ਸਕੂਲ ਆਫ਼ ਐਮੀਨੈਂਸ 'ਚ ਐਨ.ਸੀ.ਸੀ. ਵਿਭਾਗ ਵਲੋਂ ਸੈਮੀਨਾਰ ਆਯੋਜਿਤ
ਅਜੀਤ ਡੈਸਕ
22-01-2026
ਫ਼ਿਰੋਜ਼ਪੁਰ, 21 ਜਨਵਰੀ (ਗੁਰਿੰਦਰ ਸਿੰਘ)-ਅਜੋਕੇ ਸਮੇਂ ਵਿਚ ਜਿੱਥੇ ਬੱਚਿਆਂ ਨੂੰ ਸਿੱਖਿਆ ਦੇਣੀ ਲਾਜ਼ਮੀ ਹੈ ਉੱਥੇ ਉਨ੍ਹਾਂ ਨੂੰ ਆਪਣਾ ਜੀਵਨ ਸੁਰੱਖਿਅਤ ਅਤੇ ਅਨੁਸ਼ਾਸਿਤ ਬਣਾਉਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ, ਜਿਸ ਤਹਿਤ ਸਥਾਨਕ ਸਕੂਲ ਆਫ਼ ਐਮੀਨੈਂਸ ਵਿਖੇ ਐਨ.ਸੀ.ਸੀ ਵਿਭਾਗ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਇੰਚਾਰਜ ਅਮਨਪ੍ਰੀਤ ਤਲਵਾੜ ਨੇ ਦੱਸਿਆ ਕਿ ਸੈਮੀਨਾਰ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੂਬੇਦਾਰ ਮੇਜਰ ਧਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐਨ.ਸੀ.ਸੀ ਰੱਖਣ ਨਾਲ ਇਕੱਲੇ ਫ਼ੌਜ ਹੀ ਨਹੀਂ ਸਾਨੂੰ ਜੀਵਨ ਜਾਂਚ ਵੀ ਆਉਂਦੀ ਹੈ | ਅਸੀਂ ਆਪਣੀ ਜ਼ਿੰਦਗੀ ਨੂੰ ਅਨੁਸ਼ਾਸਨ, ਡਿਊਟੀ, ਸਮਰਪਣ ਦੀ ਭਾਵਨਾ ਨਾਲ ਜਿਊਣਾ ਸਿੱਖ ਜਾਂਦੇ ਹਾਂ | ਉਨ੍ਹਾਂ ਕਿਹਾ ਕਿ ਅੱਜ ਸਾਨੂੰ ਆਪਣੀ ਰੱਖਿਆ ਖ਼ੁਦ ਕਰਨੀ ਜ਼ਰੂਰੀ ਹੋ ਗਈ ਹੈ |
ਐਨ.ਸੀ.ਸੀ ਰਾਹੀਂ ਅਸੀਂ ਫ਼ੌਜ ਤੋਂ ਇਲਾਵਾ ਹੋਰਨਾਂ ਜਗ੍ਹਾ 'ਤੇ ਵੀ ਕਿਸਮਤ ਅਜ਼ਮਾ ਸਕਦੇ ਹਾਂ | ਇਸ ਮੌਕੇ ਪੁੱਜੇ ਐਨ.ਸੀ.ਸੀ ਅਫ਼ਸਰ ਇੰਦਰਪਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਤੁਸੀਂ ਕਿਵੇਂ ਐਨ.ਸੀ.ਸੀ ਰੱਖ ਕਿ ਹਰ ਖੇਤਰ ਵਿਚ ਅੱਗੇ ਵੱਧ ਸਕਦੇ ਹਾਂ | ਉਨ੍ਹਾਂ ਨੇ ਕਿਹਾ ਕਿ ਤੁਸੀਂ ਅਤੇ ਆਪਣੇ ਸਾਥੀਆਂ ਨੂੰ ਵੱਧ ਤੋਂ ਵੱਧ ਐਨ.ਸੀ.ਸੀ ਨਾਲ ਜੋੜੋ ਤਾਂ ਜੋ ਅਸੀਂ ਆਪਣੇ ਦੇਸ਼ ਨੂੰ ਮਜ਼ਬੂਤ ਬਣਾ ਸਕੀਏ | ਇਸ ਦੌਰਾਨ ਪਿ੍ੰਸੀਪਲ ਰਾਜੇਸ਼ ਮਹਿਤਾ ਨੇ ਆਏ ਮਹਿਮਾਨਾਂ ਦਾ ਜਿੱਥੇ ਧੰਨਵਾਦ ਕੀਤਾ ਓਥੇ ਐਨ.ਸੀ.ਸੀ ਵਿਭਾਗ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਯੂਥ ਨੂੰ ਨਰੋਇਆ ਬਣਾਉਣ ਵਿਚ ਵਿਭਾਗ ਅਹਿਮ ਰੋਲ ਅਦਾ ਕਰ ਰਿਹਾ ਹੈ | ਇਸ ਸੈਮੀਨਾਰ ਵਿਚ ਅਧਿਆਪਕ ਪਿ੍ਤਪਾਲ ਕੌਰ ਸਿੱਧੂ, ਜਗਨਜੋਤ ਕੌਰ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ |