29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਜਨ ਸੇਵਾ ਸੋਸਾਇਟੀ ਨੇ ਸਿਵਲ ਹਸਪਤਾਲ ਨੂੰ ਭੇਟ ਕੀਤਾ ਸਰਜੀਕਲ ਸਾਮਾਨ

ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਕਾਰਜਾਂ ਵਿਚ ਜੁਟੀ ’ਜਨ ਸੇਵਾ ਸੋਸਾਇਟੀ ਫ਼ਾਜ਼ਿਲਕਾ’ ਨੂੰ ਇਕ ਪਰਿਵਾਰ ਵਲੋਂ ਘਰ ਵਿਚ ਬਚਿਆ ਸਰਜੀਕਲ ਸਾਮਾਨ ਦਾਨ ਵਜੋਂ ਦਿੱਤਾ ਗਿਆ। ਇਸ ਸਾਮਾਨ ਵਿਚ ਡਾਇਪਰ, ਮਾਸਕ, ਰੂੰ (ਕੋਟਨ), ਡਿਸਪੋਜ਼ੇਬਲ ਦਸਤਾਨੇ ਤੇ ਆਰਮ ਸਲਿੰਗ ਪਾਊਚ ਸਮੇਤ ਹੋਰ ਜ਼ਰੂਰੀ ਮੈਡੀਕਲ ਸਮਗਰੀ ਸ਼ਾਮਲ ਸੀ।

ਅਜੀਤ ਡੈਸਕ 29-10-2026
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਕਾਰਜਾਂ ਵਿਚ ਜੁਟੀ ’ਜਨ ਸੇਵਾ ਸੋਸਾਇਟੀ ਫ਼ਾਜ਼ਿਲਕਾ’ ਨੂੰ ਇਕ ਪਰਿਵਾਰ ਵਲੋਂ ਘਰ ਵਿਚ ਬਚਿਆ ਸਰਜੀਕਲ ਸਾਮਾਨ ਦਾਨ ਵਜੋਂ ਦਿੱਤਾ ਗਿਆ। ਇਸ ਸਾਮਾਨ ਵਿਚ ਡਾਇਪਰ, ਮਾਸਕ, ਰੂੰ (ਕੋਟਨ), ਡਿਸਪੋਜ਼ੇਬਲ ਦਸਤਾਨੇ ਤੇ ਆਰਮ ਸਲਿੰਗ ਪਾਊਚ ਸਮੇਤ ਹੋਰ ਜ਼ਰੂਰੀ ਮੈਡੀਕਲ ਸਮਗਰੀ ਸ਼ਾਮਲ ਸੀ। ਜਨ ਸੇਵਾ ਸੋਸਾਇਟੀ ਨੇ ਇਹ ਸਾਰਾ ਸਾਮਾਨ ਸਿਵਲ ਹਸਪਤਾਲ ਫ਼ਾਜ਼ਿਲਕਾ ਦੇ ਐੱਸ.ਐੱਮ.ਓ. ਡਾ. ਐਰਿਕ ਨੂੰ ਸੌਂਪ ਦਿੱਤਾ। ਐੱਸ.ਐੱਮ.ਓ. ਡਾ.ਐਰਿਕ ਨੇ ਸੋਸਾਇਟੀ ਤੇ ਦਾਨੀ ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸੋਸਾਇਟੀ ਦੇ ਪ੍ਰਧਾਨ ਰਮਨ ਸੇਤੀਆ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਗਿਲਹੋਤਰਾ, ਹਸਪਤਾਲ ਦੇ ਡਰੱਗ ਅਫ਼ਸਰ ਤਜਿੰਦਰ ਕੁਮਾਰ ਤੇ ਫੈਸੀਲਿਟੀ ਮੈਨੇਜਰ ਗੁਰਪ੍ਰੀਤ ਮੈਡਮ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਪਿਛਲੀ ਖ਼ਬਰ ਹਰੀਪੁਰਾ ਦੀਆਂ ਧੀਆਂ ਨੇ ਡੀ.ਏ.ਵੀ. ਰਾਸ਼ਟਰੀ ਖੇਡਾਂ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਹੈਰੋਇਨ ਦਾ ਨਸ਼ਾ ਕਰਨ ਵਾਲਾ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।