08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਵਿਧਾਇਕ ਦਹੀਯਾ ਨੇ ਤਲਵੰਡੀ ਭਾਈ ’ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ

ਤਲਵੰਡੀ ਭਾਈ, 7 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੀ ਅਨਾਜ ਮੰਡੀ ਅੰਦਰ ਝੋਨੇ ਦੀ ਖ਼ਰੀਦ ਆਰੰਭ ਹੋ ਗਈ ਹੈ। ਝੋਨੇ ਦੀ ਸਰਕਾਰੀ ਖ਼ਰੀਦ ਦੀ ਆਰੰਭਤਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਵਲ਼ੋਂ ਪਹਿਲੀ ਬੋਲ੍ਹੀ ਲਗਵਾ ਕੇ ਕੀਤੀ ਗਈ।

ਅਜੀਤ ਡੈਸਕ 08-10-2026
ਤਲਵੰਡੀ ਭਾਈ, 7 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੀ ਅਨਾਜ ਮੰਡੀ ਅੰਦਰ ਝੋਨੇ ਦੀ ਖ਼ਰੀਦ ਆਰੰਭ ਹੋ ਗਈ ਹੈ। ਝੋਨੇ ਦੀ ਸਰਕਾਰੀ ਖ਼ਰੀਦ ਦੀ ਆਰੰਭਤਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਵਲ਼ੋਂ ਪਹਿਲੀ ਬੋਲ੍ਹੀ ਲਗਵਾ ਕੇ ਕੀਤੀ ਗਈ। ਇਸ ਸਮੇਂ ਉਨ੍ਹਾਂ ਪਹਿਲੀ ਢੇਰੀ ਵੇਚਣ ਵਾਲੇ ਕਿਸਾਨ ਨੂੰ ਮਿਠਾਈ ਖੁਆ ਕੇ ਖ਼ਰੀਦ ਦਾ ਰਸਮੀ ਉਦਘਾਟਨ ਕੀਤਾ। ਇਸ ਸਮੇਂ ਵਿਧਾਇਕ ਦਹੀਯਾ ਨੇ ਝੋਨੇ ਦੀ ਖ਼ਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਝੋਨੇ ਦੀ ਖ਼ਰੀਦ ਪ੍ਰਕਿਰਿਆ ’ਚ ਕਿਸੇ ਤਰ੍ਹਾਂ ਦੀ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦਾਣਾ ਮੰਡੀ ਅੰਦਰ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਕਾਲੀਏਵਾਲਾ ਅਤੇ ਹੋਰ ਆੜ੍ਹਤੀਆਂ ਨਾਲ ਵਿਧਾਇਕ ਦਹੀਯਾ ਵਲ਼ੋਂ ਮੀਟਿੰਗ ਕੀਤੀ ਗਈ ਜਿਸ ਦੌਰਾਨ ਪ੍ਰਧਾਨ ਗੁਰਜੰਟ ਸਿੰਘ ਕਾਲੀਏਵਾਲਾ ਅਤੇ ਰੂਪ ਲਾਲ ਵਤਾ ਨੇ ਆੜ੍ਹਤੀਆਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਾਨਣਾ ਪਾਇਆ ਜਦਕਿ ਵਿਧਾਇਕ ਦਹੀਯਾ ਨੇ ਕਿਹਾ ਕਿ ਖ਼ਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ, ਆੜ੍ਹਤੀਆਂ, ਰਾਈਸ ਮਿੱਲਰਾਂ ਤੇ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਇਸ ਮੌਕੇ ਛਬੀਲ ਕੁਮਾਰ ਸਕੱਤਰ ਮਾਰਕੀਟ ਕਮੇਟੀ, ਡਾ.ਓਮ ਪ੍ਰਕਾਸ਼ ਸੇਠੀ, ਕੌਂਸਲਰ ਜਗਦੀਪ ਸਿੰਘ ਬਰਾੜ, ਜਤਿੰਦਰ ਬਜਾਜ ਬਬਲਾ, ਨਰੇਸ਼ ਢੱਲ, ਰਛਪਾਲ ਸਿੰਘ ਕਰਮੂੰਵਾਲਾ, ਹਰਜਿੰਦਰ ਸਿੰਘ ਕਰਮੂੰਵਾਲਾ, ਪ੍ਰਦੀਪ ਕੁਮਾਰ ਢੱਲ, ਜਗਦੀਪ ਸਿੰਘ ਬਰਾੜ ਕੌਂਸਲਰ, ਜਤਿੰਦਰ ਬਜਾਜ ਬਬਲਾ, ਕੁਲਵੰਤ ਰਾਏ ਕਟਾਰੀਆ, ਨਿਰਮਲ ਸਿੰਘ ਕਰਮੂੰਵਾਲਾ, ਮਨਜੀਤ ਸਿੰਘ ਗਿੱਲ ਢਿੱਲੋਂ, ਸੁਰਿੰਦਰ ਮੰਗਲਾ, ਓਮ ਪ੍ਰਕਾਸ਼ ਚੋਟੀਆਂ, ਹੀਰਾ ਲਾਲ ਪੁਰੀ, ਦਰਸ਼ਨ ਸਿੰਘ ਖੋਸਾ, ਪ੍ਰਤਾਪ ਸਿੰਘ ਢਿੱਲੋਂ ਸਰਪੰਚ ਕਾਲੀਏਵਾਲਾ, ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾ ਸੂਬਾ ਉਪ ਪ੍ਰਧਾਨ ਭਾਕਿਯੂ ਕਾਦੀਆਂ, ਮੇਲਾ ਸਿੰਘ ਭੋਲੂਵਾਲਾ, ਬਲਜੀਤ ਸਿੰਘ ਭੰਗਾਲੀ, ਰਾਜਿੰਦਰਪਾਲ ਸਿੰਘ ਲਾਡਾਂ, ਪਰਮਪਾਲ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ, ਸੁਖਪਾਲ ਸਿੰਘ ਸੁੱਚਾ, ਗੁਰਮੀਤ ਸਿੰਘ ਪ੍ਰਧਾਨ ਰਾਈਸ ਮਿੱਲਰ, ਗੁਰਦਰਸ਼ਨ ਸਿੰਘ ਹੈਪੀ ਤੋਂ ਇਲਾਵਾ ਹੋਰ ਕਈ ਪਤਵੰਤੇ, ਵੱਡੀ ਗਿਣਤੀ ਵਿਚ ਆੜ੍ਹਤੀਏ, ਸਾਰੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ।
ਪਿਛਲੀ ਖ਼ਬਰ ਵਿਧਾਇਕ ਭੁੱਲਰ ਨੇ ਲੋਕਾਂ ਨੂੰ ਦੱਸੀਆਂ ਸਰਕਾਰ ਦੀਆਂ ਪ੍ਰਾਪਤੀਆਂ ਅਗਲੀ ਖ਼ਬਰ ਦੀਵਾਲੀ ਨੇੜੇ ਆਉਂਦਿਆਂ ਹੀ ਗੁਰੂਹਰਸਹਾਏ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਪਟਾਕਿਆਂ ਦੇ ਭੰਡਾਰ ਹੋਣ ਦਾ ਖ਼ਦਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।