16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮਯੰਕ ਫਾਊਾਡੇਸ਼ਨ ਦੀ ਅਗਵਾਈ ਵਿਚ ਚੱਲ ਰਹੇ ਸੰਤੋਸ਼ ਸੇਵਾ ਕੁੰਜ 'ਚ ਬਦਲ ਰਹੀ ਮਹਿਲਾਵਾਂ ਦੀ ਜ਼ਿੰਦਗੀ

ਅਜੀਤ ਡੈਸਕ 15-04-2026
ਫ਼ਿਰੋਜ਼ਪੁਰ, 14 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸਰਗਰਮ ਰਹਿਣ ਵਾਲੀ ਸੰਸਥਾ ਮਯੰਕ ਫਾਊਾਡੇਸ਼ਨ ਦੀ ਅਗਵਾਈ ਵਿਚ ਸ਼ਹਿਰ ਅੰਦਰ ਸੰਤੋਸ਼ ਸੇਵਾ ਕੁੰਜ ਨਾਮਕ ਕੇਂਦਰ ਚਲਾਇਆ ਜਾ ਰਿਹਾ ਹੈ, ਜਿੱਥੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਕੋਰਸ ਫ਼ਰੀ ਵਿਚ ਕਰਵਾਏ ਜਾਂਦੇ ਹਨ | ਇਸੇ ਲੜੀ ਦੇ ਚੱਲਦੇ ਸੰਤੋਸ਼ ਸੇਵਾ ਕੁੰਜ ਵਿਚ ਚੱਲ ਰਹੇ ਫ਼ਰੀ ਸਿਲਾਈ ਸਕੂਲ ਦੇ ਚੌਥੇ ਬੈਚ ਨੂੰ ਪਾਸ ਕਰਨ ਵਾਲੀਆਂ ਮਹਿਲਾਵਾਂ ਨੂੰ ਵਿਸਾਖੀ ਦੇ ਪਵਿੱਤਰ ਮੌਕੇ 'ਤੇ ਪ੍ਰਮਾਣ ਪੱਤਰ ਵੰਡੇ ਗਏ, ਜੋ ਮਿਹਨਤੀ ਮਹਿਲਾਵਾਂ ਦੇ ਆਤਮ ਨਿਰਭਰ ਬਣਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ | ਸੰਸਥਾ ਦੇ ਸਕੱਤਰ ਰਾਜੀਵ ਸੇਤੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤੋਸ਼ ਸੇਵਾ ਕੁੰਜ ਸਾਲ 2022 ਤੋਂ ਸਮਾਜਿਕ ਭਲਾਈ ਦੇ ਵੱਖ-ਵੱਖ ਕੰਮਾਂ ਵਿਚ ਅਗਵਾਈ ਭੂਮਿਕਾ ਨਿਭਾ ਰਿਹਾ ਹੈ | ਇੱਥੇ ਪ੍ਰਤਿਭਾ ਫ਼ਰੀ ਸਕੂਲ ਦੇ ਨਾਲ-ਨਾਲ ਸਿਲਾਈ ਕੇਂਦਰ ਵੀ ਚਲਾਇਆ ਜਾ ਰਿਹਾ ਹੈ | ਜਿਸ ਰਾਹੀਂ ਮਹਿਲਾਵਾਂ ਨੂੰ ਹੁਨਰ ਵਿਕਾਸ ਦੇ ਜ਼ਰੀਏ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਫ਼ਰੀ ਸਮਰ ਕੈਂਪ ਦਾ ਵੀ ਆਯੋਜਨ ਕੀਤਾ ਜਾਂਦਾ ਹੈ | ਜਿਸ ਵਿਚ ਵੱਖ-ਵੱਖ ਤਰੱਕੀਆਂ ਨਾਲ ਸਿੱਖਿਆ ਗ੍ਰਹਿਣ ਦੇ ਨੁਕਤੇ ਸਾਂਝੇ ਕੀਤੇ ਜਾਂਦੇ ਹਨ | ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਭਾਰਤੀ ਮੈਡਮ ਦੀ ਕੁਸ਼ਲ ਰਹਿਨੁਮਾਈ ਹੇਠ ਸਿਲਾਈ ਸਿੱਖਣ ਦਾ ਚੌਥਾ ਬੈਚ ਸਮਾਪਤ ਹੋਇਆ ਹੈ, ਜਿਸ ਵਿਚ ਕੁੱਲ 19 ਮਹਿਲਾਵਾਂ ਨੇ ਕਟਿੰਗ ਅਤੇ ਟੇਲਰਿੰਗ ਦਾ ਕੰਮਕਾਜ ਸਿੱਖਿਆ ਹੈ | ਜੋ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਵਿਚ ਮਦਦਗਾਰ ਸਾਬਤ ਹੋਵੇਗਾ ਤੇ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਬਣਨ ਵਿਚ ਸਹਾਈ ਹੋਵੇਗਾ ਤੇ ਸਮਾਜ ਵਿਚ ਆਪਣੀ ਨਵੀਂ ਪਹਿਚਾਣ ਕਰੇਗਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਡਿਤ ਅੰਸ਼ੁ ਦੇਵਗਨ ਨੇ ਕਿਹਾ ਕਿ ਸੰਸਥਾ ਦੀ ਅਗਵਾਈ ਵਿਚ ਚੱਲ ਰਹੇ ਸੰਤੋਸ਼ ਸੇਵਾ ਕੁੰਜ ਮਹਿਲਾਵਾਂ ਲਈ ਮਦਦਗਾਰ ਸਾਬਤ ਹੋ ਰਿਹਾ ਹੈ | ਜਿੱਥੇ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਸਮਾਜ ਵਿਚ ਭਰਪੂਰ ਪ੍ਰਸੰਸਾ ਹੋ ਰਹੀ ਹੈ | ਇਸ ਮੌਕੇ ਡਾ. ਜਗਦੀਪ ਜੋਸ਼ੀ ਅਤੇ ਸੰਤੋਸ਼ ਸੇਵਾ ਕੁੰਜ ਪਰਿਵਾਰ ਦੇ ਮੈਂਬਰ ਪ੍ਰਬੋਧ ਮੋਂਗਾ, ਤੇਜਿੰਦਰ ਖੰਨਾ, ਮਨਵੀਨ ਖੰਨਾ, ਕਮਲ ਸ਼ਰਮਾ ਅਤੇ ਦੀਪਕ ਸ਼ਰਮਾ ਖਾਸ ਤੌਰ 'ਤੇ ਮੌਜੂਦ ਰਹੇ |
ਪਿਛਲੀ ਖ਼ਬਰ ਕੁਦਰਤੀ ਆਫ਼ਤਾਂ ਦੇ ਮਾਰੇ ਕਿਸਾਨਾਂ ਦੀ ਬਾਂਹ ਫੜੇ ਸਰਕਾਰ: ਪ੍ਰਧਾਨ ਸਾਰਜ ਸਿੰਘ ਅਗਲੀ ਖ਼ਬਰ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।