10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਪਾਠ ਦੇ ਭੋਗ ਪਾਏ

ਹੰਡਿਆਇਆ, 9 ਨਵੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਖੁੱਡੀ ਕਲਾਂ, ਖੁੱਡੀ ਖ਼ੁਰਦ, ਧਨੌਲਾ ਖ਼ੁਰਦ, ਕੋਠੇ ਚੂੰਘਾ, ਕੋਠੇ ਦੁੱਲਟ ਅਤੇ ਬੀਕਾ ਸੂਚ ਪੱਤੀ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਤੇ ਗੁਰੂਸਰ ਕੱਚਾ ਹੰਡਿਆਇਆ, ਗੁਰਦੁਆਰਾ ਅੜੀਸਰ ਸਾਹਿਬ ਕੋਠੇ ਚੂੰਘਾ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ।

ਅਜੀਤ ਡੈਸਕ 10-11-2026
ਹੰਡਿਆਇਆ, 9 ਨਵੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਖੁੱਡੀ ਕਲਾਂ, ਖੁੱਡੀ ਖ਼ੁਰਦ, ਧਨੌਲਾ ਖ਼ੁਰਦ, ਕੋਠੇ ਚੂੰਘਾ, ਕੋਠੇ ਦੁੱਲਟ ਅਤੇ ਬੀਕਾ ਸੂਚ ਪੱਤੀ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਤੇ ਗੁਰੂਸਰ ਕੱਚਾ ਹੰਡਿਆਇਆ, ਗੁਰਦੁਆਰਾ ਅੜੀਸਰ ਸਾਹਿਬ ਕੋਠੇ ਚੂੰਘਾ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਮੁਕਤੀ ਦਿਵਾਈ ਸੀ। ਉਨ੍ਹਾਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਭੋਗ ਉਪਰੰਤ ਕਥਾਵਾਚਕ ਕੁਲਵੰਤ ਸਿੰਘ ਭੈਣੀ, ਕਥਾਵਾਚਕ ਬਲਵਿੰਦਰ ਸਿੰਘ ਲੌਂਗੋਵਾਲ ਨੇ ਕਥਾ ਵਿਚਾਰਾਂ ਰਾਹੀਂ, ਰਾਗੀ ਹਰਵਿੰਦਰ ਸਿੰਘ ਧੂਰਕੋਟ ਨੇ ਗੁਰਬਾਣੀ ਕੀਰਤਨ ਰਾਹੀਂ, ਢਾਡੀ ਚਮਕੌਰ ਸਿੰਘ ਕਕਰਾਲਾ, ਬਲਕਾਰ ਸਿੰਘ ਕੁਲੈਹਿਰੀ, ਬੀਬੀ ਪਰਮਜੀਤ ਕੌਰ ਕੁਲੈਹਿਰੀ, ਬੀਬੀ ਰਾਜਨਪ੍ਰੀਤ ਕੌਰ ਨੇ ਢਾਡੀ ਵਾਰਾਂ ਰਾਹੀਂ, ਕਵੀਸ਼ਰ ਲਾਭ ਸਿੰਘ ਝੰਮਟ ਸੰਗਰੂਰ, ਬਾਬਾ ਜਗਤ ਸਿੰਘ ਨੇ ਗੁਰਬਾਣੀ ਵਿਚਾਰਾਂ ਰਾਹੀਂ ਗੁਰੂ ਨਾਲ ਜੋੜਿਆ। ਇਸ ਮੌਕੇ ਬਾਬਾ ਬਾਬੂ ਸਿੰਘ, ਮੈਨੇਜਰ ਨਿਰਮਲ ਸਿੰਘ ਰਾਜੀਆ, ਨਛੱਤਰ ਸਿੰਘ ਭਰੀ, ਹਾਕਮ ਸਿੰਘ ਭਰੀ, ਬੂਟਾ ਸਿੰਘ ਭਰੀ, ਬਲਦੇਵ ਸਿੰਘ ਭਰੀ, ਜਗਜੀਤ ਸਿੰਘ ਪਨੇਸਰ, ਗ੍ਰੰਥੀ ਬਲਵਿੰਦਰ ਸਿੰਘ, ਗ੍ਰੰਥੀ ਗੁਰਨੈਬ ਸਿੰਘ, ਦਰਸ਼ਨ ਸਿੰਘ ਚੂੰਘ, ਗ੍ਰੰਥੀ ਗੁਰਦੀਪ ਸਿੰਘ, ਇੰਸ: ਕੁਲਦੀਪ ਸਿੰਘ ਔਲਖ, ਸਾਬਕਾ ਚੀਫ਼ ਕੁਲਵਿੰਦਰ ਸਿੰਘ, ਹਰਜੀਤ ਸਿੰਘ ਭੱਠਲ, ਅਮਰਜੀਤ ਸਿੰਘ, ਮਨਦੀਪ ਕੌਰ, ਗੁਰਪ੍ਰੀਤ ਕੌਰ, ਹਰਦੇਵ ਸਿੰਘ ਬਦਰਾ, ਬੇਅੰਤ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਨਾ, ਦਰਸ਼ਨ ਸਿੰਘ ਚੀਮਾ ਆਦਿ ਸਮੇਤ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਮਨਜਿੰਦਰ ਮੁੰਦਰੀ ਖ਼ਿਲਾਫ਼ ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਅਗਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਸਕੂਲ ਵਲੋਂ ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।