22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨਕੋਦਰ ਵਿਖੇ ਵਾਪਰੇ ਸੜਕ ਹਾਦਸੇ ’ਚ ਮਮਦੋਟ ਇਲਾਕੇ ਦੇ 2 ਨੌਜਵਾਨਾਂ ਦੀ ਮੌਤ, ਸੋਗ ਦੀ ਲਹਿਰ ਦੋਵੇਂ ਇਕਲੌਤੇ ਪੁੱਤਰ, ਰਿਸ਼ਤੇ ਵਿਚ ਸਨ ਮਾਮੇ-ਭੂਆ ਦੇ ਬੇਟੇ

ਮਮਦੋਟ, 21 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਦੇ ਨਾਲ ਲੱਗਦੀ ਬਸਤੀ ਸਾਹਨ ਕੇ ਅਤੇ ਨਜ਼ਦੀਕੀ ਪਿੰਡ ਕਾਲੂ ਅਰਾਈ ਹਿਠਾੜ ਦੇ ਰਹਿਣ ਵਾਲੇ 2 ਨੌਜਵਾਨ ਜੋ ਰਿਸ਼ਤੇ ਵਿਚ ਮਾਮੇ-ਭੂਆ ਦੇ ਪੁੱਤਰ ਸਨ। ਬੀਤੀ ਸ਼ਾਮ ਮੋਟਰਸਾਈਕਲ ’ਤੇ ਸਵਾਰ ਸਾਂਈ ਲਾਡੀ ਸ਼ਾਹ ਦੇ ਦਰਬਾਰ ਨਕੋਦਰ ਵਿਖੇ ਮੱਥਾ ਟੇਕਣ ਲਈ ਗਏ ਸਨ।

ਅਜੀਤ ਡੈਸਕ 22-08-2026
ਮਮਦੋਟ, 21 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਦੇ ਨਾਲ ਲੱਗਦੀ ਬਸਤੀ ਸਾਹਨ ਕੇ ਅਤੇ ਨਜ਼ਦੀਕੀ ਪਿੰਡ ਕਾਲੂ ਅਰਾਈ ਹਿਠਾੜ ਦੇ ਰਹਿਣ ਵਾਲੇ 2 ਨੌਜਵਾਨ ਜੋ ਰਿਸ਼ਤੇ ਵਿਚ ਮਾਮੇ-ਭੂਆ ਦੇ ਪੁੱਤਰ ਸਨ। ਬੀਤੀ ਸ਼ਾਮ ਮੋਟਰਸਾਈਕਲ ’ਤੇ ਸਵਾਰ ਸਾਂਈ ਲਾਡੀ ਸ਼ਾਹ ਦੇ ਦਰਬਾਰ ਨਕੋਦਰ ਵਿਖੇ ਮੱਥਾ ਟੇਕਣ ਲਈ ਗਏ ਸਨ। ਪਰਿਵਾਰ ਅਨੁਸਾਰ ਨਕੋਦਰ ਵਿਖੇ ਉਨ੍ਹਾਂ ਦੇ ਮੋਟਰਸਾਈਕਲ ਦੀ ਕਿਸੇ ਭਾਰੀ ਵਾਹਨ ਨਾਲ ਟੱਕਰ ਹੋ ਗਈ। ਜਿਸ ਕਾਰਨ ਦੋਵਾਂ ਨੌਜਵਾਨਾਂ ਗੁਰਵਿੰਦਰ ਸਿੰਘ ਪੁਤਰ ਜੋਗਿੰਦਰ ਸਿੰਘ ਬਸਤੀ ਸਾਹਨਕੇ ਅਤੇ ਪਾਰਸ ਪੁਤਰ ਛਿੰਦਾਂ ਸਿੰਘ ਵਾਸੀ ਕਾਲੂ ਅਰਾਈ ਹਿਠਾੜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਗੁਰਵਿੰਦਰ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਜਦਕਿ ਮ੍ਰਿਤਕ ਪਾਰਸ ਤਿੰਨ ਭੈਣਾਂ ਦਾ ਇਕਲੌਤਾ ਭਰਾ ਦੱਸਿਆਂ ਜਾ ਰਿਹਾ ਹੈ। ਜਿਵੇ ਹੀ ਇਹ ਮੰਦਭਾਗੀ ਖਬਰ ਇਲਾਕੇ ਵਿਚ ਪਹੁੰਚੀ ਸਾਰੇ ਪਾਸੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪਿਛਲੀ ਖ਼ਬਰ ਭਾਰੀ ਬਾਰਿਸ਼ ਨੇ ਮੁੱਦਕੀ ਨੂੰ ਕੀਤਾ ਜਲਥਲ, ਨੀਵੀਆਂ ਥਾਵਾਂ ’ਤੇ ਭਰਿਆ ਪਾਣੀ ਅਗਲੀ ਖ਼ਬਰ ਮੋਟਰਸਾਈਕਲ ਚੋਰ ਦੀ ਨਿਸ਼ਾਨਦੇਹੀ ’ਤੇ ਚੋਰ ਪਾਸੋਂ ਚੋਰੀ ਦੇ 6 ਹੋਰ ਮੋਟਰਸਾਈਕਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।