03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪਿੰਡ ਮਨਸੂਰਦੇਵਾ ਦਾ ਸੱਭਿਆਚਾਰਕ ਮੇਲਾ ਅਤੇ ਕਬੱਡੀ ਕੱਪ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਅਜੀਤ ਡੈਸਕ 28-01-2026
ਜ਼ੀਰਾ, 27 ਜਨਵਰੀ(ਰਜਨੀਸ਼ ਕਥੂਰੀਆ)-ਬਾਬਾ ਮਨਸਾਗਿਰ ਸੇਵਾ ਸੋਸਾਇਟੀ ਅਤੇ ਬਾਬਾ ਮਨਸਾਗਿਰ ਵੈਲਫੇਅਰ ਸੋਸਾਇਟੀ ਮਨਸੂਰਦੇਵਾ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਸਭਿਆਚਾਰਕ ਮੇਲਾ ਅਤੇ ਕਬੱਡੀ ਕੱਪ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਇਸ ਦੌਰਾਨ ਬੁੱਕ ਕੀਤੀਆਂ ਗਈਆਂ 16 ਕਬੱਡੀ ਟੀਮਾਂ ਦੇ ਕਰਵਾਏ ਗਏ ਓਪਨ ਮੈਚ ਵਿੱਚ ਪਿੰਡ ਮਨਸੂਰਦੇਵਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਨੂੰ ਮੇਲੇ ਦੇ ਮੁੱਖ ਪ੍ਰਬੰਧਕ ਐਨ.ਆਰ.ਆਈ.ਹਰਮਿੰਦਰ ਸਿੰਘ ਬੱਲ (ਜੋਨਾ) ਕੈਨੇਡਾ ਵਾਲਿਆਂ ਨੇ ਸਵਾ ਲੱਖ ਰੁਪਏ ਨਕਦ ਇਨਾਮ ਦਿੱਤਾ, ਜਦੋਂਕਿ ਦੂਸਰਾ ਸਥਾਨ ਪਿੰਡ ਲੁਹਾਰਾ ਦੀ ਟੀਮ ਨੇ ਪ੍ਰਾਪਤ ਕੀਤਾ ਜਿਸ ਨੂੰ ਹਰਬਚਨ ਸਿੰਘ ਰਾਏ ਪਿੰਡ ਘੁੜਾਣੀ ਕਲਾਂ ਦੀ ਟੀਮ ਨਾ ਇਕ ਲੱਖ ਰੁਪਏ ਨਕਦ ਇਨਾਮ ਦਿੱਤਾ | ਇਸੇ ਤਰ੍ਹਾਂ ਬੈੱਸਟ ਜਾਫੀ ਤੇਜ਼ੀ ਮਨਸੂਰਦੇਵਾ ਨੂੰ ਜੋਤੀ ਬਾਜਵਾ ਪੁੱਤਰ ਸੁਖਦਰਸ਼ਨ ਸਿੰਘ ਸਰਪੰਚ ਨੇ ਐਲ.ਸੀ.ਡੀ.ਇਨਾਮ ਵਜੋਂ ਭੇਟ ਕੀਤੀ | ਇਸ ਦੌਰਾਨ ਹਰਬਚਨ ਸਿੰਘ ਰਾਏ ਪਰਿਵਾਰ ਵੱਲੋਂ ਲੜਕੀਆਂ ਦੇ 40 ਸਾਲ ਦੇ ਸ਼ੋਅ ਮੈਚ ਵੀ ਕਰਵਾਏ ਗਏ ਜਿਨ੍ਹਾਂ ਵਿੱਚੋਂ ਜੇਤੂ ਰਹੀਆਂ ਟੀਮਾਂ ਦਾ ਸਨਮਾਨ ਐਨ.ਆਰ.ਆਈ. ਸਮਾਜ ਸੇਵਕ ਹਰਮਿੰਦਰ ਸਿੰਘ ਬੱਲ ਜੋਨਾ ਕੈਨੇਡਾ ਵੱਲੋਂ ਕੀਤਾ ਗਿਆ | ਇਸ ਉਪਰੰਤ ਸਭਿਆਚਾਰਕ ਮੇਲੇ ਦੌਰਾਨ ਬਾਣੀ ਸੰਧੂ,ਐਸ.ਕੌਰ,ਹਰਫ਼ ਚੀਮਾ,ਸਭਾ ਅਤੇ ਹਰਪ੍ਰੀਤ ਸਿੰਘ ਢਿੱਲੋਂ ਤੋਂ ਇਲਾਵਾ ਜੱਸੜ ਮਹੀਂਆਂ ਵਾਲਾ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਦਾ ਵੰਨ ਸੁਵੰਨੇ ਪੰਜਾਬੀ ਸਭਿਆਚਾਰਕ ਗੀਤ ਗਾ ਕੇ ਭਰਪੂਰ ਮਨੋਰੰਜਨ ਕੀਤਾ | ਇਹ ਪੰਜਾਬੀ ਗਾਇਕ ਸਭਿਆਚਾਰਕ ਗੀਤ ਪੇਸ਼ ਕਰਕੇ ਮੇਲੇ ਨੂੰ ਸਿਖਰ ਵੱਲ ਲੈ ਗਏ | ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਨ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ | ਉਪਰੰਤ ਬਾਬਾ ਮਨਸਾਗਿਰ ਸੇਵਾ ਸੁਸਾਇਟੀ ਅਤੇ ਵੈਲਫੇਅਰ ਸੋਸਾਇਟੀ ਮਨਸੂਰਦੇਵਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੁਲਬੀਰ ਸਿੰਘ ਜ਼ੀਰਾ ਨੂੰ ਸਨਮਾਨਿਤ ਕੀਤਾ ਗਿਆ |ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਬਾਬਾ ਮਨਸਾਗਿਰ ਸੇਵਾ ਸੋਸਾਇਟੀ ਅਤੇ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਅੰਗਰੇਜ਼ ਸਿੰਘ ਪ੍ਰਧਾਨ, ਜੋਤੀ ਬਾਜਵਾ, ਅਵਤਾਰ ਸਿੰਘ ਗਿੱਲ ਡੇਅਰੀ ਵਾਲੇ, ਗੋਰਾ ਬਾਵਾ, ਦੀਪੂ ਬਾਵਾ, ਕੇਵਲ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪੰਜਾਬ ਪੁਲਿਸ, ਸੁਖਦਿਆਲ ਸਿੰਘ ਫ਼ੌਜੀ, ਅਵਤਾਰ ਸਿੰਘ ਜੌਰਜੀਆ, ਗਗਨ ਬਾਵਾ, ਗੁਰਲਾਲਜੀਤ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਬਾਵਾ ਨੇ ਵਿਸ਼ੇਸ਼ ਸਹਿਯੋਗ ਦਿੱਤਾ |
ਸਮਾਜ ਸੇਵਕ ਹਰਮਿੰਦਰ ਸਿੰਘ ਬੱਲ ਨੇ 6 ਸੱਜਰ ਸੂਈਆਂ ਗਊਆਂ ਦਾਨ ਕਰਕੇ ਮੇਲਾ ਲੁੱਟਿਆ
ਬਾਬਾ ਮਨਸਾਗਿਰ ਸੇਵਾ ਸੋਸਾਇਟੀ ਅਤੇ ਵੈਲਫੇਅਰ ਸੋਸਾਇਟੀ ਮਨਸੂਰਦੇਵਾ ਵਲੋਂ ਕਰਵਾਏ ਗਏ ਇਸ ਕਬੱਡੀ ਕੱਪ ਅਤੇ ਸਭਿਆਚਾਰਕ ਮੇਲੇ ਦੇ ਕੇਂਦਰ ਬਿੰਦੂ ਰਹੇ ਪਿੰਡ ਦੇ ਸਮਾਜ ਸੇਵਕ ਹਰਮਿੰਦਰ ਸਿੰਘ ਬੱਲ (ਜੋਨਾ) ਕੈਨੇਡਾ ਨੇ ਪਿੰਡ ਮਨਸੂਰਦੇਵਾ ਦੇ 6 ਲੋੜਵੰਦ ਪਰਿਵਾਰਾਂ ਨੂੰ 6 ਸੱਜਰ ਸੂਈਆਂ ਵਲਾਇਤੀ ਗਾਵਾਂ ਭੇਟ ਕਰਕੇ ਲੁੱਟ ਲਿਆ | ਗਊਆਂ ਪ੍ਰਾਪਤ ਕਰਨ ਵਾਲੇ ਲੋੜਵੰਦਾਂ ਵਿਚ ਜੋਸ਼ੀ ਪੁੱਤਰੀ ਜੱਗਾ ਸਿੰਘ,ਹਰਨੇਕ ਸਿੰਘ ਪੁੱਤਰ ਜਗੀਰ ਸਿੰਘ,ਹਰਮਨ ਸਿੰਘ ਸੇਵਾਦਾਰ, ਰੇਸ਼ਮ ਸਿੰਘ ਪੁੱਤਰ ਖਰੈਤ ਸਿੰਘ,ਕੁਲਦੀਪ ਸਿੰਘ ਪੁੱਤਰ ਸੋਹਣ ਸਿੰਘ ਅਤੇ ਬਲਵਿੰਦਰ ਸਿੰਘ ਵਾਸੀਆਂ ਪਿੰਡ ਮਨਸੂਰਦੇਵਾ ਸ਼ਾਮਿਲ ਹਨ | ਇੱਥੇ ਵਰਨਣਯੋਗ ਹੈ ਕਿ ਹਰਮਿੰਦਰ ਸਿੰਘ ਬੱਲ (ਜੋਨਾ) ਕੈਨੇਡਾ ਵਾਲੇ ਪਹਿਲਾਂ ਵੀ ਪਿੰਡ ਦੇ ਕਿਸੇ ਲੋੜਵੰਦ ਅਤੇ ਥੁੜਾਂ ਦੇ ਮਾਰੇ ਪਰਿਵਾਰਾਂ ਦੀ ਬਾਂਹ ਫੜਦੇ ਰਹਿੰਦੇ ਹਨ | ਜਿਸ ਕਰਕੇ ਉਹਨਾਂ ਨੂੰ ਪਿੰਡ ਵਾਸੀ ਗ਼ਰੀਬਾਂ ਲਈ ਕਿਸੇ ਮਸੀਹੇ ਜਿੰਨਾ ਮਾਣ ਸਤਿਕਾਰ ਦਿੰਦੇ ਹਨ | ਇਹੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪਿੰਡ ਵਿਚ ਕਰਵਾਇਆ ਜਾਂਦਾ ਇਹ ਕਬੱਡੀ ਕੱਪ ਅਤੇ ਸਭਿਆਚਾਰਕ ਮੇਲਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾ ਕੇ ਪਿੰਡ ਵਿੱਚ ਭਾਈਚਾਰਕ ਸਾਂਝ ਅਤੇ ਏਕੇ ਦਾ ਸਬੂਤ ਦਿੱਤਾ ਜਾਂਦਾ ਹੈ |
ਪਿਛਲੀ ਖ਼ਬਰ ਸਿੱਖ ਜਥੇਬੰਦੀਆਂ ਨੇ ਸੰਵਿਧਾਨ ਵਿਚ ਸਿੱਖ ਕੌਮ ਨਾਲ ਵਿਤਕਰੇਬਾਜ਼ੀ ਕਾਰਨ ਮਨਾਇਆ ਕਾਲਾ ਅਤੇ ਗ਼ੁਲਾਮੀ ਦਿਵਸ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੇ ਕੀਤਾ ਟਰੈਕਟਰ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।