04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਭੋਗ 'ਤੇ ਵਿਸ਼ੇਸ਼- ਅਵਤਾਰ ਸਿੰਘ ਨੰਬਰਦਾਰ

ਅਜੀਤ ਡੈਸਕ 30-01-2026
ਮੱਲਾਂਵਾਲਾ-ਅਵਤਾਰ ਸਿੰਘ ਨੰਬਰਦਾਰ ਦਾ ਜਨਮ 1945 ਨੂੰ ਪਿਤਾ ਜਿੰਦਾ ਸਿੰਘ ਦੇ ਗ੍ਰਹਿ ਮਾਤਾ ਪੰਜਾਬ ਕੌਰ ਦੀ ਕੁੱਖੋਂ ਪਿੰਡ ਬੋੜਾਂ ਵਾਲੀ (ਕੋਠੇ ਸਰੈਣ ਸਿੰਘ) ਤਹਿਸੀਲ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ | ਆਪ ਨੇ ਮਿਡਲ ਤੱਕ ਸਿੱਖਿਆ ਪ੍ਰਾਪਤ ਕੀਤੀ | ਆਪ ਨੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਵਿਚ ਸਖ਼ਤ ਮਿਹਨਤ ਕੀਤੀ | ਆਪ ਦਾ ਵਿਆਹ ਗੁਰਪਾਲ ਕੌਰ ਨਾਲ ਹੋਇਆ | ਆਪ ਦੇ ਘਰ ਦੋ ਲੜਕੇ ਭੁਪਿੰਦਰ ਸਿੰਘ, ਕੁਲਦੀਪ ਸਿੰਘ ਅਤੇ ਇਕ ਧੀ ਪਰਮਜੀਤ ਕੌਰ ਦੀ ਦਾਤ ਬਖ਼ਸ਼ੀ, ਜਿਨ੍ਹਾਂ ਨੂੰ ਆਪ ਨੇ ਚੰਗੇ ਸੰਸਕਾਰ ਦਿੱਤੇ ਅਤੇ ਉੱਚ ਪਾਏ ਦੀ ਵਿੱਦਿਆ ਦਿਵਾਈ | ਆਪ ਦੇ ਪੋਤਰੇ ਤੇ ਪੋਤਰੀਆਂ ਵਿਦੇਸ਼ ਵਿਚ ਸੈਟਲ ਹਨ | ਆਪ ਨੇ ਪਿੰਡ ਦੇ ਨੰਬਰਦਾਰ ਵਜੋਂ ਇਲਾਕੇ ਦੀ ਸੇਵਾ ਕੀਤੀ | ਅਵਤਾਰ ਸਿੰਘ ਨੰਬਰਦਾਰ ਪਰਿਵਾਰ ਨੂੰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਬੋੜਾਂ ਵਾਲੀ (ਕੋਠੇ ਸਰੈਣ ਸਿੰਘ) ਵਿਖੇ ਮਿਤੀ ਹੋਵੇਗੀ |
-ਗੁਰਦੇਵ ਸਿੰਘ
ਪਿਛਲੀ ਖ਼ਬਰ ਮੱਖੂ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਦਾਖਲਾ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।