18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਲਾਪਰਵਾਹੀ ਨਾਲ ਜ਼ਖ਼ਮੀ ਕਰਨ ਵਾਲੇ ਕਾਰ ਚਾਲਕ 'ਤੇ ਪਰਚਾ ਦਰਜ

ਅਜੀਤ ਡੈਸਕ 25-05-2026
ਅਬੋਹਰ, 24 ਮਈ (ਵਿਵੇਕ ਹੂੜੀਆ)-ਥਾਣਾ ਬਹਾਵਵਾਲਾ ਪੁਲਿਸ ਨੇ ਕਾਰ 'ਤੇ ਲੱਕੜੀ ਦੇ ਛਾਪੇ ਲੱਦ ਰਹੇ ਵਿਅਕਤੀ ਵਲੋਂ ਛਾਪਾ ਮਾਰ ਕੇ ਜ਼ਖ਼ਮੀ ਕੀਤੇ ਵਿਅਕਤੀ ਦੇ ਬਿਆਨਾਂ 'ਤੇ ਪਰਚਾ ਦਰਜ਼ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਲੇਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਢਾਣੀ ਹਰਗੋਬਿੰਦਪੁਰਾ ਦਾਖਲੀ ਪੱਟੀ ਸਦੀਕ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 19-5-2026 ਨੂੰ ਸ਼ੇਰੇਵਾਲਾ ਵਿਖੇ ਨਰੇਸ਼ ਕੁਮਾਰ ਪੁੱਤਰ ਉਮਵੀਰ ਵਾਸੀ ਸ਼ੇਰੇਵਾਲਾ ਵਲੋਂ ਆਪਣੀ ਜੈਨ ਕਾਰ ਨੰਬਰੀ ਡੀਐਲ-8-ਸੀਈ 6766 ਸੜਕ ਦੇ ਵਿਚਾਲੇ ਰੋਕ ਕੇ ਲੱਕੜੀਆਂ ਦੇ ਛਾਪੇ ਲੱਦ ਰਿਹਾ ਸੀ | ਉਕਤ ਵਿਅਕਤੀ ਦੀ ਲਾਪਰਵਾਹੀ ਕਰਕੇ ਲੱਕੜੀ ਦਾ ਛਾਪਾ ਲੱਦਣ ਲਈ ਕਾਰ ਉੱਪਰ ਸੁੱਟਿਆ ਤਾਂ ਉਹ ਛਾਪਾ ਮੁੱਦਈ ਦੇ ਮੂੰਹ 'ਤੇ ਵੱਜਿਆ | ਜਿਸ ਕਾਰਨ ਉਸ ਦੇ ਕਾਫ਼ੀ ਗੰਭੀਰ ਸੱਟ ਲੱਗੀ | ਪੁਲਿਸ ਵੱਲੋਂ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ ਅਗਲੀ ਖ਼ਬਰ ਬੀ.ਐੱਸ.ਐੱਫ.ਵਲੋਂ ਫ਼ਿਟ ਇੰਡੀਆ ਮੁਹਿੰਮ ਦੇ ਤਹਿਤ ਸਰਹੱਦੀ ਇਲਾਕੇ 'ਚ ਕਰਵਾਈ ਗਈ ਸਾਈਕਲ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।