04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਭੇਟ

ਅਜੀਤ ਡੈਸਕ 30-01-2026
ਜ਼ੀਰਾ, 29 ਜਨਵਰੀ (ਪ੍ਰਤਾਪ ਸਿੰਘ ਹੀਰਾ)-ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵਲੋਂ ਬਿ੍ਜ ਭੂਸ਼ਨ ਲੋਨ ਮੈਨੇਜਰ ਐੱਚ. ਡੀ. ਐੱਫ. ਸੀ. ਬੈਂਕ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਮੱਲੋਕੇ ਰੋਡ ਜ਼ੀਰਾ ਦੇ ਵਿਦਿਆਰਥੀਆਂ ਤੇ ਸਟਾਫ਼ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਹੋਇਆਂ ਵਾਟਰ ਕੂਲਰ ਭੇਟ ਕੀਤਾ | ਇਸ ਮੌਕੇ ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਸਮਾਜਿਕ ਤੇ ਲੋਕ ਭਲਾਈ ਦੇ ਕੰਮ ਕਰਨ ਲਈ ਹਰ ਸਮੇਂ ਯਤਨਸ਼ੀਲ ਰਹਿੰਦੀ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ | ਪ੍ਰੋਗਰਾਮ 'ਚ ਮੁੱਖ ਅਧਿਆਪਕਾ ਹਰਪ੍ਰੀਤ ਕੌਰ, ਸਤਿੰਦਰ ਸਚਦੇਵਾ ਸਟੇਟ ਕੋਆਰਡੀਨੇਟਰ, ਸੁਖਦੇਵ ਸਿੰਘ ਵਿਜ ਪ੍ਰਧਾਨ, ਗੁਰਬਖ਼ਸ਼ ਸਿੰਘ ਵਿਜ ਕੈਸ਼ੀਅਰ, ਵਿਜੈ ਮੌਂਗਾ ਵਾਈਸ ਪ੍ਰਧਾਨ, ਚਰਨਪ੍ਰੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ, ਓਮ ਪ੍ਰਕਾਸ਼ ਵਾਈਸ ਪ੍ਰਧਾਨ, ਵਿਪਨ ਸੇਠੀ, ਸੋਨੂੰ ਗੁਜਰਾਲ, ਹਰਭਜਨ ਸਿੰਘ, ਰਾਮ ਪ੍ਰਕਾਸ਼ ਰਿਟਾਇਰ ਐੱਸ.ਪੀ, ਰਾਜੇਸ਼ ਕੁਮਾਰ, ਲੱਕੀ, ਪ੍ਰਸ਼ੋਤਮ ਲਾਲ ਰਿਟਾਇਰ ਤਹਿਸੀਲਦਾਰ, ਰਿਪਨ ਅਰੋੜਾ, ਕੁਲਬੀਰ ਕੌਰ, ਮਨਪ੍ਰੀਤ ਕੋਰ, ਪਰਮਿੰਦਰ ਕੌਰ, ਨਵਪ੍ਰੀਤ ਕੌਰ, ਰੀਨਾ ਰਾਣੀ, ਹਰਦੀਪ ਕੌਰ, ਦਯਾਨੰਦ, ਚਰਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼- ਅਵਤਾਰ ਸਿੰਘ ਨੰਬਰਦਾਰ ਅਗਲੀ ਖ਼ਬਰ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।