01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਮਿਸ਼ਨ ਕਲੀਨ ਤਹਿਤ ਦੂਜੇ ਦਿਨ ਸਰਕੂਲਰ ਰੋਡ ਦੀ ਕਰਵਾਈ ਸਫ਼ਾਈ * ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਸਫ਼ਾਈ ਦੌਰਾਨ ਖ਼ੁਦ ਕੀਤਾ ਸਹਿਯੋਗ * ਮਿਸ਼ਨ ਕਲੀਨ ਪੰਜਾਬ ਤਹਿਤ ਫ਼ਿਰੋਜ਼ਪੁਰ ਦੇ ਸਰਕਲ ਰੋਡ ਨੂੰ ਚਮਕਾਇਆ ਗਿਆ-ਵਿਧਾਇਕ ਭੁੱਲਰ

ਫ਼ਿਰੋਜ਼ਪੁਰ, 31 ਅਗਸਤ (ਰਾਕੇਸ਼ ਚਾਵਲਾ,ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਦੁਆਰਾ ਚਲਾਈ ਗਏ ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਡੀ. ਸੀ ਦੀਪਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ.

ਸਨਿਚਰਵਾਰ, 1 ਅਗਸਤ, 2026 01-09-2026
ਫ਼ਿਰੋਜ਼ਪੁਰ, 31 ਅਗਸਤ (ਰਾਕੇਸ਼ ਚਾਵਲਾ,ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਦੁਆਰਾ ਚਲਾਈ ਗਏ ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਡੀ.ਸੀ ਦੀਪਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ.ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਹਿੰਮ ਦੇ ਦੂਸਰੇ ਦਿਨ ਬਗ਼ਦਾਦੀ ਗੇਟ ਤੋਂ ਸਰਕਲ ਰੋਡ ਭਗਵਾਨ ਵਾਲਮੀਕ ਚੌਂਕ ਤੱਕ ਦੀ ਸਫ਼ਾਈ ਮੁਕੰਮਲ ਰੂਪ ਵਿਚ ਕਰਵਾਈ ਗਈ। ਦੂਜੇ ਦਿਨ ਦੀ ਮੁਹਿੰਮ ਵਿਚ ਹਲਕਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਧਰਮ ਪਤਨੀ ਡਾ.ਅਮਨਦੀਪ ਕੌਰ ਗੌਸਲ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਕਈ ਕੌਂਸਲਰ ਸਾਹਿਬਾਨ ਵੀ ਮੌਜੂਦ ਸਨ, ਜਿਨ੍ਹਾਂ ਨੇ ਖ਼ੁਦ ਝਾੜੂ ਲੈ ਕੇ ਸ਼ਹਿਰ ਦੀ ਸਫ਼ਾਈ ਵਿਚ ਸਹਿਯੋਗ ਦਿੱਤਾ। ਵਿਧਾਇਕ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਿਸ਼ਨ ਕਲੀਨ ਪੰਜਾਬ ਤਹਿਤ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮਿਥੇ ਗਏ ਟੀਚੇ ਤਹਿਤ ਪੰਜਾਬ ਨੂੰ ਸਾਫ਼ ਸੁਥਰਾ ਅਤੇ ਕਚਰਾ ਮੁਕਤ ਬਣਾਇਆ ਜਾਣਾ ਹੈ। ਉਨ੍ਹਾਂ ਸ਼ਹਿਰ ਨੂੰ ਹੋਰ ਵਧੇਰੇ ਸਾਫ਼ ਸੁਥਰਾ ਅਤੇ ਕਚਰਾ ਮੁਕਤ ਬਣਾਉਣ ਲਈ ਸ਼ਹਿਰ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਕਾਰਜ ਸਾਧਕ ਅਧਿਕਾਰੀ ਨਰਿੰਦਰ ਕੁਮਾਰ ਵਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਮਿਤੀ 29 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਲਗਾਤਾਰ ਇਸ ਪ੍ਰਕਾਰ ਦੇ ਡਰਾਈਵ ਚਲਾਏ ਜਾਣਗੇ, ਜਿਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਲਿੰਕ ਸੜਕਾਂ, ਸਰਕਲ ਰੋਡ, ਮਾਲ ਰੋਡ, ਪਬਲਿਕ ਸਥਾਨਾਂ ਨੂੰ ਸਾਫ਼ ਕਰਵਾਇਆ ਜਾਵੇਗਾ। ਨਗਰ ਕੌਂਸਲ ਫ਼ਿਰੋਜਪੁਰ ਦੇ ਸੁਪਰਡੈਂਟ ਸੈਨੀਟੇਸ਼ਨ ਡਾ.ਸੁਖਪਾਲ ਸਿੰਘ ਅਤੇ ਸੈਂਨਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਨੂੰ ਸਹਿਯੋਗ ਦੇਣ ਅਤੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਨੂੰ ਬਰਕਰਾਰ ਰੱਖਣ ਆਪਣੇ ਘਰਾਂ ਦੇ ਕਚਰੇ ਨੂੰ ਵੇਸਟ ਕੁਲੈਕਟਰ ਨੂੰ ਦੇਣ ਅਤੇ ਸੜਕਾਂ ’ਤੇ ਕਚਰਾ ਨਾ ਸੁੱਟਣ ਤਾਂ ਜੋ ਫ਼ਿਰੋਜ਼ਪੁਰ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕਚਰਾ ਮੁਕਤ ਬਣਾਇਆ ਜਾ ਸਕੇ। ਇਸ ਮੌਕੇ ਸੈਨਟਰੀ ਮੇਟ ਅਮਰ ਭੱਟੀ, ਰਾਜ ਕੁਮਾਰ, ਰਜੇਸ਼ ਕੁਮਾਰ, ਰਾਜਾ, ਪ੍ਰੋਗਰਾਮ ਕੋਆਰਡੀਨੇਟਰ ਸਿਮਰਨਜੀਤ ਸਿੰਘ, ਗੁਰਦੇਵ ਸਿੰਘ, ਸੁਮਨ ਰਾਣੀ, ਸੁਪਰਵਾਈਜ਼ਰ ਮਹਿੰਦਰ ਸਿੰਘ, ਮੰਗਤ ਰਾਏ, ਵਿਕਾਸ ਕੁਮਾਰ ਅਤੇ ਸਮੂਹ ਮੋਟੀਵੇਟਰ ਮੌਜੂਦ ਸਨ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਦਾ ਜੋਸ਼ ਵਧਾਉਣ ਫ਼ਿਰੋਜ਼ਪੁਰ ਪਹੁੰਚੀ ਟਾਰਚ ਰੈਲੀ ਵੱਖ-ਵੱਖ ਥਾਵਾਂ ’ਤੇ ਖਿਡਾਰ... ਅਗਲੀ ਖ਼ਬਰ ਸਮਾਨਾਂਤਰ ਬਿਜਲੀ ਲਾਇਸੈਂਸ ਖ਼ਿਲਾਫ਼ ਮੁਲਾਜ਼ਮਾਂ ਦਾ ਦੋ ਘੰਟੇ ਧਰਨਾ, ਦਸਤਾਵੇਜ਼ਾਂ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।