20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਗਰਬਾ ਉਤਸਵ ਧੂਮਧਾਮ ਨਾਲ ਕਰਵਾਇਆ

ਫ਼ਿਰੋਜ਼ਪੁਰ, 19 ਅਕਤੂਬਰ (ਸੁਖਵਿੰਦਰ ਸਿੰਘ)– ਰੰਗ-ਬਿਰੰਗੇ ਪਹਿਰਾਵੇ, ਡਾਂਡੀਆ ਦੀਆਂ ਗੂੰਜਦੀਆਂ ਧੁਨਾਂ ਤੇ ਗਰਬੇ ਦੇ ਰਵਾਇਤੀ ਅੰਦਾਜ਼ ਨੇ ਫਿਰੋਜ਼ਪੁਰ ਨੂੰ ਗੁਜਰਾਤੀ ਰੰਗ ਵਿਚ ਰੰਗ ਦਿੱਤਾ। ਮੌਕਾ ਸੀ ਰੇਲਵੇ ਪੁਲ ਨੇੜੇ ਸਥਿਤ ਐੱਚ-3 ਪੈਲੇਸ ਵਿਚ ਕਰਵਾਏ ਗਏ ਗਰਬਾ ਉਤਸਵ ਦਾ ਜਿੱਥੇ ਲਹਿੰਗਿਆਂ ਤੇ ਰਵਾਇਤੀ ਸਾੜੀਆਂ ਵਿਚ ਸਜੀਆਂ ਮਹਿਲਾਵਾਂ ਨੇ ਡਾਂਡੀਆ ਦੀਆਂ ਤਾਲਾਂ ’ਤੇ ਝੂਮਦਿਆਂ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।

ਅਜੀਤ ਡੈਸਕ 20-10-2026
ਫ਼ਿਰੋਜ਼ਪੁਰ, 19 ਅਕਤੂਬਰ (ਸੁਖਵਿੰਦਰ ਸਿੰਘ)– ਰੰਗ-ਬਿਰੰਗੇ ਪਹਿਰਾਵੇ, ਡਾਂਡੀਆ ਦੀਆਂ ਗੂੰਜਦੀਆਂ ਧੁਨਾਂ ਤੇ ਗਰਬੇ ਦੇ ਰਵਾਇਤੀ ਅੰਦਾਜ਼ ਨੇ ਫਿਰੋਜ਼ਪੁਰ ਨੂੰ ਗੁਜਰਾਤੀ ਰੰਗ ਵਿਚ ਰੰਗ ਦਿੱਤਾ। ਮੌਕਾ ਸੀ ਰੇਲਵੇ ਪੁਲ ਨੇੜੇ ਸਥਿਤ ਐੱਚ-3 ਪੈਲੇਸ ਵਿਚ ਕਰਵਾਏ ਗਏ ਗਰਬਾ ਉਤਸਵ ਦਾ ਜਿੱਥੇ ਲਹਿੰਗਿਆਂ ਤੇ ਰਵਾਇਤੀ ਸਾੜੀਆਂ ਵਿਚ ਸਜੀਆਂ ਮਹਿਲਾਵਾਂ ਨੇ ਡਾਂਡੀਆ ਦੀਆਂ ਤਾਲਾਂ ’ਤੇ ਝੂਮਦਿਆਂ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸੰਗੀਤ, ਨਾਚ ਤੇ ਖੁਸ਼ੀਆਂ ਭਰੇ ਮਾਹੌਲ ਵਿਚ ਭਾਰਤੀ ਸੱਭਿਆਚਾਰ ਤੇ ਰਵਾਇਤੀ ਵਿਰਸੇ ਦੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੀ। ਭਾਜਪਾ ਦੇ ਯੁਵਾ ਆਗੂ ਅਭਿਸ਼ੇਕ ਧਵਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਅਭਿਸ਼ੇਕ ਧਵਨ ਨੇ ਕਿਹਾ ਕਿ ਭਾਰਤੀ ਤਿਉਹਾਰ ਅਤੇ ਪਰੰਪਰਾਵਾਂ ਸਮਾਜ ਨੂੰ ਆਪਸ ਵਿਚ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਮਾਗਮ ਵਿਚ ਸ਼ਾਮਲ ਮਹਿਲਾਵਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਇਨਸਾਫ਼ ਮੋਰਚੇ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉਠ... ਅਗਲੀ ਖ਼ਬਰ ਲਾਈਨਮੈਨ ਪਵਨ ਕੰਬੋਜ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।