17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਿਸੇ ਅਣਹੋਣੀ ਘਟਨਾ ਦੀ ਉਡੀਕ 'ਚ ਹੈ ਰੇਲਵੇ ਵਿਭਾਗ

ਅਜੀਤ ਡੈਸਕ 15-04-2026
ਮੱਖੂ, 14 ਅਪ੍ਰੈਲ (ਵਰਿੰਦਰ ਮਨਚੰਦਾ)-ਕਸਬਾ ਮੱਖੂ ਵਿਚ ਰੇਲਵੇ ਸਟੇਸ਼ਨ 'ਤੋਂ ਰੋਜ਼ਾਨਾ ਰੇਲ ਗੱਡੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ | ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਯਾਤਰੀ ਸਫ਼ਰ ਕਰਕੇ ਆਪਣੀ ਮੰਜ਼ਿਲ ਸਰ ਕਰਦੇ ਹਨ | ਇਸ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 2 'ਤੇ ਪਿਛਲੇ ਕਈ ਦਿਨਾਂ ਤੋਂ ਖੜ੍ਹੀ ਰੇਲ ਗੱਡੀ ਬਜ਼ੁਰਗ ਅਤੇ ਬੱਚਿਆਂ ਲਈ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ | ਦਰਅਸਲ ਇਹ ਰੇਲ ਗੱਡੀ ਪਲੇਟ ਫਾਰਮ ਨੰਬਰ 2 'ਤੇ ਖੜ੍ਹੀ ਹੈ ਜਦਕਿ ਯਾਤਰੀਆਂ ਨੂੰ 1 ਨੰਬਰ ਪਲੇਟ ਫਾਰਮ ਤੋਂ ਰੇਲ ਗੱਡੀ 'ਚ ਚੜ੍ਹਨਾ-ਉਤਰਣਾ ਹੁੰਦਾ ਹੈ | ਜਿਸ ਕਾਰਨ ਰੇਲਵੇ ਪੁਲ ਨਾ ਹੋਣ ਕਾਰਨ ਕਰਾਸਿੰਗ ਲਈ ਇਹ ਰੇਲ ਗੱਡੀ ਅੜਿੱਕਾ ਬਣੀ ਹੋਈ ਹੈ | ਬਜ਼ੁਰਗ ਯਾਤਰੀਆਂ ਦਾ ਕਹਿਣਾ ਹੈ ਕਿ ਇਸ ਅਵਸਥਾ 'ਚ ਉਨ੍ਹਾਂ ਕੋਲੋਂ ਤੁਰਿਆ ਹੀ ਮਸਾਂ ਜਾਂਦਾ ਹੈ ਤਾਂ ਉਹ ਰੇਲ ਗੱਡੀ ਵਿਚੋਂ ਲੰਘ ਕੇ ਦੂਸਰੇ ਪਲੇਟ ਫਾਰਮ 'ਤੇ ਜਾਣ ਲਈ ਵੱਡੀ ਮੁਸ਼ਕਿਲ ਝੱਲਣੀ ਪੈਂਦੀ ਹੈ | ਇਸ ਸਬੰਧੀ ਜਦੋਂ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਟਰੇਨ ਮਾਰਚ 2026 ਤੋਂ ਇੱਥੇ ਖੜ੍ਹੀ ਹੈ, ਜਿਸ ਬਾਰੇ ਉਨ੍ਹਾਂ ਕੋਲ ਅਨੇਕਾਂ ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ ਪ੍ਰੰਤੂ ਇਸ ਰੇਲ ਗੱਡੀ ਨੂੰ ਕਿਸੇ ਹੋਰ ਜਗ੍ਹਾ 'ਤੇ ਕਰਵਾਉਣਾ ਉੱਚ ਅਧਿਕਾਰੀਆਂ ਦੇ ਹੱਥ ਵਿਚ ਹੈ | ਇਸ ਸਬੰਧੀ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਹੈ ਕਿ ਇਸ ਰੇਲ ਗੱਡੀ ਨੂੰ ਕਿਸੇ ਹੋਰ ਜਗ੍ਹਾ 'ਤੇ ਖੜ੍ਹਾ ਕਰਵਾਇਆ ਜਾਵੇ ਤਾਂ ਜੋ ਬਜ਼ੁਰਗ ਅਤੇ ਬੱਚਿਆਂ ਨੂੰ ਰੇਲਵੇ ਕਰਾਸ ਕਰਨ ਸਮੇਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਤਾਰ ਸਪਾਰਕ ਨਾਲ ਟੈਂਟ ਹਾਊਸ 'ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ ਅਗਲੀ ਖ਼ਬਰ ਕੁਦਰਤੀ ਆਫ਼ਤਾਂ ਦੇ ਮਾਰੇ ਕਿਸਾਨਾਂ ਦੀ ਬਾਂਹ ਫੜੇ ਸਰਕਾਰ: ਪ੍ਰਧਾਨ ਸਾਰਜ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।