20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਮਾਰਟ ਮੀਟਰਾਂ ਦਾ ਵਿਰੋਧ ਤੇਜ਼

ਅਜੀਤ ਡੈਸਕ 23-01-2026
ਫ਼ਿਰੋਜ਼ਪੁਰ, 22 ਜਨਵਰੀ (ਸੁਖਵਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਬਾਬਾ ਰਾਮ ਲਾਲ ਦੇ ਸਕੱਤਰ ਕੇਵਲ ਸਿੰਘ ਵਾਹਕਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾ ਤੋਂ ਮੀਟਰ ਉਤਾਰ ਕੇ ਫ਼ਿਰੋਜ਼ਪੁਰ ਸਬ ਡਵੀਜ਼ਨ 'ਤੇ ਜਮ੍ਹਾਂ ਕਰਵਾਏ ਗਏ | ਅਵਤਾਰ ਸਿੰਘ ਬੱਗੇ ਵਾਲਾ ਨੇ ਦੱਸਿਆ ਕੇ ਜਿਥੇ ਕੇ. ਐਮ. ਐਮ. ਦੀ ਕਾਲ 'ਤੇ 22 ਜਨਵਰੀ ਨੂੰ ਪੰਜਾਬ ਭਰ ਵਿਚ ਚਿੱਪ ਵਾਲੇ ਮੀਟਰ ਉਤਾਰ ਕੇ ਸਬ ਡਵੀਜ਼ਨਾਂ 'ਤੇ ਜਮ੍ਹਾਂ ਕਰਵਾਏ ਜਾ ਰਹੇ ਹਨ ਉਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਬਾਬਾ ਰਾਮ ਲਾਲ ਦੇ ਵਲੋਂ ਪਿੰਡ ਕਟੋਰਾ, ਖ਼ੁਸ਼ਹਾਲ ਸਿੰਘ ਵਾਲਾ, ਤੇਗ਼ਾ ਸਿੰਘ ਵਾਲਾ ਅਤੇ ਹੋਰ ਵੱਖ-ਵੱਖ ਪਿੰਡਾ ਤੋਂ ਸਮਾਰਟ ਮੀਟਰ ਉਤਾਰ ਕੇ ਸਬ-ਡਵੀਜ਼ਨ ਫ਼ਿਰੋਜ਼ਪੁਰ ਵਿਖੇ ਜੇ. ਈ. ਰਕੇਸ਼ ਕੁਮਾਰ ਦੀ ਮੌਜੂਦਗੀ ਵਿਚ ਜਮ੍ਹਾਂ ਕਰਵਾਏ ਗਏ | ਇਸ ਦੇ ਚੱਲਦਿਆਂ ਉਨ੍ਹਾਂ ਕਿਹਾ ਕੇ ਬਿਜਲੀ ਸੋਧ ਬਿੱਲ 2025 ਰੱਦ ਕੀਤਾ ਜਾਵੇ ਕਿਉਂਕਿ ਜੇਕਰ ਇਹ ਬਿੱਲ ਲਾਗੂ ਹੁੰਦਾ ਹੈ ਤਾਂ ਖਪਤਕਾਰ ਦੀ ਜੇਬ 'ਤੇ ਬਹੁਤ ਵੱਡਾ ਅਸਰ ਪਵੇਗਾ, ਜਿਥੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਨਿੱਜੀ ਕੰਪਨੀਆਂ ਕੋਲ ਪਿਛਲੀਆਂ ਸਰਕਾਰਾਂ ਨੇ ਦਿੱਤੇ ਹਨ ਉਥੇ ਹੀ ਬਿਜਲੀ ਵੇਚਣ ਦੇ ਅਧਿਕਾਰ ਇਸ ਬਿੱਲ ਰਾਹੀਂ ਪੂਰਨ ਤੌਰ 'ਤੇ ਪ੍ਰਾਈਵੇਟ ਘਰਾਣਿਆਂ ਕੋਲ ਚਲੇ ਜਾਣਗੇ ਤੇ ਉਹ ਮਨ ਮਰਜ਼ੀ ਦੇ ਰੇਟ 'ਤੇ ਬਿਜਲੀ ਮੁਹੱਈਆਂ ਕਰਵਾਉਣਗੇ | ਆਗੂਆਂ ਨੇ ਸਾਫ਼ ਕਿਹਾ ਕੇ ਖਪਤਕਾਰ ਮੀਟਰ ਲਗਵਾਉਣ ਲਈ ਤਿਆਰ ਹਨ ਪਰ ਗਰਾਰੀ ਵਾਲੇ ਪੁਰਾਣੇ ਮੀਟਰ ਲਾਏ ਜਾਣ ਜਿਹੜੇ ਖਪਤਕਾਰਾਂ ਨੇ ਸਮਾਰਟ ਮੀਟਰ ਉਤਾਰੇ ਹਨ | ਜੇਕਰ ਉਨ੍ਹਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਜੁਰਮਾਨਾ ਜਾ ਐਵਰੇਜ ਨਾਲ ਭਾਰੀ ਬਿੱਲ ਭੇਜੇ ਗਏ ਤਾਂ ਕਿਸਾਨ ਜਥੇਬੰਦੀਆਂ ਵਲ਼ੋਂ ਹੋਰ ਤਿੱਖੇ ਸੰਘਰਸ਼ ਵਿੱਢੇ ਜਾਣਗੇ | ਇਸ ਮੌਕੇ ਸੁਰਜੀਤ ਸਿੰਘ, ਕੇਵਲ ਸਿੰਘ ਵਾਹਕਾ, ਅਵਤਾਰ ਸਿੰਘ ਬੱਗੇਵਾਲਾ, ਬਲਵਿੰਦਰ ਸਿੰਘ, ਕਾਰਜ ਸਿੰਘ, ਜਰਮਲ ਸਿੰਘ, ਮਨਜੀਤ ਸਿੰਘ ਤੇ ਵੱਖ-ਵੱਖ ਪਿੰਡਾਂ ਦੇ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਕੁਲਵੰਤ ਰਾਏ ਕਟਾਰੀਆ ਦੇ ਭਾਜਪਾ ਛੱਡ ਕੇ 'ਆਪ' 'ਚ ਸ਼ਾਮਿਲ ਹੋਣ ਨਾਲ ਦੂਜੀਆਂ ਪਾਰਟੀਆਂ ਦੇ ਵੋਟ ਬੈਂਕ ਨੂੰ ਲੱਗ ਸਕਦਾ ਖ... ਅਗਲੀ ਖ਼ਬਰ ਡੀ. ਸੀ. ਮਾਡਲ ਸਕੂਲ ਵਲੋਂ ਚਾਈਨਾ ਡੋਰ ਵਿਰੁੱਧ ਨੁੱਕੜ ਨਾਟਕ, ਲੋਕਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।