ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜ਼ੀਰਾ ਵਿਖੇ ਲੋਕ ਸੁਣਵਾਈ ਕੈਂਪ ਕੱਲ੍ਹ
ਜ਼ੀਰਾ, 22 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਆਮ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ 24 ਅਕਤੂਬਰ ਨੂੰ ਇਕ ਵਿਸ਼ੇਸ਼ ਲੋਕ ਸੁਣਵਾਈ ਕੈਂਪ ਲਗਾਇਆ ਜਾ ਰਿਹਾ ਹੈ। ਸਟੇਟ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਕੋਰ ਕਮੇਟੀ ਮੈਂਬਰ ਅਮਰਜੀਤ ਕੌਰ ਛਾਬੜਾ ਨੇ ਦੱਸਿਆ ਕਿ ਇਹ ਕੈਂਪ ਜਨ ਕਲਿਆਣ ਭਵਨ ਕੋਟ ਈਸੇ ਖਾਂ ਰੋਡ ਜ਼ੀਰਾ ਵਿਖੇ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਲਗਾਇਆ ਜਾਵੇਗਾ।
ਅਮਰਜੀਤ ਕੌਰ ਛਾਬੜਾ
23-10-2026