22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਫੂਡ ਸੇਫ਼ਟੀ ਵਿੰਗ ਫ਼ਿਰੋਜ਼ਪੁਰ ਵਲੋਂ ਸ਼ਹਿਰ ’ਚ ਵਿਸ਼ੇਸ਼ ਚੈਕਿੰਗ ਮੁਹਿੰਮ

ਫ਼ਿਰੋਜ਼ਪੁਰ, 21 ਅਗਸਤ (ਕੁਲਬੀਰ ਸਿੰਘ ਸੋਢੀ)-ਫੂਡ ਸੇਫ਼ਟੀ ਵਿਭਾਗ ਫ਼ਿਰੋਜ਼ਪੁਰ ਵਲੋਂ ਸ਼ਹਿਰ ਅਤੇ ਫ਼ਿਰੋਜ਼ਪੁਰ ਕੈਂਟ ਇਲਾਕੇ ਵਿਚ ਮਿਠਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ, ਸਫ਼ਾਈ ਅਤੇ ਹਾਈਜੀਨ ਸਬੰਧੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਵਿਭਾਗ ਦੀ ਟੀਮ ਵਲੋਂ ਇਕ ਅਜਿਹੇ ਵਿਅਕਤੀ ਦੀ ਵੀ ਜਾਂਚ ਕੀਤੀ ਗਈ, ਜਿਸ ਸਬੰਧੀ ਪਹਿਲਾਂ ਗੰਦਗੀ ਵਾਲੀਆਂ/ਅਸਫਾਈ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਦੀ ਵਿੱਕਰੀ ਬਾਰੇ ਜਾਣਕਾਰੀ ਮਿਲੀ ਸੀ ਅਤੇ ਫ਼ਾਜ਼ਿਲਕਾ ਤੋਂ ਮਿਠਾਈ ਲਿਆਉਣ ਸਬੰਧੀ ਵੀ ਜਾਣਕਾਰੀ ਸੀ।

ਅਜੀਤ ਡੈਸਕ 22-08-2026
ਫ਼ਿਰੋਜ਼ਪੁਰ, 21 ਅਗਸਤ (ਕੁਲਬੀਰ ਸਿੰਘ ਸੋਢੀ)-ਫੂਡ ਸੇਫ਼ਟੀ ਵਿਭਾਗ ਫ਼ਿਰੋਜ਼ਪੁਰ ਵਲੋਂ ਸ਼ਹਿਰ ਅਤੇ ਫ਼ਿਰੋਜ਼ਪੁਰ ਕੈਂਟ ਇਲਾਕੇ ਵਿਚ ਮਿਠਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ, ਸਫ਼ਾਈ ਅਤੇ ਹਾਈਜੀਨ ਸਬੰਧੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਵਿਭਾਗ ਦੀ ਟੀਮ ਵਲੋਂ ਇਕ ਅਜਿਹੇ ਵਿਅਕਤੀ ਦੀ ਵੀ ਜਾਂਚ ਕੀਤੀ ਗਈ, ਜਿਸ ਸਬੰਧੀ ਪਹਿਲਾਂ ਗੰਦਗੀ ਵਾਲੀਆਂ/ਅਸਫਾਈ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਦੀ ਵਿੱਕਰੀ ਬਾਰੇ ਜਾਣਕਾਰੀ ਮਿਲੀ ਸੀ ਅਤੇ ਫ਼ਾਜ਼ਿਲਕਾ ਤੋਂ ਮਿਠਾਈ ਲਿਆਉਣ ਸਬੰਧੀ ਵੀ ਜਾਣਕਾਰੀ ਸੀ। ਮੌਕੇ ’ਤੇ ਉਸ ਕੋਲੋਂ ਕੋਈ ਵੀ ਗੈਰ-ਮਿਆਰੀ ਜਾਂ ਸ਼ੱਕੀ ਖਾਣ-ਪੀਣ ਵਾਲੀ ਵਸਤੂ ਨਹੀਂ ਮਿਲੀ। ਉਸ ਵਲੋਂ ਵਿਭਾਗ ਨੂੰ ਦੱਸਿਆ ਗਿਆ ਕਿ ਉਸ ਨੇ ਹੁਣ ਅਸਫਾਈ ਵਾਲਾ ਕੰਮ ਛੱਡ ਦਿੱਤਾ ਹੈ ਅਤੇ ਸਾਫ਼-ਸੁਥਰੇ ਢੰਗ ਨਾਲ ਕਾਰੋਬਾਰ ਕਰ ਰਿਹਾ ਹੈ। ਫੂਡ ਸੇਫ਼ਟੀ ਵਿਭਾਗ ਵਲੋਂ ਇਸ ਨੂੰ ਜਾਗਰੂਕਤਾ ਅਤੇ ਸੁਧਾਰ ਵੱਲ ਇਕ ਸਕਾਰਾਤਮਿਕ ਕਦਮ ਮੰਨਿਆ ਗਿਆ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਕੈਂਟ ਦੀਆਂ ਪ੍ਰਮੁੱਖ ਮਿਠਾਈਆਂ ਦੀਆਂ ਦੁਕਾਨਾਂ ਭਗਤਾਂ ਦੀ ਹੱਟੀ, ਨਿਵੇਦਿਅਮ, ਐੱਸ.ਕੇ.ਐੱਸ. ਸਵੀਟਸ ਅਤੇ ਮੈਦਾਨ ਸਵੀਟਸ ਦੀ ਵੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਦੁਕਾਨਾਂ ਵਿਚ ਸਫ਼ਾਈ, ਹਾਈਜੀਨ, ਖਾਣ-ਪੀਣ ਦੀਆਂ ਵਸਤੂਆਂ ਦੀ ਸਟੋਰੇਜ ਅਤੇ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਸਬੰਧੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਇਨ੍ਹਾਂ ਅਦਾਰਿਆਂ ਵਿਚ ਸਫ਼ਾਈ ਅਤੇ ਹਾਈਜੀਨ ਦੀ ਸਥਿਤੀ ਤਸੱਲੀਬਖ਼ਸ਼ ਪਾਈ ਗਈ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਢੁਕਵੇਂ ਢੰਗ ਨਾਲ ਰੱਖਿਆ ਹੋਇਆ ਪਾਇਆ ਗਿਆ। ਦੁਕਾਨਦਾਰਾਂ ਨੂੰ ਫੂਡ ਸੇਫ਼ਟੀ ਨਿਯਮਾਂ ਦੀ ਲਗਾਤਾਰ ਪਾਲਣਾ ਕਰਨ ਅਤੇ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਉਣ ਲਈ ਜਾਗਰੂਕ ਕੀਤਾ ਗਿਆ। ਦੁਕਾਨਦਾਰਾਂ ਵਲੋਂ ਵੀ ਵਿਭਾਗ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਫ਼-ਸੁਥਰਾ ਕਾਰੋਬਾਰ ਕਰਨਗੇ। ਫੂਡ ਸੇਫ਼ਟੀ ਅਫ਼ਸਰ ਅਭਿਨਵ ਕੁਮਾਰ ਫ਼ਿਰੋਜ਼ਪੁਰ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਖਾਣ-ਪੀਣ ਦੀਆਂ ਵਸਤੂਆਂ ਹਮੇਸ਼ਾ ਸਾਫ਼-ਸੁਥਰੇ, ਢੱਕੇ ਹੋਏ, ਬਦਬੂ ਰਹਿਤ ਅਤੇ ਹਾਈਜੀਨਿਕ ਸਥਾਨਾਂ ਤੋਂ ਹੀ ਖ਼ਰੀਦਿਆਂ ਜਾਣ ਅਤੇ ਖ਼ਰੀਦਦਾਰੀ ਕਰਦੇ ਸਮੇਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਬੰਧਿਤ ਫੂਡ ਬਿਜ਼ਨਸ ਕੋਲ ਵੈਧ ਐੱਫ.ਐੱਸ.ਐੱਸ.ਏ.ਆਈ ਲਾਇਸੈਂਸ/ਰਜਿਸਟਰੇਸ਼ਨ ਮੌਜੂਦ ਹੋਵੇ। ਫੂਡ ਸੇਫ਼ਟੀ ਵਿਭਾਗ ਫ਼ਿਰੋਜ਼ਪੁਰ ਵਲੋਂ ਭਵਿੱਖ ਵਿਚ ਵੀ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਚੈਕਿੰਗ ਅਤੇ ਜਾਗਰੂਕਤਾ ਮੁਹਿੰਮਾਂ ਜਾਰੀ ਰੱਖੀਆਂ ਜਾਣਗੀਆਂ।
ਪਿਛਲੀ ਖ਼ਬਰ ਮੋਟਰਸਾਈਕਲ ਚੋਰ ਦੀ ਨਿਸ਼ਾਨਦੇਹੀ ’ਤੇ ਚੋਰ ਪਾਸੋਂ ਚੋਰੀ ਦੇ 6 ਹੋਰ ਮੋਟਰਸਾਈਕਲ ਬਰਾਮਦ ਅਗਲੀ ਖ਼ਬਰ ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਅੰਤਿਮ ਅਰਦਾਸ ਮੌਕੇ ਵੱਡਾ ਇਕੱਠ, ਹਰ ਅੱਖ ਹੋਈ ਨਮ ਕਬੱਡੀ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।