08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪ੍ਰਾਇਮਰੀ ਸਕੂਲ ਮਾਣਾ ਸਿੰਘ ਵਾਲਾ ’ਚ ਮਾਵਾਂ ਦੀ ਵਰਕਸ਼ਾਪ

ਫ਼ਿਰੋਜ਼ਸ਼ਾਹ, 7 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਸੈਂਟਰ ਹੈਡ ਟੀਚਰ ਕੁਲਵੰਤ ਸਿੰਘ ਦੀ ਅਗਵਾਈ ’ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮਾਨਾ ਸਿੰਘ ਵਾਲਾ,ਪ੍ਰੀ -ਪ੍ਰਾਇਮਰੀ ਜਮਾਤਾਂ ਵਿਚ ਪੜ੍ਹਦੇ ਬੱਚਿਆਂ ਦੀਆਂ ਮਾਵਾਂ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿਚ ਪ੍ਰਥਮ ਜੋਨਲ ਕੋਆਰਡੀਨੇਟਰ ਹਰਮੀਤ ਸਿੰਘ ਅਤੇ ਸਹਾਇਕ ਜਿਲਾ ਕੋਆਰਡੀਨੇਟਰ ਜਰਨੈਲ ਸਿੰਘ ਨੇ ਵਿਸੇਸ਼ ਤੌਰ ’ਤੇ ਭਾਗ ਲਿਆ ਅਤੇ ਹਾਜ਼ਰ ਮਾਵਾਂ ਨੂੰ ਅੱਜ ਦੀ ਮਦਰਜ਼ ਵਰਕਸ਼ਾਪ ਅਤੇ ਪ੍ਰੀ -ਪ੍ਰਾਇਮਰੀ ਜਮਾਤਾਂ ਦੇ ਮਟੀਰਿਅਲ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਅਜੀਤ ਡੈਸਕ 08-08-2026
ਫ਼ਿਰੋਜ਼ਸ਼ਾਹ, 7 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਸੈਂਟਰ ਹੈਡ ਟੀਚਰ ਕੁਲਵੰਤ ਸਿੰਘ ਦੀ ਅਗਵਾਈ ’ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮਾਨਾ ਸਿੰਘ ਵਾਲਾ,ਪ੍ਰੀ -ਪ੍ਰਾਇਮਰੀ ਜਮਾਤਾਂ ਵਿਚ ਪੜ੍ਹਦੇ ਬੱਚਿਆਂ ਦੀਆਂ ਮਾਵਾਂ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿਚ ਪ੍ਰਥਮ ਜੋਨਲ ਕੋਆਰਡੀਨੇਟਰ ਹਰਮੀਤ ਸਿੰਘ ਅਤੇ ਸਹਾਇਕ ਜਿਲਾ ਕੋਆਰਡੀਨੇਟਰ ਜਰਨੈਲ ਸਿੰਘ ਨੇ ਵਿਸੇਸ਼ ਤੌਰ ’ਤੇ ਭਾਗ ਲਿਆ ਅਤੇ ਹਾਜ਼ਰ ਮਾਵਾਂ ਨੂੰ ਅੱਜ ਦੀ ਮਦਰਜ਼ ਵਰਕਸ਼ਾਪ ਅਤੇ ਪ੍ਰੀ -ਪ੍ਰਾਇਮਰੀ ਜਮਾਤਾਂ ਦੇ ਮਟੀਰਿਅਲ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਹਾਜ਼ਰ ਮਾਂਵਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਪ੍ਰੀ-ਪ੍ਰਾਇਮਰੀ ਕਿੱਟ ਦੇ ਸਟਾਲ ਦਿਖਾਏ ਗਏ, ਪ੍ਰਿਟਿੰਡ ਮਟੀਰਿਅਲ ਬਾਰੇ ਦੱਸਿਆ ਗਿਆ ਅਤੇ ਮਾਪਿਆਂ ਨੂੰ ਕਿਤਾਬ ਘਰ ਦੀ ਸੈਰ ਵੀ ਕਰਵਾਈ ਗਈ। ਇਸ ਤੋਂ ਇਲਾਵਾ ਵਰਕਸ਼ਾਪ ਵਿਚ ਹਾਜ਼ਰ ਮਾਂਵਾਂ ਨੂੰ ਵੱਖ-2 ਗਤੀਵਿਧੀਆਂ ਵੀ ਕਰਵਾਈਆਂ ਗਈਆਂ ਅਤੇ ਉਨ੍ਹਾ ਤੋਂ ਵਰਕਸ਼ਾਪ ਸਬੰਧੀ ਫੀਡਬੈਕ ਲਿਆ ਗਿਆ। ਇਸ ਮੌਕੇ ਹਾਜਰ ਮਾਂਵਾਂ ਲਈ ਚਾਹ-ਪਾਣੀ ਰੀਫ੍ਰੈਸ਼ਮੈਂਟ ਦਾ ਵੀ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਜਸਵੀਰ ਕੌਰ , ਨਵਦੀਪ ਕੌਰ , ਅਮਨਦੀਪ ਕੌਰ ਸਮੇਤ ਸਮੂਹ ਸਟਾਫ਼ ਅਤੇ ਮਾਪੇ ਹਾਜ਼ਰ ਸਨ ।
ਪਿਛਲੀ ਖ਼ਬਰ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਅਮਨਦੀਪ ਹਸਪਤਾਲ ਨੇ ਟ੍ਰੈਫਿਕ ਪੁਲਿਸ ਨੂੰ ਸੌਂਪੇ ਬੈਰੀਕੇਡ ਅਗਲੀ ਖ਼ਬਰ ਕੌਂਸਲਰ ਰਜੇਸ਼ ਚਾਨਣਾ ਖ਼ਿਲਾਫ਼ ਸਰਕਾਰੀ ਕਰਮਚਾਰੀ ਨਾਲ ਕੁੱਟਮਾਰ ਦਾ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।