03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਫ਼ਿਰੋਜ਼ਪੁਰ ਰੇਲ ਮੰਡਲ ਵਲੋਂ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 30-01-2026
ਫ਼ਿਰੋਜ਼ਪੁਰ, 29 ਜਨਵਰੀ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਪ੍ਰਧਾਨਗੀ 'ਚ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨੈੱਸ ਡਿਵੈਲਪਮੈਂਟ ਯੂਨਿਟ ਵਲੋਂ ਵੱਖ-ਵੱਖ ਮਾਲ ਗਾਹਕਾਂ ਤੇ ਵਪਾਰਕ ਪ੍ਰਤੀਨਿਧੀਆਂ ਨਾਲ ਇਕ ਮੀਟਿੰਗ ਕੀਤੀ ਗਈ | ਮੀਟਿੰਗ ਦਾ ਮੁੱਖ ਉਦੇਸ਼ ਰੇਲਵੇ ਰਾਹੀਂ ਮਾਲ ਦੀ ਆਵਾਜਾਈ (ਟ੍ਰੈਫ਼ਿਕ) ਨੂੰ ਵਧਾਉਣਾ ਤੇ ਨਵੇਂ ਵਪਾਰਕ ਮੌਕੇ ਪੈਦਾ ਕਰਨਾ ਸੀ | ਮੀਟਿੰਗ 'ਚ ਸ਼ਾਮਿਲ ਕਈ ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਸੀ. ਡਬਲਿਊ. ਸੀ. ਚੰਡੀਗੜ੍ਹ, ਰਿਲਾਇੰਸ ਫਾਰਵਰਡਜ਼ ਲਿਮਟਿਡ, ਐੱਮ. ਜੀ. ਟੀ. ਕਾਰਗੋ ਲਿਮਟਿਡ, ਗੌਰਵ ਇੰਟਰ ਪ੍ਰਾਈਜ਼ਿਜ਼, ਅਮਿਤ ਕਾਰਗੋ ਅਤੇ ਅਮਿਤ ਰੇਲ ਕਾਰਗੋ, ਸਿਟੀ ਲਿੰਕ ਕਾਰਗੋ, ਏ. ਵੀ. ਜੀ. ਲੌਜਿਸਟਿਕਸ, ਚਿੱਤਰਕੂਟ ਐਕਸਪੈੱ੍ਰਸ, ਗੁਰੂ ਕਿਰਪਾ ਲੌਜਿਸਟਿਕਸ, ਆਰ. ਬੀ. ਫਰੇਟ ਫਾਰਵਰਡਰਜ਼ ਅਤੇ ਵੇਦ ਇੰਟਰਪ੍ਰਾਈਜ਼ਿਜ਼ ਸ਼ਾਮਲ ਸਨ | ਮੀਟਿੰਗ ਦੌਰਾਨ ਵਪਾਰੀਆਂ ਨੂੰ ਜਾਣੂ ਕਰਵਾਇਆ ਕਿ ਰੇਲਵੇ ਵਲੋਂ ਮਾਲ ਦੀ ਢੋਆ-ਢੁਆਈ ਨੂੰ ਵਧੇਰੇ ਸੌਖਾ, ਤੇਜ਼ ਅਤੇ ਸੁਵਿਧਾਜਨਕ ਬਣਾਉਣ ਲਈ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ | ਰੇਲਵੇ ਦੀਆਂ ਮੌਜੂਦਾ ਨੀਤੀਆਂ ਤੇ ਸਕੀਮਾਂ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ | ਦੂਜੇ ਪਾਸੇ ਵਪਾਰਕ ਪ੍ਰਤੀਨਿਧੀਆਂ ਨੇ ਰੇਲਵੇ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਗਾਹਕ-ਪੱਖੀ ਬਣਾਉਣ ਲਈ ਆਪਣੇ ਕੀਮਤੀ ਸੁਝਾਅ ਦਿੱਤੇ | ਮੰਡਲ ਰੇਲ ਪ੍ਰਬੰਧਕ ਨੇ ਵਿਸ਼ਵਾਸ ਦਿਵਾਇਆ ਕਿ ਰੇਲਵੇ ਪ੍ਰਸ਼ਾਸਨ ਵਪਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਵੇਗਾ | ਮੀਟਿੰਗ 'ਚ ਨਿਤਿਨ ਗਰਗ ਵਧੀਕ ਮੰਡਲ ਰੇਲ ਪ੍ਰਬੰਧਕ, ਮਨੂ ਗਰਗ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਫਰੇਟ, ਭੁਪਿੰਦਰ ਸਿੰਘ ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ, ਰਾਹੁਲ ਦੇਵ ਸੀਨੀਅਰ ਮੰਡਲ ਵਿੱਤ ਪ੍ਰਬੰਧਕ, ਗੁਰਸ਼ਰਨ ਪਾਠਕ ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਤੇ ਹੋਰ ਰੇਲਵੇ ਅਧਿਕਾਰੀ ਤੇ ਸੁਪਰਵਾਈਜ਼ਰ ਸ਼ਾਮਿਲ ਸਨ |
ਪਿਛਲੀ ਖ਼ਬਰ ਗੁਰਦੁਆਰਾ ਭਾਈ ਹਾਕਮ ਸਿੰਘ ਵਿਖੇ ਮਨਾਇਆ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਅਗਲੀ ਖ਼ਬਰ ਹੜ੍ਹ ਪੀੜਤਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਨੇ ਵਿਸ਼ੇਸ਼ ਗ਼ੌਰ ਕਰਨ ਦਾ ਭਰੋਸਾ ਦਵਾਇਆ-ਆਹਲੂਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।