26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਵ. ਰਜਿੰਦਰ ਕੁਮਾਰ ਤਾਇਲ (ਜਿੰਦੀ) ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ, ਰਜਿੰਦਰ ਕੁਮਾਰ ਛਾਬੜਾ, ਤਰਸੇਮ ਸਿੰਘ ਮੱਲਾ, ਅੰਮਿ੍ਤ ਲਾਲ ਛਾਬੜਾ | (ਹੇਠਾਂ) ਸਮਾਗਮ ਦੌਰਾਨ ਹਾਜ਼ਰ ਇਲਾਕੇ ਦੀਆਂ ਸ਼ਖ਼ਸੀਅਤਾਂ | ਤਸਵੀਰਾਂ : ਰਵਿੰਦਰ ਸਿੰਘ ਬਜਾਜ <br/> 23-02-2026
ਤਲਵੰਡੀ ਭਾਈ, 22 ਫਰਵਰੀ (ਰਵਿੰਦਰ ਸਿੰਘ ਬਜਾਜ)-ਬੀਤੇ ਦਿਨੀਂ ਸ੍ਰੀ ਰਜਿੰਦਰ ਕੁਮਾਰ ਤਾਇਲ (ਜਿੰਦੀ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਤੇ ਰਸਮ ਪਗੜੀ ਢਿੱਲੋਂ ਪੈਲੇਸ ਜ਼ੀਰਾ ਰੋਡ, ਤਲਵੰਡੀ ਭਾਈ ਵਿਖੇ ਹੋਈ | ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ | ਜਿਸ 'ਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ, ਜਥੇਦਾਰ ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ, ਰਜਿੰਦਰ ਕੁਮਾਰ ਛਾਬੜਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਹਰਪ੍ਰੀਤ ਸਿੰਘ ਕਲਸੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਭਾਈ, ਹਰਿੰਦਰ ਸਿੰਘ ਢੀਂਡਸਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਕੁਲਵੰਤ ਰਾਏ ਕਟਾਰੀਆ 'ਆਪ' ਆਗੂ, ਗੁਰਜੰਟ ਸਿੰਘ ਕਾਲੀਏ ਵਾਲਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਰਾਕੇਸ਼ ਕੁਮਾਰ ਕਾਇਤ ਕੌਂਸਲਰ, ਨਰਿੰਦਰਜੀਤ ਸਿੰਘ ਅਰੋੜਾ ਸਰਪ੍ਰਸਤ ਪੈਸਟੀਸਾਈਡ ਐਸੋਸੀਏਸ਼ਨ, ਅੰਮਿ੍ਤ ਲਾਲ ਛਾਬੜਾ ਸਾਬਕਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਦੇਸ ਰਾਜ ਅਹੂਜਾ ਕਾਂਗਰਸੀ ਆਗੂ, ਵਿਜੇ ਕੁਮਾਰ ਕਾਇਤ ਭਾਜਪਾ ਆਗੂ, ਗੁਰਬਖ਼ਸ਼ ਸਿੰਘ ਮੱਪਾ ਬਰਾੜ ਸਾਬਕਾ ਕੌਂਸਲਰ, ਐੱਸ. ਡੀ. ਓ. ਸੁਨੀਲ ਕੁਮਾਰ ਅਰੋੜਾ, ਓਮ ਪ੍ਰਕਾਸ਼ ਸੇਠੀ ਚੇਅਰਮੈਨ ਵਰਕਿੰਗ ਕਮੇਟੀ, ਚਿਮਨ ਲਾਲ ਅਰੋੜਾ, ਵਿਜੇ ਕੁਮਾਰ ਅਰੋੜਾ ਆਗੂ ਆਮ ਆਦਮੀ ਪਾਰਟੀ, ਹਰਦੀਪ ਸਿੰਘ ਹੈਪੀ ਕਾਂਗਰਸੀ ਆਗੂ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ ਤੋਂ ਇਲਾਵਾ ਹੋਰ ਵੀ ਕਈ ਸ਼ਹਿਰ ਦੇ ਪਤਵੰਤੇ ਆਗੂਆਂ ਨੇ ਸਵ. ਰਜਿੰਦਰ ਕੁਮਾਰ ਤਾਇਲ ਜਿੰਦੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਦੀ ਭੌਤਿਕ ਵਿਗਿਆਨ/ਫਿਜ਼ਿਕਸ ਬੋਰਡ ਪ੍ਰੀਖਿਆ ਉਤਸ਼ਾਹ ਨਾਲ ਦਿ... ਅਗਲੀ ਖ਼ਬਰ ਮਾਣਾ ਸਿੰਘ ਵਾਲਾ ਵਿਖੇ ਸੁਖਬੀਰ ਦੀ ਆਮਦ ਸੰਬੰਧੀ ਯੂਥ ਆਗੂ ਸੁਰਿੰਦਰ ਸਿੰਘ ਬੱਬੂ ਨੇ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।