22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਵਿਵੇਕਾਨੰਦ ਵਰਲਡ ਸਕੂਲ ਵਿਚ ਮੇਦਾਂਤਾ-ਦ ਮੈਡਿਸਿਟੀ ਦੇ ਸਹਿਯੋਗ ਨਾਲ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 02-04-2026
ਫ਼ਿਰੋਜ਼ਪੁਰ, 1 ਅਪ੍ਰੈਲ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ਵਲੋਂ ਮੇਦਾਂਤਾ-ਦ ਮੈਡੀਸਿਟੀ, ਗੁਰੂਗ੍ਰਾਮ ਦੇ ਸਹਿਯੋਗ ਨਾਲ ਸਮਾਜ ਵਿਚ ਸਿਹਤ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਇਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪ੍ਰਭਾ ਭਾਸਕਰ ਮੁੱਖ ਸਰਪ੍ਰਸਤ, ਡੌਲੀ ਭਾਸਕਰ ਸਕੱਤਰ, ਮਹਿਮਾ ਕਪੂਰ ਵਾਇਸ ਪਿ੍ੰਸੀਪਲ ਐਡਮਿਨ ਵਲੋਂ ਕੀਤਾ ਗਿਆ | ਕੈਂਪ ਦੌਰਾਨ ਦਿਲ ਦੀਆਂ ਬਿਮਾਰੀਆਂ ਅਤੇ ਹੱਡੀਆਂ ਨਾਲ ਸਬੰਧਤ ਰੋਗਾਂ ਲਈ ਮੁਫ਼ਤ ਸਲਾਹਾਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਖ਼ੂਨ ਦਾ ਦਬਾਅ, ਖ਼ੂਨ ਵਿਚ ਸ਼ੱਕਰ ਦੀ ਜਾਂਚ, ਹੱਡੀਆਂ ਦੀ ਮਜ਼ਬੂਤੀ ਦੀ ਜਾਂਚ, ਦਿਲ ਦੀ ਜਾਂਚ, ਸਾਹ ਨਾਲ ਸਬੰਧਿਤ ਜਾਂਚ ਅਤੇ ਛਾਤੀ ਦਾ ਐਕਸ-ਰੇ ਵਰਗੀਆਂ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ | ਇਸ ਕੈਂਪ ਵਿਚ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਉਠਾਇਆ | ਮਰੀਜ਼ਾਂ ਦੀ ਜਾਂਚ ਦੇ ਨਾਲ-ਨਾਲ ਮਾਹਿਰ ਡਾਕਟਰਾਂ ਵਲੋਂ ਉਨ੍ਹਾਂ ਨੂੰ ਆਪਣੀ ਸਿਹਤ ਸਥਿਤੀ ਅਤੇ ਢੁਕਵੀਆਂ ਦਵਾਈਆਂ ਬਾਰੇ ਸਲਾਹ ਵੀ ਦਿੱਤੀ ਗਈ | ਮੇਦਾਂਤਾ ਦੀ ਮੈਡੀਕਲ ਟੀਮ ਵਿਚ ਡਾ. ਐਸ. ਕੇ. ਤਨੇਜਾ ਅਤੇ ਡਾ. ਵਿਜੇ ਕੁਮਾਰ ਸ਼ਾਮਲ ਸਨ, ਨੇ ਆਪਣੇ ਸਮਰਪਿਤ ਸਟਾਫ ਦੇ ਨਾਲ ਮਿਲ ਕੇ ਜਾਂਚਾਂ ਸੁਚੱਜੇ ਢੰਗ ਨਾਲ ਕੀਤੀਆਂ ਅਤੇ ਹਰ ਮਰੀਜ਼ ਦੀ ਸੰਭਾਲ ਯਕੀਨੀ ਬਣਾਈ | ਇਸ ਕੈਂਪ ਦਾ ਮੁੱਖ ਉਦੇਸ਼ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਰੋਕਥਾਮੀ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਸੀ | ਪ੍ਰਬੰਧਕਾਂ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਸਮਾਜ ਦੀ ਭਲਾਈ ਅਤੇ ਸਾਂਝੀ ਤਰੱਕੀ ਲਈ ਅਜਿਹੇ ਮਹੱਤਵਪੂਰਨ ਉਪਰਾਲੇ ਕਰਦਾ ਰਹੇਗਾ |
ਪਿਛਲੀ ਖ਼ਬਰ ਟੀ.ਬੀ. ਦੇ ਮੁਕੰਮਲ ਖ਼ਾਤਮੇ ਲਈ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਵਿਸ਼ੇਸ਼ ਸਕਰੀਨਿੰਗ ਕੈਂਪਾਂ ਦੀ ਸ਼ੁਰੂਆਤ: ਡਾ. ਕਵਿਤਾ ਸਿੰਘ... ਅਗਲੀ ਖ਼ਬਰ ਬਾਬੇ ਸ਼ਹੀਦਾਂ ਦੇ ਕਬੱਡੀ ਟੂਰਨਾਮੈਂਟ 'ਚ ਵੈਰੋ ਕੇ ਟੀਮ ਦੀ ਰਹੀ ਚੜ੍ਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।