11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਵਾਰਡ ਨੰਬਰ 16 ’ਚ ਸਤਿੰਦਰਜੀਤ ਸਿੰਘ ਮੰਟਾ ਤੇ ਪ੍ਰੇਮ ਕੁਮਾਰ ਵਲੇਚਾ ਵਲੋਂ ਲਾਡੀ ਧਵਨ ਦੇ ਹੱਕ ’ਚ ਪ੍ਰਚਾਰ

ਅਜੀਤ ਡੈਸਕ 02-07-2026
ਜਲਾਲਾਬਾਦ, 1 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਨਗਰ ਕੌਂਸਲ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾਂ ਦੀ ਅਗਵਾਈ ਵਿਚ ਆਗੂਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਲਗਾਤਾਰ ਵੱਖ-ਵੱਖ ਵਾਰਡਾਂ ਵਿਚ ਜਾ ਕੇ ਘਰ ਘਰ ਲੋਕਾਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾਂ, ਸੂਬਾ ਮੀਤ ਪ੍ਰਧਾਨ ਪ੍ਰੇਮ ਕੁਮਾਰ ਵਲੇਚਾ ਅਤੇ ਹੋਰ ਆਗੂਆਂ ਵਲੋਂ ਵਾਰਡ ਨੰ 16 ਵਿਚ ਪਾਰਟੀ ਦੇ ਉਮੀਦਵਾਰ ਹਰਭਗਤ ਸਿੰਘ ਲਾਡੀ ਧਵਨ ਦੇ ਹੱਕ ਵਿਚ ਘਰ ਘਰ ਜਾ ਕੇ ਪ੍ਰਚਾਰ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਤਿੰਦਰਜੀਤ ਸਿੰਘ ਮੰਟਾਂ ਤੇ ਪ੍ਰੇਮ ਕੁਮਾਰ ਵਲੇਚਾ ਨੇ ਕਿਹਾ ਕਿ ਜਲਾਲਾਬਾਦ ਦੇ ਵਾਸੀ ਅੱਜ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਮਾਂ ਯਾਦ ਕਰਦੇ ਹਨ, ਜਦੋਂ ਜਲਾਲਾਬਾਦ ਵਿਚ ਵਿਕਾਸ ਦੀ ਹਨੇਰੀ ਚੱਲੀ ਸੀ। ਲੋਕਾਂ ਦੀ ਮੰਗ ਤੋਂ ਪਹਿਲਾਂ ਹੀ ਜਲਾਲਾਬਾਦ ਵਿਚ ਵਿਕਾਸ ਕਾਰਜਾਂ ਲਈ ਫ਼ੰਡ ਆ ਜਾਂਦਾ ਸੀ। ਜਲਾਲਾਬਾਦ ਸ਼ਹਿਰ ਦਾ ਹਸਪਤਾਲ, ਸਟੇਡੀਅਮ, ਲੜਕੀਆਂ ਦੇ ਸਕੂਲ ਦੀ ਬਿਲਡਿੰਗ, ਲੜਕਿਆਂ ਦੇ ਸਕੂਲ ਦੀ ਬਿਲਡਿੰਗ ਅਤੇ ਹੋਰ ਕਈ ਇਸ ਤਰਾਂ ਦੇ ਵਿਕਾਸ ਕਾਰਜ ਹਨ ਜੋ ਅੱਜ ਵੀ ਉਸ ਸਮੇਂ ਹੋਏ ਵਿਕਾਸ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਇਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨਗਰ ਕੌਂਸਲ ਬਣਾ ਕੇ ਵਿਕਾਸ ਦੀ ਲਹਿਰ ਲਿਆਉਣਾ ਚਾਹੁੰਦੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਲਾਡੀ ਧਵਨ ਨੇ ਕਿਹਾ ਕਿ ਵਾਰਡ ਵਾਸੀਆਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਅੱਗੇ ਆ ਕੇ ਸਾਥ ਦੇ ਰਹੇ ਹਨ। ਉਹ ਵੱਡੇ ਫ਼ਰਕ ਦੇ ਨਾਲ ਵਾਰਡ ਵਿਚ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂਹਰਸਹਾਏ ’ਚ ਬਿਜਲੀ ਸਪਲਾਈ ਦਾ ਬੁਰਾ ਹਾਲ, 22 ਘੰਟਿਆਂ ਬਾਅਦ ਬਹਾਲ ਹੋਈ ਬਿਜਲੀ ਅਗਲੀ ਖ਼ਬਰ ਸੇਮ-ਨਾਲ਼ੇ ’ਚ ਖੜ੍ਹੀ ਬੂਟੀ ਤੇ ਸਰਕਾਨਿਆਂ ਕਾਰਨ ਕੋਲੋਂ ਨਿਕਲਦੀ ਸੜਕ ਨੇ ਧਾਰਿਆ ਜੰਗਲ ਦਾ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।