16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਐਸ.ਐਮ.ਓ. ਡਾ.ਬਲਕਾਰ ਸਿੰਘ ਦੀ ਸੇਵਾਮੁਕਤੀ 'ਤੇ ਸਟਾਫ ਨੇ ਦਿੱਤੀ ਵਿਦਾਇਗੀ ਪਾਰਟੀ

ਅਜੀਤ ਡੈਸਕ 06-04-2026
ਜ਼ੀਰਾ, 5 ਅਪ੍ਰੈਲ(ਰਜਨੀਸ਼ ਕਥੂਰੀਆ)-ਸਿਹਤ ਵਿਭਾਗ ਵਿਚ ਬਤੌਰ ਸੀਨੀਅਰ ਮੈਡੀਕਲ ਅਫਸਰ ਸੇਵਾ ਨਿਭਾਅ ਰਹੇ ਡਾ.ਬਲਕਾਰ ਸਿੰਘ ਨੂੰ ਉਹਨਾਂ ਦੇ ਸੇਵਾਮੁਕਤ ਹੋਣ ਤੇ ਪੀ. ਐੱਚ.ਸੀ. ਕੱਸੋਆਣਾ ਦੇ ਸਮੂਹ ਸਟਾਫ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਪਹੁੰਚੇ ਬੁਲਾਰਿਆਂ ਵਲੋਂ ਐਸ.ਐਮ.ਓ. ਡਾ.ਬਲਕਾਰ ਸਿੰਘ ਦੇ ਨਿੱਘੇ ਅਤੇ ਮਿਲਾਪੜੇ ਸੁਭਾਅ ਅਤੇ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕਲਾ 'ਤੇ ਚਾਨਣਾ ਪਾਇਆ ਅਤੇ ਅਗਲੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ.ਗੁਰਮੇਜ ਰਾਮ ਗੁਰਾਇਆ ਫਿਰੋਜ਼ਪੁਰ, ਸੀਨੀਅਰ ਮੈਡੀਕਲ ਅਫਸਰ ਡਾ.ਰਵਿੰਦਰ ਪਾਲ ਮਖੂ, ਡਾ. ਕਰਨਬੀਰ ਸਿੰਘ ਕੱਸੋਆਣਾ, ਡਾ.ਮਨਜੀਤ ਕੌਰ ਜ਼ੀਰਾ, ਡਾ.ਜਸਵਿੰਦਰ ਸਿੰਘ ਕਾਲੜਾ ਮਖੂ, ਐਸ.ਆਈ.ਗੁਰਿੰਦਰ ਸਿੰਘ, ਮਨਿੰਦਰ ਸਿੰਘ, ਬਲਾਕ ਪ੍ਰਧਾਨ ਅਜੀਤ ਸਿੰਘ ਸੰਧੂ, ਸਰੂਪ ਸਿੰਘ, ਐਮ. ਐਲ. ਟੀ.ਅੰਗਰੇਜ਼ ਸਿੰਘ, ਸਟੈਨੋ ਨਰੇਸ਼ ਸ਼ਰਮਾ, ਚੀਫ਼ ਫਾਰਮੇਸੀ ਅਫਸਰ ਵਰਿੰਦਰ ਕੁਮਾਰ ਮਖੂ ਆਦਿ ਨੇ ਸੰਬੋਧਨ ਕੀਤਾ, ਸਟੇਜ ਸੈਕਟਰੀ ਦੀ ਭੂਮਿਕਾ ਬੀ. ਈ. ਈ. ਵਿਕਰਮਜੀਤ ਸਿੰਘ ਵਲੋਂ ਬਖ਼ੂਬੀ ਨਿਭਾਈ ਗਈ |
ਪਿਛਲੀ ਖ਼ਬਰ ਕੰਬੋਜ ਫਾਉਂਡੇਸ਼ਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਬੌਬੀ ਮਾਨ ਵਲੋਂ ਸਰਕਲ ਲੱਖੋ ਕੇ ਬਹਿਰਾਮ ਅੰਦਰ ਵਰਕਰ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।