ਮੁਨਸ਼ੀ ਸਿਆਮਾ ਦੀ ਨਿਯੁਕਤੀ ਦਾ ਕੰਬੋਜ ਭਾਈਚਾਰੇ ਵਲੋਂ ਸਵਾਗਤ
ਮਲੇਰਕੋਟਲਾ, 22 ਨਵੰਬਰ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਕੰਬੋਜ ਵੈਲਫੇਅਰ ਬੋਰਡ ਵਿਚ ਮੁਨਸ਼ੀ ਮੁਹੰਮਦ ਰਮਜ਼ਾਨ ਸਿਆਮਾ ਨੂੰ ਸਟੇਟ ਮੈਂਬਰ ਨਿਯੁਕਤ ਕੀਤੇ ਜਾਣ ‘ਤੇ ਕੰਬੋਜ ਭਾਈਚਾਰੇ ਪੰਜਾਬ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨਿਯੁਕਤੀ ਦਾ ਸਵਾਗਤ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਗਏ ਧੰਨਵਾਦ ਸੰਦੇਸ਼ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਲੇਰਕੋਟਲਾ ਦੇ ਵਿਧਾਇਕ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਹੈ।
ਪੈਨਸ਼ਨਰਾਂ ਵੱਲੋਂ ਸਾਲਾਨਾ ਕਨਵੈਨਸ਼ਨ, ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਸਫ਼ਲਤਾ ਪੂਰਵਕ ਸੰਪਨ
23-11-2026