26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਜ਼ੀਰਾ ਵਿਖੇ ਰੇਲਵੇ ਰੋਡ ਵਿਖੇ ਗਰੀਨ ਹੱਟ ਖੋਖੇ ਨੂੰ ਲੱਗੀ ਭਿਆਨਕ ਅੱਗ ਫਲ ਵਿਕਰੇਤਾ ਦਾ ਲੱਖਾਂ ਦਾ ਨੁਕਸਾਨ

ਜ਼ੀਰਾ, 25 ਅਗਸਤ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ/ਹਰਜੀਤ ਸਿੰਘ ਗਿੱਲ)-ਰੇਲਵੇ ਰੋਡ ਜ਼ੀਰਾ ਵਿਖੇ ਬੀਤੀ ਦੇਰ ਰਾਤ ਇਕ ਲੋਹੇ ਦੇ ਬਣੇ ਗਰੀਨ ਹੱਟ ਖੋਖੇ ਵਿਚ ਅਚਾਨਕ ਭੇਦ ਭਰੀ ਹਾਲਤ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖੋਖੇ ਅੰਦਰ ਫਲਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ।

ਅਜੀਤ ਡੈਸਕ 26-08-2026
ਜ਼ੀਰਾ, 25 ਅਗਸਤ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ/ਹਰਜੀਤ ਸਿੰਘ ਗਿੱਲ)-ਰੇਲਵੇ ਰੋਡ ਜ਼ੀਰਾ ਵਿਖੇ ਬੀਤੀ ਦੇਰ ਰਾਤ ਇਕ ਲੋਹੇ ਦੇ ਬਣੇ ਗਰੀਨ ਹੱਟ ਖੋਖੇ ਵਿਚ ਅਚਾਨਕ ਭੇਦ ਭਰੀ ਹਾਲਤ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖੋਖੇ ਅੰਦਰ ਫਲਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਲਕ ਅੰਗਰੇਜ਼ ਸਿੰਘ ਪੁੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ 11 ਵਜੇ ਦੇ ਕਰੀਬ ਆਪਣੇ ਖੋਖੇ ਨੂੰ ਬੰਦ ਕਰਕੇ ਘਰ ਚਲੇ ਗਏ ਸਨ ਕਿ 2 ਵਜੇ ਦੇ ਕਰੀਬ ਕਿਸੇ ਨੇ ਫੋਨ ਕਰਕੇ ਉਨ੍ਹਾਂ ਨੂੰ ਇਸ ਅੱਗ ਬਾਰੇ ਸੂਚਿਤ ਕੀਤਾ, ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵਲੋਂ ਮੌਕੇ ’ਤੇ ਪੁੱਜ ਕੇ ਅੱਗ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਦੋਂ ਤੱਕ ਅੰਦਰ ਪਿਆ ਸਾਰਾ ਫਰੂਟ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਪੀੜਤ ਦੁਕਾਨਦਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਇਸ ਖੋਖੇ ਰਾਹੀਂ ਫਰੂਟ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਅੱਗ ਲੱਗਣ ਕਾਰਨ ਉਸ ਦਾ ਦੋ ਲੱਖ ਰੁਪਏ ਦਾ ਨੁਕਸਾਨ ਗਿਆ ਹੈ। ਜਿਸ ਨਾਲ ਉਸ ਦੀ ਰੋਜ਼ੀ-ਰੋਟੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੀੜਤ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਪਾਸੋਂ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ।
ਪਿਛਲੀ ਖ਼ਬਰ ਫਿਰੋਜ਼ਪੁਰ ’ਚ ਕਮੇਟੀ ਦੇ ਪੈਸਿਆਂ ਨੂੰ ਲੈ ਕੇ ਖੂਨੀ ਟਕਰਾਅ, ਇਲਾਜ ਦੌਰਾਨ ਹੋਈ ਮੌਤ ਅਗਲੀ ਖ਼ਬਰ ਐੱਨ.ਐੱਚ.ਐੱਮ. ਮੁਲਾਜ਼ਮਾਂ ਅਤੇ ਆਸ਼ਾ ਵਰਕਰ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ, ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।