ਪ੍ਰਕਿਰਤੀ ਪਾਰਕ ਵਿਚ ਚੋਰਾਂ ਨੇ ਚੌਥੀ ਵਾਰ ਕੀਤੀ ਚੋਰੀ
ਅਜੀਤ ਡੈਸਕ
22-01-2026
ਜ਼ੀਰਾ, 21 ਜਨਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਜੀਵਨ ਮੱਲ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਵਿਚ ਬਣੇ ਪ੍ਰਕਿਰਤੀ ਕਲੱਬ ਚੋਂ ਚੋਰਾਂ ਨੇ ਬੀਤੀ ਰਾਤ ਚੌਥੀ ਵਾਰ ਚੋਰੀ ਕਰਕੇ ਟੁੱਲੂ ਪੰਪ ਚੋਰੀ ਕਰ ਲਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਰਨੈਲ ਸਿੰਘ ਭੁੱਲਰ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਚੋਰਾਂ ਵਲੋਂ ਚਾਰ ਸਰਚ ਲਾਈਟਾਂ ਹਫ਼ਤਾ ਪਹਿਲਾਂ ਟੁੱਲੂ ਪੰਪ ਚੋਰੀ ਕਰ ਲਿਆ ਸੀ | ਦੁਬਾਰਾ ਫਿੱਟ ਕੀਤਾ ਟੁੱਲੂ ਪੰਪ ਚੋਰਾਂ ਵਲੋਂ ਬੀਤੀ ਰਾਤ ਫਿਰ ਚੋਰੀ ਕਰ ਲਿਆ ਇਸ ਚੋਰੀ ਦੀ ਵਾਰਦਾਤ ਸਬੰਧੀ ਸਿਟੀ ਥਾਣਾ ਜ਼ੀਰਾ ਨੂੰ ਰਿਪੋਰਟ ਕਰ ਦਿੱਤੀ ਗਈ ਹੈ | ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਪ੍ਰਕਿਰਤੀ ਕਲੱਬ ਦਾ ਸਾਰਾ ਕੰਮ ਸਮਾਜ ਸੇਵੀ ਲੋਕਾਂ ਵਲੋਂ ਕੀਤੇ ਦਾਨ ਦੇ ਪੈਸੇ ਨਾਲ ਚੱਲਦਾ ਹੈ, ਪਰ ਸਮਾਜ ਵਿਰੋਧੀ ਅਨਸਰ ਇਹੋ ਜਿਹੀਆਂ ਥਾਵਾਂ 'ਤੇ ਵੀ ਚੋਰੀਆਂ ਕਰਨ ਲੱਗਿਆਂ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਚੋਰਾਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ |