08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਹੈਰੋਇਨ ਸਮੇਤ ਮੁਲਜ਼ਮ ਕਾਬੂ

ਮੱਲਾਂਵਾਲਾ, 7 ਅਗਸਤ (ਗੁਰਦੇਵ ਸਿੰਘ)- ਪੁਲਿਸ ਥਾਣਾ ਆਰਿਫ਼ ਕੇ ਦੇ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਅੱਕੂ ਵਾਲਾ ਤੋਂ ਪਿੰਡ ਜਖਰਾਵਾਂ ਵੱਲ ਜਾਂਦੀ ਲਿੰਕ ਸੜਕ ’ਤੇ ਪੈਂਦੇ ਬੰਨ (ਦਰਿਆ) ਬਾਹੱਦ ਰਕਬਾ ਪਿੰਡ ਅੱਕੂ ਵਾਲਾ ਪੁੱਜੀ ਤਾਂ ਬੰਨ ’ਤੇ ਇਕ ਮੋਨਾ ਨੌਜਵਾਨ ਖੜ੍ਹਾ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕੀਤਾ ਗਿਆ।

ਅਜੀਤ ਡੈਸਕ 08-08-2026
ਮੱਲਾਂਵਾਲਾ, 7 ਅਗਸਤ (ਗੁਰਦੇਵ ਸਿੰਘ)- ਪੁਲਿਸ ਥਾਣਾ ਆਰਿਫ਼ ਕੇ ਦੇ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਅੱਕੂ ਵਾਲਾ ਤੋਂ ਪਿੰਡ ਜਖਰਾਵਾਂ ਵੱਲ ਜਾਂਦੀ ਲਿੰਕ ਸੜਕ ’ਤੇ ਪੈਂਦੇ ਬੰਨ (ਦਰਿਆ) ਬਾਹੱਦ ਰਕਬਾ ਪਿੰਡ ਅੱਕੂ ਵਾਲਾ ਪੁੱਜੀ ਤਾਂ ਬੰਨ ’ਤੇ ਇਕ ਮੋਨਾ ਨੌਜਵਾਨ ਖੜ੍ਹਾ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕੀਤਾ ਗਿਆ। ਜਿਸ ਵਲੋਂ ਸੁੱਟੇ ਗਏ ਮੋਮੀ ਪਾਰਦਰਸ਼ੀ ਲਿਫ਼ਾਫ਼ੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਭੂਰੇ ਰੰਗ ਦੀ ਹੈਰੋਇਨ ਵਰਗੀ ਵਸਤੂ ਬਰਾਮਦ ਹੋਈ। ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਐਨ.ਡੀ.ਡੀ. ਕਿੱਟ ਰਾਹੀਂ ਟੈੱਸਟ ਕਰਨ ’ਤੇ ਉਕਤ ਵਸਤੂ ਹੈਰੋਇਨ ਹੋਣੀ ਪਾਈ ਗਈ। ਜਿਸ ਦਾ ਵਜ਼ਨ ਸਮੇਤ ਲਿਫ਼ਾਫ਼ੇ 4.41 ਗ੍ਰਾਮ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਅਰਸ਼ ਪੁੱਤਰ ਜੱਸਾ ਵਾਸੀ ਪਿੰਡ ਭੂਰੇ ਕਲਾਂ ਥਾਣਾ ਮਮਦੋਟ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ 10 ਅਗਸਤ ਦੇ ‘ਜੇਲ੍ਹ ਭਰੋ ਅੰਦੋਲਨ’ ਨੂੰ ਸਫਲ ਬਣਾਉਣ ਲਈ ਆਂਗਣਵਾੜੀ ਯੂਨੀਅਨ ਵਲੋਂ ਮੀਟਿੰਗ ਅਗਲੀ ਖ਼ਬਰ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।