23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਏ.ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਵਲੋਂ 2 ਵੱਡੇ ਨਸ਼ਾ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ 6.465 ਕਿੱਲੋ ਹੈਰੋਇਨ, 2 ਪਿਸਤੌਲ ਅਤੇ 2 ਵਾਹਨ ਬਰਾਮਦ, 4 ਮੁਲਜ਼ਮ ਗ੍ਰਿਫ਼ਤਾਰ

ਫ਼ਿਰੋਜ਼ਪੁਰ, 22 ਅਗਸਤ (ਗੁਰਿੰਦਰ ਸਿੰਘ)-ਸੰਗਠਿਤ ਨਾਰਕੋ-ਟੈਰਰ, ਨਾਜਾਇਜ਼ ਅਸਲ੍ਹਾ ਸਿੰਡੀਕੇਟਾਂ ਅਤੇ ਜੇਲ੍ਹਾਂ ਅੰਦਰੋਂ ਚੱਲ ਰਹੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਂਟੀ-ਨਾਰਕੋਟਿਕਸ ਟਾਸਕ ਫੋਰਸ ਫ਼ਿਰੋਜ਼ਪੁਰ ਰੇਂਜ ਨੇ ਪਿਛਲੇ 72 ਘੰਟਿਆਂ ਦੌਰਾਨ ਦੋ ਵੱਡੀਆਂ ਕਾਰਵਾਈਆਂ ਕਰਦਿਆਂ 6 ਕਿੱਲੋ 46 5 ਗ੍ਰਾਮ ਹੈਰੋਇਨ, ਦੋ ਪਿਸਤੌਲ ਅਤੇ ਦੋ ਵਾਹਨ ਬਰਾਮਦ ਕਰਕੇ ਚਾਰ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਵਾਂ ਮਾਮਲਿਆਂ ਦੀ ਜਾਂਚ ਦੌਰਾਨ ਜੇਲ੍ਹਾਂ ਅੰਦਰੋਂ ਨਸ਼ਾ ਅਤੇ ਅਸਲਾ ਨੈੱਟਵਰਕ ਚਲਾਏ ਜਾਣ ਦੇ ਸੁਰਾਗ ਮਿਲੇ ਹਨ।

ਅਜੀਤ ਡੈਸਕ 23-08-2026
ਫ਼ਿਰੋਜ਼ਪੁਰ, 22 ਅਗਸਤ (ਗੁਰਿੰਦਰ ਸਿੰਘ)-ਸੰਗਠਿਤ ਨਾਰਕੋ-ਟੈਰਰ, ਨਾਜਾਇਜ਼ ਅਸਲ੍ਹਾ ਸਿੰਡੀਕੇਟਾਂ ਅਤੇ ਜੇਲ੍ਹਾਂ ਅੰਦਰੋਂ ਚੱਲ ਰਹੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਂਟੀ-ਨਾਰਕੋਟਿਕਸ ਟਾਸਕ ਫੋਰਸ ਫ਼ਿਰੋਜ਼ਪੁਰ ਰੇਂਜ ਨੇ ਪਿਛਲੇ 72 ਘੰਟਿਆਂ ਦੌਰਾਨ ਦੋ ਵੱਡੀਆਂ ਕਾਰਵਾਈਆਂ ਕਰਦਿਆਂ 6 ਕਿੱਲੋ 46 5 ਗ੍ਰਾਮ ਹੈਰੋਇਨ, ਦੋ ਪਿਸਤੌਲ ਅਤੇ ਦੋ ਵਾਹਨ ਬਰਾਮਦ ਕਰਕੇ ਚਾਰ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਵਾਂ ਮਾਮਲਿਆਂ ਦੀ ਜਾਂਚ ਦੌਰਾਨ ਜੇਲ੍ਹਾਂ ਅੰਦਰੋਂ ਨਸ਼ਾ ਅਤੇ ਅਸਲਾ ਨੈੱਟਵਰਕ ਚਲਾਏ ਜਾਣ ਦੇ ਸੁਰਾਗ ਮਿਲੇ ਹਨ। ਪੈ੍ੱਸ ਕਾਨਫ਼ਰੰਸ ਦੌਰਾਨ ਏ.ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਦੇ ਐੱਸ.ਪੀ. ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਅੰਤਰ-ਜ਼ਿਲ੍ਹਾ ਨਸ਼ਾ ਤਸਕਰੀ ਰਿੰਗ ਸਬੰਧੀ ਮਿਲੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਡੀ.ਐੱਸ.ਪੀ. ਪਿਰਥੀਪਾਲ ਸਿੰਘ ਦੀ ਨਿਗਰਾਨੀ ਹੇਠ ਐੱਸ.ਆਈ. ਸਤਪਾਲ ਅਤੇ ਉਨ੍ਹਾਂ ਦੀ ਟੀਮ ਨੇ ਕਾਰਵਾਈ ਕਰਦਿਆਂ ਟੋਇਟਾ ਏ.ਟੀ.ਓਸ ਕਾਰ ਵਿਚੋਂ 5 ਕਿੱਲੋ 530 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਮਾਮਲੇ ਵਿਚ ਅਜੈ ਚੂੰਬਰ ਵਾਸੀ ਮੇਲੀ, ਫਗਵਾੜਾ ਅਤੇ ਸ਼ਰਨਦੀਪ ਸਿੰਘ ਉਰਫ਼ ਸੰਨੀ ਵਾਸੀ ਨਿਹਾਲਗੜ੍ਹ ਨਵਾਂ ਪਿੰਡ, ਫਗਵਾੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਰ ਵੀ ਜ਼ਬਤ ਕੀਤੀ ਗਈ ਹੈ। ਮਾਮਲਾ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਏ.ਐਨ.ਟੀ.ਐਫ., ਐੱਸ.ਏ.ਐੱਸ. ਨਗਰ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਨਾਭਾ ਜੇਲ੍ਹ ਵਿਚ ਬੰਦ ਪ੍ਰਿੰਸ ਅਤੇ ਅਜੀਤ ਸਿੰਘ ਉਰਫ਼ ਹੈਪੀ ਨਾਲ ਕਥਿਤ ਸੰਬੰਧਾਂ ਦੇ ਸੁਰਾਗ ਮਿਲੇ ਹਨ। ਪੁਲਿਸ ਅਨੁਸਾਰ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ। ਐੱਸ.ਪੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਦੂਜੇ ਮਾਮਲੇ ਵਿਚ ਕੇਂਦਰੀ ਏਜੰਸੀ ਤੋਂ ਮਿਲੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਏ.ਐਨ.ਟੀ.ਐਫ. ਟੀਮ ਨੇ ਲੁਧਿਆਣਾ ਵਿਚ ਕਾਰਵਾਈ ਕਰਦਿਆਂ ਭੱਜਣ ਦੀ ਕੋਸ਼ਿਸ਼ ਕਰ ਰਹੇ ਰੋਹਿਤ ਵਾਸੀ ਗੋਲ ਬਾਗ, ਫ਼ਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੈਦ, ਕਪੂਰਥਲਾ ਨੂੰ ਕਾਬੂ ਕੀਤਾ। ਉਨ੍ਹਾਂ ਕੋਲੋਂ ਪਾਕਿਸਤਾਨ ਮਾਰਕਾ 9 ਐੱਮ.ਐੱਮ . ਪਿਸਤੌਲ, 30 ਬੋਰ ਚੀਨੀ ਪਿਸਤੌਲ, 14 ਰੌਂਦ ਅਤੇ ਮਹਿੰਦਰਾ ਥਾਰ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ 935 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ। ਏ.ਐਨ.ਟੀ.ਐਫ. ਅਨੁਸਾਰ ਇਸ ਮਾਮਲੇ ਦੀ ਜਾਂਚ ਦੌਰਾਨ ਗੁਰਦਾਸਪੁਰ ਜੇਲ੍ਹ ਵਿਚ ਬੰਦ ਰਵਿੰਦਰ ਸਿੰਘ ਉਰਫ਼ ਰਵੀ ਉਰਫ਼ ਸੁੱਖ ਅਤੇ ਅਖਿਲ ਸਭਰਵਾਲ ਉਰਫ਼ ਪ੍ਰਿੰਸ ਦੇ ਨਾਮ ਸਾਹਮਣੇ ਆਏ ਹਨ। ਰਵਿੰਦਰ ਸਿੰਘ ਖ਼ਿਲਾਫ਼ 12 ਮੁਕੱਦਮੇ ਦਰਜ ਹਨ ਅਤੇ ਉਸ ਨੂੰ 2024 ਦੇ ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਦੱਸਿਆ ਗਿਆ ਹੈ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਦੋਵੇਂ ਵਿਅਕਤੀ ਕਥਿਤ ਤੌਰ ’ਤੇ ਜੇਲ੍ਹ ਅੰਦਰੋਂ ਮਿਲ ਰਹੀਆਂ ਹਦਾਇਤਾਂ ’ਤੇ ਲੌਜਿਸਟਿਕਸ ਅਤੇ ਡਿਲਿਵਰੀ ਦਾ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਏ.ਐਨ.ਟੀ.ਐਫ. ਵਲੋਂ ਦੋਵਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਪੁਲਿਸ ਵਲੋਂ ਨਸ਼ੇ, ਹਥਿਆਰਾਂ ਦੀ ਸਪਲਾਈ ਚੇਨ, ਜੇਲ੍ਹਾਂ ਅੰਦਰੋਂ ਕਥਿਤ ਤੌਰ ’ਤੇ ਚੱਲ ਰਹੇ ਨੈੱਟਵਰਕ ਅਤੇ ਵਿੱਤੀ ਲੈਣ-ਦੇਣ ਦੀਆਂ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਫ਼ਾਈ ਨਾ ਹੋਣ ਕਾਰਨ ਕਲਾਲ ਬੂਟੀ ਅਤੇ ਸਰਕੰਢਿਆਂ ਨੇ ਘੇਰਿਆ ਸੇਮਨਾਲਾ ਅਗਲੀ ਖ਼ਬਰ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਘਟੀਆ ਮਿਆਰ ਦੀਆਂ ਮਠਿਆਈਆਂ ਸੰਬੰਧੀ ਖਾਈ ਰੋਡ ’ਤੇ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।