24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮੁੜ ਵਿਕਾਸ ਦੇ ਸਿਖਰ ਵੱਲ ਲੈ ਕੇ ਜਾਵੇਗਾ - ਜਥੇਦਾਰ ਰਣਜੀਤ ਸਿੰਘ ਕਾਤਰੋਂ

ਧੂਰੀ, 24 ਨਵੰਬਰ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਰੰਧਾਵਾ ਕਾਤਰੋਂ ਵੱਲੋਂ ਅੱਜ ਵੱਖੋ ਵੱਖ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਅਕਾਲੀ ਅਹੁਦੇਦਾਰਾਂ ਵਰਕਰਾਂ ਨਾਲ ਪਾਰਟੀ ਦੀ ਮਜਬੂਤੀ ਲਈ ਮੀਟਿੰਗ ਅਤੇ ਵਿਚਾਰ ਵਟਦਰਾ ਕੀਤਾ ਗਿਆ ਇਸ ਮੌਕੇ ਉਨਾਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਕਾਡਰ ਜੋ ਕਿ ਆਪਣੀਆਂ ਸਮੇਂ ਸਮੇਂ ਤੇ ਸੇਵਾਵਾਂ ਨਿਭਾਉਂਦੇ ਰਹੇ ਹਨ ਦੇ ਨਾਲ ਪਾਰਟੀ ਮਜਬੂਤੀ ਲਈ ਸਲਾਹ ਮਸ਼ਵਰਾ ਕੀਤਾ ਗਿਆ ਜਥੇਦਾਰ ਕਾਤਰੋਂ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਪਿਆਰ ਸਤਿਕਾਰ ਨਾਲ ਵੱਡੀ ਜਿੱਤ ਹਾਸਿਲ ਕਰਨ ਜਾ ਰਿਹਾ ਹੈ ਜਿਸ ਨਾਲੋਂ ਪੰਜਾਬ ਨੂੰ ਮੁੜ ਵਿਕਾਸ ਦੇ ਸਿਖਰ ਤੇ ਲੈ ਕੇ ਜਾਵੇਗਾ ਅਤੇ ਲੋਕਾਂ ਦੇ ਵੱਖੋ ਵੱਖ ਮੁੱਦੇ ਅਤੇ ਮੰਗਾਂ ਨੂੰ ਜਮੀਨੀ ਪੱਧਰ ਤੋਂ ਵਿਚਾਰ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਹਲ ਵੱਲ ਲੈ ਕੇ ਜਾਵੇਗਾ ਅਤੇ ਲੋਕ ਰਾਏ- ਮਸ਼ਵਰੇ ਅਨੁਸਾਰ ਹੀ ਲੋਕ ਨੀਤੀਆਂ ਦਾ ਨਿਰਮਾਣ ਹੋਵੇਗਾ। ਪਿੰਡ ਕੋਲਸੇੜੀ ਵਿਖੇ ਸ.

ਅਜੀਤ ਡੈਸਕ 25-11-2026
ਧੂਰੀ, 24 ਨਵੰਬਰ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਰੰਧਾਵਾ ਕਾਤਰੋਂ ਵੱਲੋਂ ਅੱਜ ਵੱਖੋ ਵੱਖ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਅਕਾਲੀ ਅਹੁਦੇਦਾਰਾਂ ਵਰਕਰਾਂ ਨਾਲ ਪਾਰਟੀ ਦੀ ਮਜਬੂਤੀ ਲਈ ਮੀਟਿੰਗ ਅਤੇ ਵਿਚਾਰ ਵਟਦਰਾ ਕੀਤਾ ਗਿਆ ਇਸ ਮੌਕੇ ਉਨਾਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਕਾਡਰ ਜੋ ਕਿ ਆਪਣੀਆਂ ਸਮੇਂ ਸਮੇਂ ਤੇ ਸੇਵਾਵਾਂ ਨਿਭਾਉਂਦੇ ਰਹੇ ਹਨ ਦੇ ਨਾਲ ਪਾਰਟੀ ਮਜਬੂਤੀ ਲਈ ਸਲਾਹ ਮਸ਼ਵਰਾ ਕੀਤਾ ਗਿਆ ਜਥੇਦਾਰ ਕਾਤਰੋਂ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਪਿਆਰ ਸਤਿਕਾਰ ਨਾਲ ਵੱਡੀ ਜਿੱਤ ਹਾਸਿਲ ਕਰਨ ਜਾ ਰਿਹਾ ਹੈ ਜਿਸ ਨਾਲੋਂ ਪੰਜਾਬ ਨੂੰ ਮੁੜ ਵਿਕਾਸ ਦੇ ਸਿਖਰ ਤੇ ਲੈ ਕੇ ਜਾਵੇਗਾ ਅਤੇ ਲੋਕਾਂ ਦੇ ਵੱਖੋ ਵੱਖ ਮੁੱਦੇ ਅਤੇ ਮੰਗਾਂ ਨੂੰ ਜਮੀਨੀ ਪੱਧਰ ਤੋਂ ਵਿਚਾਰ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਹਲ ਵੱਲ ਲੈ ਕੇ ਜਾਵੇਗਾ ਅਤੇ ਲੋਕ ਰਾਏ- ਮਸ਼ਵਰੇ ਅਨੁਸਾਰ ਹੀ ਲੋਕ ਨੀਤੀਆਂ ਦਾ ਨਿਰਮਾਣ ਹੋਵੇਗਾ।ਪਿੰਡ ਕੋਲਸੇੜੀ ਵਿਖੇ ਸ.ਲਖਵੀਰ ਸਿੰਘ ਅਤੇ ਸ.ਗੁਰਨਾਮ ਸਿੰਘ ਦੇ ਗ੍ਰਹਿ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਅਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਹਲਕਾ ਧੂਰੀ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਪੁਰਾਣੇ ਜਥੇਦਾਰਾਂ ਅਤੇ ਸਾਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਤਜਰਬੇ ਅਤੇ ਵਿਚਾਰ ਸੁਣਨ ਦਾ ਵੀ ਮੌਕਾ ਮਿਲਿਆ। ਇਸ ਮੌਕੇ ਰਵੀਇੰਦਰ ਸਿੰਘ ਈਸੜਾ ਸਰਕਲ ਪ੍ਰਧਾਨ ਧੂਰੀ, ਨਿਰਭੈ ਸਿੰਘ ਹੇੜੀਕੇ (ਮੀਤ ਪ੍ਰਧਾਨ, ਇੰਡਸਟਰੀ ਅਤੇ ਟ੍ਰੇਡ ਵਿੰਗ ਪੰਜਾਬ), ਦੀਪਇੰਦਰ ਸਿੰਘ ਬਰਾੜ ਲੁਹਾਰ ਮਾਜਰਾ ਜਿਲਾ ਪੀ ਏ ਸੀ ਮੈਂਬਰ), ਲਖਵੀਰ ਸਿੰਘ (ਪ੍ਰਧਾਨ ਕਿਸਾਨ ਵਿੰਗ, ਹਲਕਾ ਧੂਰੀ) ਵੀ ਮੌਜੂਦ ਰਹੇ।
ਪਿਛਲੀ ਖ਼ਬਰ ਵਾਰਿਸ ਪੰਜਾਬ ਦੇ ਅਕਾਲੀ ਦਲ ਨਾਲ ਪੰਜਾਬ ਦੇ ਨੌਜਵਾਨਾਂ ਦਾ ਹਜੂਮ ਜੁੜ ਕੇ ਬਦਲੇਗਾ ਪੰਜਾਬ ਦੀ ਨੁਹਾਰ-ਝੂੰਦਾਂ ਅਗਲੀ ਖ਼ਬਰ ਪੀ.ਸੀ.ਐੱਸ. ਭਰਤੀ ਵਿਵਾਦ : ਸ਼ੁਭਮ ਸ਼ਰਮਾ ਦੇ ਹੱਕ ’ਚ ਨਿੱਤਰਿਆ ਪਰਿਵਾਰ ਪਿਤਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਪੰਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।