22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਦੇਵ ਸਮਾਜ ਸਿੱਖਿਆ ਸੰਸਥਾਨ ’ਚ ਧਰਮ ਵਿਕਾਸਾਲਯ ਸਤਿਸੰਗ ਕਰਵਾਇਆ

ਫ਼ਿਰੋਜ਼ਪੁਰ, 21 ਅਗਸਤ (ਗੁਰਿੰਦਰ ਸਿੰਘ)-ਦੇਵ ਸਮਾਜ ਸਿੱਖਿਆ ਸੰਸਥਾਨ, ਫਿਰੋਜ਼ਪੁਰ ਵਿਖੇ ਧਰਮ ਵਿਕਾਸਾਲਯ ਸਤਿਸੰਗ ਅਤੇ ਅਧਿਵੇਸ਼ਨ ਕਰਵਾਇਆ ਗਿਆ। ਦੇਵ ਸਮਾਜ ਦੀ ਕਾਰਜਪ੍ਰਣਾਲੀ ਅਨੁਸਾਰ ਕਰਵਾਏ ਜਾ ਰਹੇ ਇਨ੍ਹਾਂ ਸਤਿਸੰਗਾਂ ਦਾ ਮੁੱਖ ਉਦੇਸ਼ ਮਨੁੱਖ ਨੂੰ ਨੀਚ ਅਨੁਰਾਗਾਂ ਅਤੇ ਪਤਨਕਾਰੀ ਗਤੀਆਂ ਤੋਂ ਮੁਕਤੀ ਦਿਵਾਉਣ ਦੇ ਨਾਲ-ਨਾਲ ਉਸ ਨੂੰ ਸੇਵਾਕਾਰੀ ਅਤੇ ਸੱਚੇ ਜੀਵਨ-ਮਾਰਗ ਵੱਲ ਪ੍ਰੇਰਿਤ ਕਰਨਾ ਹੈ।

ਅਜੀਤ ਡੈਸਕ 22-08-2026
ਫ਼ਿਰੋਜ਼ਪੁਰ, 21 ਅਗਸਤ (ਗੁਰਿੰਦਰ ਸਿੰਘ)-ਦੇਵ ਸਮਾਜ ਸਿੱਖਿਆ ਸੰਸਥਾਨ, ਫਿਰੋਜ਼ਪੁਰ ਵਿਖੇ ਧਰਮ ਵਿਕਾਸਾਲਯ ਸਤਿਸੰਗ ਅਤੇ ਅਧਿਵੇਸ਼ਨ ਕਰਵਾਇਆ ਗਿਆ। ਦੇਵ ਸਮਾਜ ਦੀ ਕਾਰਜਪ੍ਰਣਾਲੀ ਅਨੁਸਾਰ ਕਰਵਾਏ ਜਾ ਰਹੇ ਇਨ੍ਹਾਂ ਸਤਿਸੰਗਾਂ ਦਾ ਮੁੱਖ ਉਦੇਸ਼ ਮਨੁੱਖ ਨੂੰ ਨੀਚ ਅਨੁਰਾਗਾਂ ਅਤੇ ਪਤਨਕਾਰੀ ਗਤੀਆਂ ਤੋਂ ਮੁਕਤੀ ਦਿਵਾਉਣ ਦੇ ਨਾਲ-ਨਾਲ ਉਸ ਨੂੰ ਸੇਵਾਕਾਰੀ ਅਤੇ ਸੱਚੇ ਜੀਵਨ-ਮਾਰਗ ਵੱਲ ਪ੍ਰੇਰਿਤ ਕਰਨਾ ਹੈ। ਦੇਵ ਸਮਾਜ ਇਕ ਵਿਗਿਆਨਕ ਧਰਮ ਹੈ, ਜਿਸ ਦੀ ਸਥਾਪਨਾ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਨੇ 18 ਫਰਵਰੀ 1887 ਨੂੰ ਕੀਤੀ ਸੀ। ਭਗਵਾਨ ਦੇਵ ਆਤਮਾ ਜੀ ਵਲੋਂ ਰਚੇ ਦੇਵ ਸ਼ਾਸਤਰਾਂ ਰਾਹੀਂ ਆਤਮਾ ਦੇ ਗਿਆਨ ਅਤੇ ਬੋਧ ਨੂੰ ਸਮਝਣ ਦਾ ਮਾਰਗ ਦਰਸਾਇਆ ਗਿਆ ਹੈ। ਇਸੇ ਉਦੇਸ਼ ਤਹਿਤ ਦੇਵ ਸਮਾਜ ਸਿੱਖਿਆ ਸੰਸਥਾਨ ਵਿਚ 19 ਅਤੇ 20 ਅਗਸਤ ਨੂੰ ਧਰਮ ਵਿਕਾਸਾਲਯ ਸਤਿਸੰਗ ਅਤੇ 21 ਤੇ 22 ਅਗਸਤ ਨੂੰ ਸਤਿਧਰਮ ਬੋਧ ਉਤਸਵ ਕਰਵਾਇਆ ਜਾ ਰਿਹਾ ਹੈ। ਸਤਿਸੰਗ ਦੇ ਪਹਿਲੇ ਦਿਨ ਦੇਵ ਸਮਾਜ ਪ੍ਰਬੰਧ ਪ੍ਰੀਸ਼ਦ ਦੀ ਪ੍ਰਧਾਨ ਅਤੇ ਦੇਵ ਸਮਾਜ ਕਾਲਜ ਸਿੱਖਿਆ ਸੰਸਥਾਨ, ਫਿਰੋਜ਼ਪੁਰ ਦੀ ਚੇਅਰਪਰਸਨ ਪ੍ਰੋ. (ਡਾ.) ਅਗਨੀਜ਼ ਢਿੱਲੋਂ ਵਲੋਂ ਭਗਵਾਨ ਦੇਵ ਆਤਮਾ ਜੀ ਦੁਆਰਾ ਰਚਿਤ ਗ੍ਰੰਥ ‘ਦੇਵ ਭਾਵ ਖੰਡ-2’ ਦਾ ਅਧਿਐਨ ਅਤੇ ਵਿਸਥਾਰਪੂਰਵਕ ਵਿਆਖਿਆ ਕੀਤੀ ਗਈ। ਇਸ ਮੌਕੇ ਦੇਵ ਸਮਾਜ ਕਾਲਜ ਪ੍ਰਬੰਧ ਕਮੇਟੀ ਦੇ ਕਾਊਂਸਲਰ ਰਾਮਬਿਲਾਸ ਪਾਂਡੇ, ਮਨੋਜ ਮਦਾਨ, ਜਗਦੀਸ਼ ਰਾਏ ਗਾਬਾ, ਮਾਨਵਿੰਦਰ ਸਿੰਘ ਮਾਂਗਟ, ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਮੁੱਖ ਦਫ਼ਤਰ ਚੰਡੀਗੜ੍ਹ, ਪ੍ਰਤੀਨਿਧੀ ਸਭਾ ਦੇ ਮੈਂਬਰਾਂ ਤੋਂ ਇਲਾਵਾ ਦਿੱਲੀ, ਪਲਵਲ, ਰਾਜਸਥਾਨ ਅਤੇ ਪੰਜਾਬ ਤੋਂ ਦੇਵ ਸਮਾਜ ਨਾਲ ਸਬੰਧਤ ਧਰਮ-ਪ੍ਰੇਮੀ ਅਤੇ ਸ਼ਰਧਾਲੂ ਹਾਜ਼ਰ ਸਨ। ਦੂਜੇ ਦਿਨ ਮਨੁੱਖੀ ਆਤਮਾ ਸਬੰਧੀ ਭਗਵਾਨ ਦੇਵ ਆਤਮਾ ਵਲੋਂ ਖੋਜੇ ਗਏ ਚਾਰ ਮਹਾਤਤਾਂ ਦਾ ਅਧਿਐਨ ਅਤੇ ਵਿਆਖਿਆ ਕੀਤੀ ਗਈ। ਸਤਿਸੰਗ ਵਿਚ ਭਗਵਾਨ ਦੇਵ ਆਤਮਾ ਜੀ ਵਲੋਂ ਦਰਸਾਏ ਸਿਧਾਂਤਾਂ ਦੀ ਗਹਿਰਾਈ ਨਾਲ ਵਿਆਖਿਆ ਕਰਦਿਆਂ ਹਾਜ਼ਰ ਸ਼ਰਧਾਲੂਆਂ ਅਤੇ ਭਾਗੀਦਾਰਾਂ ਨੂੰ ਆਤਮਿਕ ਗਿਆਨ, ਸੱਚੇ ਜੀਵਨ-ਮਾਰਗ ਅਤੇ ਸੇਵਾਕਾਰੀ ਜੀਵਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।
ਪਿਛਲੀ ਖ਼ਬਰ ਲਛਮਣ ਨਹਿਰ ’ਚ ਫਿਰ ਪਿਆ ਵੱਡਾ ਪਾੜ, ਪੱਕਣ ’ਤੇ ਆਈ ਝੋਨੇ ਦੀ ਫ਼ਸਲ ’ਚ ਭਰਿਆ ਪਾਣੀ ਕਿਸਾਨਾਂ ਵਲੋਂ ਨਹਿਰੀ ਵਿਭਾਗ ਦੇ ਅਧਿ... ਅਗਲੀ ਖ਼ਬਰ ਐੱਨ. ਐੱਚ. ਐੱਮ. ਅਤੇ ਆਸ਼ਾ ਵਰਕਰ ਯੂਨੀਅਨ ਦਾ ਰੋਸ ਪ੍ਰਦਰਸ਼ਨ ਜਾਰੀ, ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ 5 ਗ੍ਰਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।