08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਭਾਰਤੀ ਲੋਕਾਂ 'ਤੇ ਪੈ ਰਹੇ ਜੰਗ ਦੇ ਪ੍ਰਭਾਵ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਮੋਦੀ ਯੁੱਧਬੰਦੀ ਲਈ ਦਖ਼ਲ ਦੇਣ-ਸਰਬਜੀਤ ਕੌਰ <br/>

ਅਜੀਤ ਡੈਸਕ 09-03-2026
ਮੁਦਕੀ, 8 ਮਾਰਚ (ਭੁਪਿੰਦਰ ਸਿੰਘ)-ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਜੋ ਯੁੱਧ ਪਿਛਲੇ ਇਕ ਹਫ਼ਤੇ ਤੋਂ ਚੱਲ ਰਿਹਾ ਹੈ, ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ | ਇਸ ਯੁੱਧ ਦਾ ਪ੍ਰਭਾਵ ਜਿੱਥੇ ਦੁਨੀਆ ਦੇ ਬਾਕੀ ਮੁਲਕਾਂ 'ਤੇ ਰਿਹਾ ਹੈ, ਭਾਰਤੀ ਅਰਥਚਾਰੇ ਨੂੰ ਇਸ ਨੇ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ | ਲੋਕ ਸਹਿਮ ਦੇ ਮਾਹੌਲ ਵਿਚ ਜੀਅ ਰਹੇ ਹਨ ਅਤੇ ਇਸ ਦਾ ਸਿੱਧਾ ਅਸਰ ਪੰਜਾਬ ਦੀ ਕਿਸਾਨੀ ਉੱਪਰ ਵੀ ਪੈ ਰਿਹਾ ਹੈ | ਇਸ ਲਈ ਖ਼ਾਸਕਰ ਪੰਜਾਬ ਦੇ ਲੋਕਾਂ ਉੱਪਰ ਪੈ ਰਹੇ ਇਸ ਜੰਗੀ ਪ੍ਰਭਾਵ ਨੂੰ ਰੋਕਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੀ ਤਰਫ਼ੋਂ ਦਖ਼ਲ ਦੇ ਕੇ ਇਸ ਜੰਗ ਨੂੰ ਰੋਕਣ ਲਈ ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਨੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਸਰਬਜੀਤ ਕੌਰ ਮੁਦਕੀ ਨੇ ਇੱਥੇ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਦੇਸ਼ ਦੇ ਮੁਖੀ ਨੇ ਇਸ ਜੰਗ ਨੂੰ ਰੋਕਣ ਦੇ ਯਤਨ ਨਾ ਕੀਤੇ ਤਾਂ ਤੀਜਾ ਵਿਸ਼ਵ ਯੁੱਧ ਹੋਣ ਦੇ ਆਸਾਰ ਵਧ ਸਕਦੇ ਹਨ | ਇਸ ਯੁੱਧ ਦੌਰਾਨ ਇਜ਼ਰਾਈਲ ਵਲੋਂ ਈਰਾਨ ਦੇ ਸਕੂਲਾਂ 'ਤੇ ਹਮਲੇ ਕਰਕੇ ਸੈਂਕੜੇ ਬੇਕਸੂਰ ਬੱਚਿਆਂ ਨੂੰ ਮਾਰ ਦਿੱਤਾ ਗਿਆ | ਈਰਾਨ ਦੇ ਸੁਪਰੀਮ ਲੀਡਰ ਆਇਤੁਲਾ ਅਲੀ ਖ਼ਾਮੇਨੇਈ ਦੀ ਹੱਤਿਆ ਤੋਂ ਇਲਾਵਾ ਤਹਿਰਾਨ ਇਸਫਾਹਲ ਨਤਾਨਜ 'ਤੇ ਹੋਰ ਈਰਾਨੀ ਖੇਤਰਾਂ ਨੂੰ ਨਿਸ਼ਾਨਾਂ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਈਰਾਨ ਦੇ ਤੇਲ ਅਤੇ ਊਰਜਾ ਸਰੋਤਾਂ 'ਤੇ ਕਬਜ਼ਾ ਕਰਨਾ ਅਤੇ ਅਰਬ ਸਾਗਰ 'ਚ ਅਮਰੀਕੀ ਚੌਧਰ ਦੀ ਧਾਕ ਜਮਾਉਣਾ ਹੈ | ਪੰਜਾਬ ਵਿਚ ਇਸ ਜੰਗ ਦੇ ਪ੍ਰਭਾਵ ਦਾ ਅੰਦਾਜ਼ਾ ਪੈਟਰੋਲ ਪੰਪਾਂ 'ਤੇ ਲੱਗੀ ਕਿਸਾਨਾਂ ਦੀ ਭੀੜ ਤੋਂ ਲਗਾਇਆ ਜਾ ਸਕਦਾ ਹੈ ਜੋ ਤੇਲ ਮੁੱਕਣ ਦੇ ਡਰੋਂ ਲੋੜ ਤੋਂ ਕਿਤੇ ਵੱਧ ਡਰੰਮ ਤੇਲ ਦੇ ਭਰਵਾ ਰਹੇ ਹਨ |

ਪਿਛਲੀ ਖ਼ਬਰ ਇੰਜੀਨੀਅਰਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਲ ਕੂਚ ਦਾ ਐਲਾਨ-ਬਲਬੀਰ ਸਿੰਘ ਵੋ... ਅਗਲੀ ਖ਼ਬਰ ਗੁਰੂਹਰਸਹਾਏ ਵਿਚ ਪ੍ਰਵਾਸੀ ਮਜ਼ਦੂਰਾਂ ਵਲੋਂ ਥਾਂ-ਥਾਂ ਰੇਹੜੀਆਂ ਲਗਾਉਣ ਰਿਹਾਇਸ਼ ਦੇ ਰਿਕਾਰਡ 'ਤੇ ਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।