07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ਼ਹਿਰ ਦੀ ਸਬਜ਼ੀ ਮੰਡੀ ਬੰਦ ਹੋਣ ਕਾਰਨ ਕਿਸਾਨਾਂ ਤੇ ਸਬਜ਼ੀ ਵਿਕਰੇਤਾ ਦੀਆਂ ਵਧੀਆ ਮੁਸ਼ਕਿਲਾਂ

ਅਜੀਤ ਡੈਸਕ 30-01-2026
ਫ਼ਿਰੋਜ਼ਪੁਰ, 29 ਜਨਵਰੀ (ਸੁਖਵਿੰਦਰ ਸਿੰਘ)-ਸ਼ਹਿਰ ਦੀ ਸਬਜ਼ੀ ਮੰਡੀ ਬੰਦ ਹੋਣ ਦੇ ਕਾਰਨ ਕਿਸਾਨਾਂ ਤੇ ਪ੍ਰਵਾਸੀ ਸਬਜ਼ੀ ਵਿਕਰੇਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸਵੇਰ ਸਵੇਰ ਪਿੰਡਾਂ ਤੋਂ ਕਿਸਾਨ ਆਪਣੀ ਤਾਜ਼ਾ ਸਬਜ਼ੀ ਲੈ ਕੇ ਸ਼ਹਿਰ ਪਹੁੰਚੇ ਪਰ ਮੰਡੀ ਬੰਦ ਮਿਲਣ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਕਿਸਾਨ ਬਟੀਕ ਸਿੰਘ ਨੇ ਦੋਸ਼ ਲਗਾਇਆ ਕਿ ਮੰਡੀ ਬੰਦ ਹੋਣ ਦੇ ਕਾਰਨ ਛੋਟੇ-ਛੋਟੇ ਜ਼ਿਮੀਂਦਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ | ਕੱਲ੍ਹ ਵੀ ਲੁੱਟ ਸੁੱਟ ਹੋਈ ਅਤੇ ਅੱਜ ਵੀ ਉਹੀ ਹਾਲਾਤ ਬਣੇ ਰਹੇ ਆਲੂਆਂ ਤੇ ਸਬਜ਼ੀਆਂ ਦੀ ਕੀਮਤਾਂ ਜ਼ਬਰਦਸਤੀ ਘਟਾਈਆਂ ਗਈਆਂ, ਜਿਸ ਕਾਰਨ ਕਿਸਾਨੀ ਮਾਰੀ ਜਾ ਰਹੀ ਹੈ | ਕਿਸਾਨ ਨੇ ਕਿਹਾ ਕਿ ਪਰਚੀ ਪ੍ਰਣਾਲੀ ਨੂੰ ਠੀਕ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਬਾਹਰੋਂ ਆਉਣ ਵਾਲੀਆਂ ਗੱਡੀਆਂ ਤੋਂ ਮਨ ਮਰਜ਼ੀ ਦੀ ਪਰਚੀ ਫ਼ੀਸ ਵਸੂਲੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮੰਡੀ 'ਚ ਕਿਸਾਨਾਂ ਨਾਲ ਧੱਕੇ ਕੀਤੇ ਗਏ ਸਬਜ਼ੀਆਂ ਅਤੇ ਬੋਰੀਆਂ ਲਾਉਣ ਤੱਕ ਦੀ ਇਜਾਜ਼ਤ ਨਹੀਂ ਦਿੱਤੀ ਗਈ | ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਉਹ ਸੜਕਾਂ 'ਤੇ ਬੈਠਣ ਲਈ ਮਜਬੂਰ ਹੋ ਗਏ ਹਨ ਕਿਉਂਕਿ ਮੰਡੀ 'ਚ ਉਨ੍ਹਾਂ ਨੂੰ ਅੰਦਰ ਨਹੀਂ ਦਿੱਤਾ ਜਾ ਰਿਹਾ | ਰਮੇਸ਼ ਕੁਮਾਰ ਨੇ ਦੁੱਖ ਜਤਾਉਂਦੇ ਹੋਏ ਦੱਸਿਆ ਕਿ ਅਸੀਂ ਕਈ ਕਿੱਲੋਮੀਟਰ ਦੂਰੋਂ ਮਿਹਨਤ ਨਾਲ ਉਗਾਈ ਸਬਜ਼ੀ ਲੈ ਕੇ ਆਏ ਹਾਂ ਹੁਣ ਜੇ ਮੰਡੀ ਹੀ ਬੰਦ ਹੈ ਤਾਂ ਇਹ ਇਸ ਸਬਜ਼ੀ ਦਾ ਕੀ ਕਰੀਏ | ਉਨ੍ਹਾਂ ਕਿਹਾ ਕਿ ਜੇ ਸਬਜ਼ੀ ਨਾ ਵਿਕੀ ਤਾਂ ਮਜਬੂਰੀ ਵੱਸ ਡੰਗਰਾਂ ਨੂੰ ਪਾਉਣੀ ਪਵੇਗੀ ਉਥੇ ਹੀ ਇਕ ਪ੍ਰਵਾਸੀ ਸਬਜ਼ੀ ਵਿਕਰੇਤਾ ਡਿਗਰੀ ਪ੍ਰਸ਼ਾਦ ਨੇ ਕਿਹਾ ਕਿ ਅਸੀਂ ਸਬਜ਼ੀ ਵੇਚ ਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਜੇ ਸਬਜ਼ੀ ਨਾ ਵਿੱਕੀ ਤਾਂ ਸਾਡਾ ਚੁੱਲ੍ਹਾ ਕਿਵੇਂ ਬਲੇਗਾ | ਮੰਡੀ ਬੰਦ ਹੋਣ ਦੇ ਨਾਲ ਸਾਡੀ ਰੋਜ਼ੀ ਰੋਟੀ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੀ ਹੈ | ਖੱਜਲ ਖੁਆਰ ਹੈ ਹੋ ਰਹੇ ਲੋਕਾਂ ਨੇ ਮੰਗ ਕੀਤੀ ਹੈ ਕਿ ਮੰਡੀ ਬੰਦ ਕਰਨ ਤੋਂ ਪਹਿਲਾਂ ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ ਜੇ ਇਸ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਵੇ | ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਤੁਰੰਤ ਮੀਟਿੰਗ ਕਰਕੇ ਹੱਲ ਕੱਢਿਆ ਜਾਵੇ ਠੇਕੇਦਾਰੀ ਤੇ ਪਰਚੀ ਸਿਸਟਮ ਨੂੰ ਪਾਰਦਰਸ਼ੀ ਬਣਾਇਆ ਜਾਵੇ ਅਤੇ ਕਿਸਾਨਾਂ ਨਾਲ ਹੋਰ ਧੱਕੇਸ਼ਾਹੀ ਨੂੰ ਤੁਰੰਤ ਰੋਕਿਆ ਜਾਵੇ, ਨਹੀਂ ਤਾਂ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ | ਇਸ ਸੰਬੰਧੀ ਆੜ੍ਹਤੀਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਕਾਰਨਾਂ ਦੇ ਕਾਰਨ ਮੰਡੀ 'ਚ ਹੜਤਾਲ ਦੇ ਕਾਰਨ ਮੰਡੀ ਬੰਦ ਕੀਤੀ ਸੀ, ਜੋ ਕਿ ਕਿਸਾਨਾਂ ਅਤੇ ਪ੍ਰਵਾਸੀ ਰੇਹੜੀ ਚਾਲਕਾਂ ਨੂੰ ਦੇਖਦੇ ਹੋਏ ਖ਼ੋਲ੍ਹ ਦਿੱਤੀ ਗਈ ਹੈ |
ਪਿਛਲੀ ਖ਼ਬਰ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਸਰਕਾਰੀ ਸਕੂਲਾਂ 'ਚ ਦਾਖਲਾ ਮੁਹਿੰਮ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਆਰਥਿਕ ਸਹਾਇਤਾ ਦੇ ਮਹੀਨਾਵਾਰ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।