13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦਾਸ ਐਂਡ ਬ੍ਰਾਊਨ ਸਕੂਲ ਦੇ ‘ਕਿਡਜੈਨੀਆ’ ਸਮਾਗਮ ’ਚ ਖੇਡ ਜਗਤ ਦੀਆਂ ਮਹਾਨ ਹਸਤੀਆਂ ਨੂੰ ਕੀਤਾ ਯਾਦ

ਫ਼ਿਰੋਜ਼ਪੁਰ, 12 ਅਕਤੂਬਰ (ਗੁਰਿੰਦਰ ਸਿੰਘ)- ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ‘ਕਿਡਜੈਨੀਆ’ ‘ਸਪਿਰਿਟ ਆਫ਼ ਸਪੋਰਟਸ’ ਵਿਸ਼ੇ ਤਹਿਤ ਕੀਤਾ ਗਿਆ। ਵਿਸ਼ਨੂੰ ਭਗਵਾਨ ਰਾਏ ਬਹਾਦਰ ਆਡੀਟੋਰੀਅਮ ਵਿਖੇ ਹੋਏ ਸ਼ਾਨਦਾਰ ਸਮਾਗਮ ਦੌਰਾਨ ਸਕੂਲ ਦੇ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਤੋਂ ਇਲਾਵਾ ਕੈਂਬ੍ਰਿਜ ਬੋਰਡ ਦੀ ਦੂਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਖੇਡਾਂ ਪ੍ਰਤੀ ਉਤਸ਼ਾਹ ਤੇ ਦੇਸ਼ ਦੀਆਂ ਖੇਡ ਪ੍ਰਾਪਤੀਆਂ ਨੂੰ ਦਰਸਾਇਆ।

ਅਜੀਤ ਡੈਸਕ 13-10-2026
ਫ਼ਿਰੋਜ਼ਪੁਰ, 12 ਅਕਤੂਬਰ (ਗੁਰਿੰਦਰ ਸਿੰਘ)- ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ‘ਕਿਡਜੈਨੀਆ’ ‘ਸਪਿਰਿਟ ਆਫ਼ ਸਪੋਰਟਸ’ ਵਿਸ਼ੇ ਤਹਿਤ ਕੀਤਾ ਗਿਆ। ਵਿਸ਼ਨੂੰ ਭਗਵਾਨ ਰਾਏ ਬਹਾਦਰ ਆਡੀਟੋਰੀਅਮ ਵਿਖੇ ਹੋਏ ਸ਼ਾਨਦਾਰ ਸਮਾਗਮ ਦੌਰਾਨ ਸਕੂਲ ਦੇ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਤੋਂ ਇਲਾਵਾ ਕੈਂਬ੍ਰਿਜ ਬੋਰਡ ਦੀ ਦੂਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਖੇਡਾਂ ਪ੍ਰਤੀ ਉਤਸ਼ਾਹ ਤੇ ਦੇਸ਼ ਦੀਆਂ ਖੇਡ ਪ੍ਰਾਪਤੀਆਂ ਨੂੰ ਦਰਸਾਇਆ। ਸਮਾਗਮ ਵਿਚ ਸੀਮਾ ਸੁਰੱਖਿਆ ਬਲ ਦੇ ਸੇਵਾ-ਮੁਕਤ ਬ੍ਰਿਗੇਡੀਅਰ ਵਿਜੇ ਸਿੰਘ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸੈਨਿਕ ਅਧਿਕਾਰੀ ਉਪੇਂਦਰ ਕੁਮਾਰ, ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਅੰਕੁਰ ਗੁਪਤਾ, ਨਿਆਂਇਕ ਅਧਿਕਾਰੀ ਨੇਹਾ ਗੋਇਲ, ਡਾ.ਸ਼ਿਪਰਾ ਸ਼੍ਰੀਵਾਸਤਵ ਤੇ ਸ਼ਗੁਨ ਮਿੱਤਲ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਡੀ.ਸੀ.ਐਮ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ.ਅਨਿਰੁੱਧ ਗੁਪਤਾ ਨੇ ਕੀਤੀ। ਪ੍ਰਿੰਸੀਪਲ ਰੁਚੀ ਪਾਂਡੇ ਨੇ ਦੀਪ ਜਗਾਉਣ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਵੰਦਨਾ ਦੀ ਮਨਮੋਹਕ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸਿੱਖਿਆ, ਖੇਡਾਂ ਤੇ ਹੋਰਨਾਂ ਖੇਤਰਾਂ ਵਿਚ ਹਾਸਲ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਨਾਚ ਅਤੇ ਕਲਾਤਮਕ ਪੇਸ਼ਕਾਰੀਆਂ ਰਾਹੀਂ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਤੇ ਸੰਦੀਪ ਸਿੰਘ, ਪਹਿਲਵਾਨ ਗੀਤਾ ਤੇ ਬਬੀਤਾ ਫੋਗਾਟ, ਮੁੱਕੇਬਾਜ਼ ਮੈਰੀ ਕੋਮ, ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੇ ‘ਫਲਾਇੰਗ ਸਿੱਖ’ ਮਿਲਖਾ ਸਿੰਘ ਦੇ ਖੇਡ ਜੀਵਨ ਨੂੰ ਯਾਦ ਕੀਤਾ। ਮੁੱਖ ਮਹਿਮਾਨ ਵਿਜੇ ਸਿੰਘ ਰਾਣਾ ਨੇ ਸਕੂਲ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਮਿਆਰੀ ਸਿੱਖਿਆ ਦੀ ਸ਼ਲਾਘਾ ਕੀਤੀ। ਸਕੂਲ ਨੂੰ ਖੇਡਾਂ ਦੇ ਖੇਤਰ ਵਿਚ ਮਿਲੇ ‘ਅਰਾਈਜ਼ ਐਵਾਰਡ’ ਦਾ ਵੀ ਜ਼ਿਕਰ ਕੀਤਾ ਗਿਆ।
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਿਖੇ 7 ਰੋਜ਼ਾ ਇੰਟਰਨਸ਼ਿਪ ਦਿਸ਼ਾ-ਨਿਰਦੇਸ਼ ਪ੍ਰੋਗਰਾਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।