03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਹਰੀਸ਼ ਜੈਨ ਤੇ ਰਮਨ ਸ਼ਰਮਾ ਨੇ ਵਾਲਮੀਕਿ ਮੰਦਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ

ਜ਼ੀਰਾ,2 ਸਤੰਬਰ (ਰਜਨੀਸ਼ ਕਥੂਰੀਆ)- ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਪਣੇ ਵਲੋਂ ਕੀਤੇ ਵਾਅਦੇ ਦੇ ਮੁਤਾਬਕ ਵਾਰਡ ਨੰਬਰ 12 ਤੋਂ ਕੌਂਸਲਰ ਰਮਨ ਸ਼ਰਮਾ ਨੇ ਸਮਾਧੀ ਮੁਹੱਲਾ ਜ਼ੀਰਾ ਵਿਖੇ ਸ਼੍ਰੀ ਵਾਲਮੀਕੀ ਮੰਦਰ ਜ਼ੀਰਾ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਸਬੰਧ ਵਿਚ ਵਾਰਡ ਨੰਬਰ 12 ਸਮਾਧੀ ਮੁਹੱਲਾ ਜ਼ੀਰਾ ਵਿਖੇ ਰੱਖੇ ਗਏ ਇਕ ਸਮਾਗਮ ਦੇ ਦੌਰਾਨ ਹਲਕਾ ਜ਼ੀਰਾ ਦੇ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਉਚੇਚੇ ਤੌਰ ’ਤੇ ਪਹੁੰਚੇ।

ਅਜੀਤ ਡੈਸਕ 03-09-2026
ਜ਼ੀਰਾ,2 ਸਤੰਬਰ (ਰਜਨੀਸ਼ ਕਥੂਰੀਆ)- ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਪਣੇ ਵਲੋਂ ਕੀਤੇ ਵਾਅਦੇ ਦੇ ਮੁਤਾਬਕ ਵਾਰਡ ਨੰਬਰ 12 ਤੋਂ ਕੌਂਸਲਰ ਰਮਨ ਸ਼ਰਮਾ ਨੇ ਸਮਾਧੀ ਮੁਹੱਲਾ ਜ਼ੀਰਾ ਵਿਖੇ ਸ਼੍ਰੀ ਵਾਲਮੀਕੀ ਮੰਦਰ ਜ਼ੀਰਾ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਸਬੰਧ ਵਿਚ ਵਾਰਡ ਨੰਬਰ 12 ਸਮਾਧੀ ਮੁਹੱਲਾ ਜ਼ੀਰਾ ਵਿਖੇ ਰੱਖੇ ਗਏ ਇਕ ਸਮਾਗਮ ਦੇ ਦੌਰਾਨ ਹਲਕਾ ਜ਼ੀਰਾ ਦੇ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਉਨਾਂ ਦੇ ਨਾਲ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਕੌਂਸਲਰ ਰਮਨ ਸ਼ਰਮਾ ਅਤੇ ਸਾਬਕਾ ਕੌਂਸਲਰ ਹਰੀ ਦਾਸ ਚੌਹਾਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਦੌਰਾਨ ਹਰੀਸ਼ ਜੈਨ ਗੋਗਾ ਅਤੇ ਕੌਂਸਲਰ ਰਮਨ ਸ਼ਰਮਾ ਨੇ ਸਾਂਝੇ ਤੌਰ ’ਤੇ ਨੀਹ ਪੱਥਰ ਰੱਖ ਕੇ ਸ੍ਰੀ ਵਾਲਮੀਕੀ ਮੰਦਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਦੀਪਾ ਗੁਲਾਟੀ, ਹੈਪੀ ਗੁਲਾਟੀ, ਰਣਜੀਤ ਸਿੰਘ ਬੰਟੀ, ਸ਼ੰਮਾ , ਗੁਰਪ੍ਰੀਤ ਸਿੰਘ ਭੀਤਾ, ਪੀ. ਕੇ, ਡਾ. ਕਮਲ, ਜਸਵੰਤ ਪੇਂਟਰ, ਸਾਧੂ ਸਿੰਘ ਪ੍ਰਧਾਨ ਭਵਣ ਉਸਾਰੀ ਵਰਕਰ ਯੂਨੀਅਨ ਜ਼ੀਰਾ, ਰਾਜਬੀਰ ਸਿੰਘ, ਜੈ ਵਾਲਮੀਕੀ ਧਰਮ ਸਮਾਜ ਕਮੇਟੀ ਦੇ ਮੈਂਬਰ ਪ੍ਰਧਾਨ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਅਕਾਸ਼, ਸੈਕਟਰੀ ਦੇਵ ਕੁਮਾਰ, ਚੇਅਰਮੈਨ ਸ਼ੰਮੀ, ਵਾਈਸ ਚੇਅਰਮੈਨ ਰਵੀ ਕੁਮਾਰ, ਮੁੱਖ ਸਲਾਹਕਾਰ ਕੁਲਦੀਪ ਕੁਮਾਰ, ਕੈਸ਼ੀਅਰ ਅਮਿਤ ਕੁਮਾਰ, ਮੈਂਬਰ ਅਰੁਣ, ਪੱਪੂ, ਰਾਹੁਲ, ਦੀਪਕ, ਸਾਗਰ, ਕਰਨ, ਰਾਹੁਲ ਅਤੇ ਹੋਰ ਆਗੂ ਵੀ ਹਾਜ਼ਿਰ ਸਨ।
ਪਿਛਲੀ ਖ਼ਬਰ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਖਾਟੂ ਸ਼ਿਆਮ ਤੇ ਸਾਲਾਸਰ ਬਾਲਾਜੀ ਦੇ ਦਰਸ਼ਨਾਂ ਲਈ ਬੱਸ ਕੀਤੀ ਰਵਾਨਾ ਅਗਲੀ ਖ਼ਬਰ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸਵੇਰਾ ਸਕੂਲ ਦੇ ਵਿਸ਼ੇਸ਼ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਖ਼ੁਸ਼ੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।