ਜ਼ੀਰਾ, 19 ਫਰਵਰੀ(ਪ੍ਰਤਾਪ ਸਿੰਘ ਹੀਰਾ)-ਸਾਹਿੱਤ ਸਭਾ ਜ਼ੀਰਾ ਵਲੋਂ ਸਾਲਾਨਾ ਸਾਹਿੱਤ, ਕਲਾ ਅਤੇ ਪੁਸਤਕ ਮੇਲਾ ਕਰਵਾਉਣ ਸਬੰਧੀ ਇਕ ਵਿਸ਼ੇਸ਼ ਮੀਟਿੰਗ ਜ਼ੀਰਾ ਵਿਖੇ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਮੁਖ਼ਤਿਆਰ ਸਿੰਘ ਬਰਾੜ, ਪਰਮਜੀਤ ਵਿਦਿਆਰਥੀ, ਬਾਬੂ ਸਿੰਘ ਭੜਾਣਾ ਨੇ ਦੱਸਿਆ ਕਿ ਇਹ ਸਾਲਾਨਾ ਸਾਹਿੱਤਿਕ ਮੇਲਾ 1 ਮਾਰਚ ਨੂੰ ਜੀਵਨ ਮੱਲ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੀ ਪ੍ਰਧਾਨਗੀ ਗੁਰਤੇਜ ਸਿੰਘ ਗਿੱਲ ਸੇਵਾਮੁਕਤ ਤਹਿਸੀਲਦਾਰ ਕਰਨਗੇ ਅਤੇ ਸ਼ਮਾਂ ਰੌਸ਼ਨ ਕਰਨ ਦੀ ਰਸਮ ਡਾ. ਅਜਮੇਰ ਸਿੰਘ ਕਾਲੜਾ ਮੱਖੂ ਕਰਨਗੇ | ਸਮਾਗਮ ਦੌਰਾਨ ਉੱਘੇ ਕਹਾਣੀਕਾਰ ਸਾਂਵਲ ਧਾਮੀ ਨੂੰ ਗੁੱਜਰ ਸਿੰਘ ਗਿੱਲ ਐਵਾਰਡ ਅਤੇ ਸਾਹਿੱਤਕਾਰ, ਵਾਤਾਵਰਨ ਪ੍ਰੇਮੀ ਹਰਭਿੰਦਰ ਸਿੰਘ ਸੰਧੂ ਪੀਰ ਮੁਹੰਮਦ ਨੂੰ 'ਰੁੱਖਾਂ ਦਾ ਰਾਖਾ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਸਮਾਗਮ ਵਿਚ ਸਾਹਿੱਤਕਾਰ, ਲੈਕਚਰਾਰ ਨਰਿੰਦਰ ਸਿੰਘ ਜ਼ੀਰਾ ਦੀ ਨਵੇਂ ਕਿਤਾਬ 'ਜੂਝਦਾ ਜਿਉਂਦਾ ਪੰਜਾਬ' ਲੋਕ ਅਰਪਣ ਕੀਤੀ ਜਾਵੇਗੀ | ਇਸ ਊੜਾ ਪ੍ਰਕਾਸ਼ਨ ਅਤੇ ਠੇਕਾ ਕਿਤਾਬ ਘਰ ਵਲੋਂ ਕਿਤਾਬਾਂ ਦੇ ਸਟਾਲ ਲਗਾਏ ਜਾਣਗੇ | ਸਮਾਗਮ ਵਿਚ ਪੰਜਾਬ ਭਰ ਤੋਂ ਪਹੁੰਚੇ ਸਾਹਿੱਤਕਾਰ ਆਪਣੀਆਂ ਰਚਨਾਵਾਂ ਨਾਲ ਸਾਂਝ ਪੁਆਉਣਗੇ |