09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਵਿਧਾਇਕ ਦਹੀਆ ਵਲੋਂ ਮਮਦੋਟ ਦੀ ਸੜਕਾਂ ਦਾ ਮੁੱਦਾ ਵਿਧਾਨ ਸਭਾ ਵਿਚ ਚੁੱਕਣ ਦੀ ਸ਼ਲਾਘਾ

ਮਮਦੋਟ, 8 ਅਗਸਤ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਦੇ ਚਾਲੂ ਮੋਨਸੂਨ ਸ਼ੋਸਨ ਦੌਰਾਨ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵਲੋਂ ਕਸਬਾ ਮਮਦੋਟ ਦੀਆ ਸੜਕਾਂ ਦਾ ਮੁੱਦਾ ਚੁੱਕਣ ਦੀ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਨੇ ਦਸਿਆ ਕਿ ਵਿਧਾਇਕ ਦੁਆਰਾ ਵਿਧਾਨ ਸਭਾ ਵਿਚ ਮਮਦੋਟ ਉਤਾੜ ਅਤੇ ਮਮਦੋਟ ਹਿਠਾੜ ਦੀਆ ਸੜਕਾਂ ਨੂੰ ਨਵਿਆਉਣ ਸਬੰਧੀ ਸਵਾਲ ਪੁਛਿਆ ਗਿਆ ਸੀ।

ਵਿਧਾਇਕ ਰਜਨੀਸ਼ ਦਹੀਆ ਅਤੇ ਚੇਅਰਮੈਨ ਬਲਰਾਜ ਸਿੰਘ ਸੰਧੂ। ਤਸਵੀਰ-ਸੁਖਦੇਵ ਸਿੰਘ ਸੰਗਮ 09-08-2026
ਮਮਦੋਟ, 8 ਅਗਸਤ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਦੇ ਚਾਲੂ ਮੋਨਸੂਨ ਸ਼ੋਸਨ ਦੌਰਾਨ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵਲੋਂ ਕਸਬਾ ਮਮਦੋਟ ਦੀਆ ਸੜਕਾਂ ਦਾ ਮੁੱਦਾ ਚੁੱਕਣ ਦੀ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਨੇ ਦਸਿਆ ਕਿ ਵਿਧਾਇਕ ਦੁਆਰਾ ਵਿਧਾਨ ਸਭਾ ਵਿਚ ਮਮਦੋਟ ਉਤਾੜ ਅਤੇ ਮਮਦੋਟ ਹਿਠਾੜ ਦੀਆ ਸੜਕਾਂ ਨੂੰ ਨਵਿਆਉਣ ਸਬੰਧੀ ਸਵਾਲ ਪੁਛਿਆ ਗਿਆ ਸੀ। ਜਿਸ ਦੇ ਜਵਾਬ ਵਿਚ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਕਸਬੇ ਨਾਲ ਸਬੰਧਿਤ ਸਾਰਿਆਂ ਸੜਕਾਂ ਦਾ ਕੰਮ ਆਉਂਦੀ 31 ਅਕਤੂਬਰ ਵਿਚ ਮੁਕੰਮਲ ਕਰਵਾ ਦਿੱਤਾ ਜਾਵੇਗਾ ਅਤੇ ਇਸ ਲਈ ਲੋੜੀਦੀ ਰਾਸ਼ੀ ਵੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਤਰਸੇਮ ਸਿੰਘ ਸੋਨੂੰ ਛੱਪੜ, ਹਨੁਰ ਭੱਟੀ ਚੇਅਰਮੈਨ ਮਸੀਹੀ ਵੈੱਲਫੇਅਰ ਬੋਰਡ, ਗੁਰਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਬਲਵੀਰ ਸਿੰਘ ਚੇਅਰਮੈਨ ਰਾਏ ਸਿੱਖ ਵੈੱਲਫੇਅਰ ਬੋਰਡ, ਜਗੀਰ ਸਿੰਘ ਹਜਾਰਾ, ਗੁਰਮੁਖ ਸਿੰਘ ਰਾਓ ਕੇ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਸਕੂਲ ਖੇਡਾਂ ਫ਼ਿਰੋਜ਼ਪੁਰ ਜ਼ੋਨ-1 ਸ਼ਤਰੰਜ ਚੈਂਪੀਅਨਸ਼ਿਪ ’ਚ ਡੀ.ਸੀ. ਮਾਡਲ ਸਕੂਲ ਦਾ ਦਬਦਬਾ ਅੰਡਰ-17 ਤੇ ਅੰਡਰ-19 ਲੜ... ਅਗਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਦੇ ਬੀ.ਸੀ.ਏ. ਭਾਗ -ਛੇਵਾਂ ਸਮੈਸਟਰ ਦਾ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।