16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰੇਲ ਮੁਲਾਜ਼ਮ ਨੇ ਮੁਸਾਫ਼ਿਰ ਦਾ ਗੁਆਚਿਆ ਹੋਇਆ ਬੈਗ ਵਾਪਸ ਕੀਤਾ

ਅਜੀਤ ਡੈਸਕ 08-05-2026
ਫਿਰੋਜ਼ਪੁਰ, 7 ਮਈ (ਰਾਕੇਸ਼ ਚਾਵਲਾ)-ਬੀਤੇ ਦਿਨ ਰੇਲਗੱਡੀ ਨੰਬਰ 12925 ਪੱਛਮ ਸੁਪਰ-ਫਾਸਟ ਐਕਸਪੈੱ੍ਰਸ 'ਚ ਨਵੀਂ ਦਿੱਲੀ ਤੋਂ ਅੰਮਿ੍ਤਸਰ ਤੱਕ ਟਿਕਟ ਚੈਕਿੰਗ ਸਟਾਫ਼ ਪ੍ਰਭਸਿਮਰਨ ਸਿੰਘ ਦੀ ਡਿਊਟੀ ਥਰਡ ਏ.ਸੀ. ਕੋਚਾਂ ਵਿਚ ਸੀ | ਕੋਚਾਂ ਦੀ ਚੈਕਿੰਗ ਦੌਰਾਨ ਚੰਡੀਗੜ੍ਹ ਤੋਂ ਬਾਅਦ ਡਿਊਟੀ 'ਤੇ ਤਾਇਨਾਤ ਜੀ.ਆਰ.ਪੀ. ਸਟਾਫ਼ ਵਲੋਂ ਉਨ੍ਹਾਂ ਨੂੰ ਇਕ ਗੁਆਚੇ ਹੋਏ ਬੈਗ ਦੇ ਸੰਬੰਧ 'ਚ ਸੂਚਨਾ ਦਿੱਤੀ ਗਈ | ਜਿਸ ਨੂੰ ਕੋਈ ਮੁਸਾਫਿਰ ਛੱਡ ਗਿਆ ਸੀ | ਬੈਗ ਵਿਚ ਲਗਭਗ 9,000 ਦੀ ਨਕਦ ਰਾਸ਼ੀ ਅਤੇ ਮਹੱਤਵਪੂਰਨ ਦਸਤਾਵੇਜ਼ ਮੌਜੂਦ ਸਨ | ਸਾਥੀ ਮੁਸਾਫ਼ਿਰਾਂ ਤੋਂ ਪੁੱਛਗਿੱਛ ਕਰਨ 'ਤੇ ਜਾਣਕਾਰੀ ਮਿਲੀ ਕਿ ਬੈਗ ਇਕ ਮਹਿਲਾ ਮੁਸਾਫਿਰ ਦਾ ਸੀ, ਜੋ ਕੋਚ ਛੱਡ ਕੇ ਜਾ ਚੁੱਕੀ ਸੀ | ਬੈਗ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਇਕ ਬੈਂਕ ਪਾਸ-ਬੁੱਕ ਪ੍ਰਾਪਤ ਹੋਈ | ਜਿਸ ਉੱਤੇ ਲਿਖੇ ਮੋਬਾਈਲ ਨੰਬਰ ਰਾਹੀਂ ਸੰਬੰਧਿਤ ਮੁਸਾਫਿਰ ਨਾਲ ਸੰਪਰਕ ਕੀਤਾ ਗਿਆ | ਸੰਪਰਕ ਕਰਨ 'ਤੇ ਪਤਾ ਲੱਗਾ ਕਿ ਮਹਿਲਾ ਮੁਸਾਫਿਰ ਇਸ ਸਮੇਂ ਜਨਰਲ ਕੋਚ ਵਿਚ ਸਫ਼ਰ ਕਰ ਰਹੀ ਸੀ | ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਜੀ.ਆਰ.ਪੀ ਸਟਾਫ਼ ਦੀ ਮੌਜੂਦਗੀ ਵਿਚ ਬੈਗ ਉਸ ਦੇ ਅਸਲੀ ਮਾਲਕ ਨੂੰ ਸੁਰੱਖਿਅਤ ਰੂਪ ਵਿਚ ਸੌਂਪ ਦਿੱਤਾ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਰੇਲ ਕਰਮਚਾਰੀਆਂ ਦੀ ਸ਼ਲਾਘਾ ਕੀਤਾ |
ਪਿਛਲੀ ਖ਼ਬਰ ਬੀ.ਸੀ.ਕਮਿਸ਼ਨ ਦੇ ਚੇਅਰਮੈਨ ਮਲਕੀਤ ਥਿੰਦ ਦਾ ਮਮਦੋਟ ਦੌਰਾ ਅੱਜ ਅਗਲੀ ਖ਼ਬਰ ਤਿੰਨ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਕੰਮ ਕਰ ਰਹੇ ਫਿਰੋਜ਼ਪੁਰ ਦੇ ਪੰਚਾਇਤ ਸਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।