04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਅੱਜ ਕਾਂਗਰਸ ਦੀ ਹੋ ਰਹੀ ਇਨਸਾਫ਼ ਰੈਲੀ ਤੇ ਸਮਾਜ ਚਿੰਤਕ ਮੈਡਮ ਸੇਖੋਂ ਨੇ ਚੁੱਕੇ ਸਵਾਲ ਕਾਂਗਰਸ ਦੇ ਪੰਜ ਸਾਲਾਂ ਦੇ ਰਾਜ ਵਿੱਚ ਸੰਗਰੂਰ ਦਾ ਵਿਨਾਸ਼ ਹੋਇਆ-ਸੇਖੋਂ

ਸੰਗਰੂਰ, 3 ਨਵੰਬਰ (ਧੀਰਜ ਪਸ਼ੌਰੀਆ)-ਸੰਗਰੂਰ ਨੇੜੇ ਪਿੰਡ ਫੱਗੂਵਾਲਾ ਵਿਖੇ 04 ਨਵੰਬਰ ਨੂੰ ਹੋਰ ਹੀ ਕਾਂਗਰਸ ਦੀ ਇਨਸਾਫ਼ ਰੈਲੀ ਉੱਤੇ ਸਵਾਲ ਚੁੱਕਦਿਆਂ ਸਮਾਜ ਚਿੰਤਕ ਮੈਡਮ ਜਸਇੰਦਰ ਸੇਖੋਂ ਨੇ ਕਿਹਾ ਕਿ ਜੋ ਅੱਜ ਪੰਜਾਬ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰ ਰਹੇ ਹਨ ਉਹਨਾਂ ਦੇ ਰਾਜ ਦੌਰਾਨ ਸੰਗਰੂਰ ਸ਼ਹਿਰ ਨੂੰ ਇਨਸਾਫ਼ ਲੈਣ ਲਈ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪਿਆ। ਕਾਂਗਰਸ ਪ੍ਰਧਾਨ ਖੜਗੇ, ਰਾਹੁਲ ਗਾਂਧੀ ਅਤੇ ਇਨਸਾਫ਼ ਰੈਲੀ ਵਿੱਚ ਪੁੱਜ ਰਹੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੂੰ ਈਮੇਲ ਰਾਹੀਂ ਭੇਜੇ ਗਏ ਸੰਦੇਸ਼ ਵਿੱਚ ਮੈਡਮ ਸੇਖੋਂ ਨੇ ਕਿਹਾ ਕਿ ਕਿ ਉਹ ਅਤੇ ਉਹਨਾਂ ਦੇ ਸਾਥੀ 2018 ਤੋਂ ਨਜਾਇਜ਼ ਉਸਾਰੀਆਂ, ਦਰਖਤਾਂ ਦੀ ਕਟਾਈ ਅਤੇ ਸੀਮੈਂਟ ਪਲਾਂਟ ਦੇ ਵਿਰੋਧ ਵਿੱਚ ਲੜਾਈ ਲੜ ਰਹੇ ਹਨ ਜਿਨ੍ਹਾਂ ਨੂੰ ਇਨਸਾਫ਼ ਲੈਣ ਲਈ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪਿਆ ਜਿਸ ਸਦਕਾ ਸੰਗਰੂਰ ਦਾ ਵਾਤਾਵਰਨ ਬਚ ਸਕਿਆ, 2017 ਤੋਂ 2022 ਤੱਕ ਸੰਗਰੂਰ ਵਿਖੇ ਹੋਏ ਵਿਕਾਸ ਕਾਰਜਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਮੈਡਮ ਸੇਖੋਂ ਨੇ ਕਿਹਾ ਕਿ ਜੇਕਰ ਸੰਗਰੂਰ ਤੋਂ ਵਿਜੈ ਇੰਦਰ ਸਿੰਗਲਾ ਵਿਧਾਨ ਸਭਾ ਦੀ ਚੋਣ ਲੜਦੇ ਹਨ ਤਾਂ ਉਹ ਇਹਨਾਂ ਦੇ ਵਿਰੋਧ ਵਿੱਚ ਸੰਗਰੂਰ ਦੇ ਸਮਾਜ ਚਿੰਤਕਾਂ ਨੂੰ ਲੈ ਕੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਗੇ।

ਜਸਇੰਦਰ ਕੌਰ ਸੇਖੋਂ 04-11-2026

ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਪੰਜਾਬ ਦੀ ਸਿਆਸਤ ਵਿੱਚ ਨਵਾਂ ਇਤਿਹਾਸ ਸਿਰਜੇਗੀ- ਐਡਵੋਕੇਟ ਗੁਰਮੁੱਖ ਸਿੰਘ ਅਗਲੀ ਖ਼ਬਰ ਸੰਗਰੂਰ ਇਨਸਾਫ਼ ਰੈਲੀ ’ਚ 25 ਤੋਂ ਵੱਧ ਬੱਸਾਂ ਅਤੇ 50 ਤੋਂ ਵੱਧ ਕਾਰਾਂ ਦੇ ਕਾਫ਼ਲੇ ਨਾਲ ਸ਼ਮੂਲੀਅਤ ਕਰਾਂਗੇ- ਰੂਬਲ ਨਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।