03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਜਾਬ ਵਿੱਚ ਵਿਕਾਸ ਨੂੰ ਲੈ ਕੇ ਆਪ ਸਰਕਾਰ ਵਲੋਂ ਜਨਤਾ ਕੋਲ ਕੀਤੇ ਜਾ ਰਹੇ ਹਨ ਝੂਠੇ ਦਾਅਵੇ-ਪਰਮਿੰਦਰ ਸਿੰਘ ਢੀਂਡਸਾ

ਮੂਨਕ, 2 ਨਵੰਬਰ (ਪ੍ਰਵੀਨ ਮਦਾਨ)-ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਮੂਨਕ ਆਪਣੀ ਰਿਹਾਇਸ਼ ਤੋਂ ‘ਅਜੀਤ’ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ, ਤਗੜੇ ਰਗੜੇ ਲਗਾਏ। ਉਨ੍ਹਾਂਂ ਮਜੂਦਾ ਸਰਕਾਰ ਨੂੰ ਜੁਮਲਿਆਂ ਦੀ ਡਰਾਮੇਬਾਜੀ ਤੇ ਇਸ਼ਤਿਹਾਰੀ ਸਰਕਾਰ ਦੱਸਿਆ।

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ 03-11-2026
ਮੂਨਕ, 2 ਨਵੰਬਰ (ਪ੍ਰਵੀਨ ਮਦਾਨ)-ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਮੂਨਕ ਆਪਣੀ ਰਿਹਾਇਸ਼ ਤੋਂ ‘ਅਜੀਤ’ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ, ਤਗੜੇ ਰਗੜੇ ਲਗਾਏ। ਉਨ੍ਹਾਂਂ ਮਜੂਦਾ ਸਰਕਾਰ ਨੂੰ ਜੁਮਲਿਆਂ ਦੀ ਡਰਾਮੇਬਾਜੀ ਤੇ ਇਸ਼ਤਿਹਾਰੀ ਸਰਕਾਰ ਦੱਸਿਆ। ਉਨ੍ਹਾਂਂ ਕਿਹਾ ਕੀ ਪੂਰੇ ਪੰਜਾਬ ਵਿੱਚ ਝੂਠੀ ਇਸ਼ਤਿਹਾਰਬਾਜੀ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪੰਜਾਬ ਦਾ ਹਰ ਵਰਗ ਇਸ ਸਰਕਾਰ ਤੋ ਪ੍ਰੇਸ਼ਾਨ ਹੈ। ਕਿਸਾਨ ਕਰਮਚਾਰੀ, ਦੁਕਾਨਦਾਰ, ਤੋਂ ਇਲਾਵਾ ਹਰ ਵਰਗ ਇਨਾਂ ਦੇ ਡਰਾਮਿਆਂ ਤੋ ਭਲੀਭਾਂਤ ਜਾਣੂ ਹੋ ਚੁੱਕੇ ਹਨ। ਇਸ ਲਈ ਲੋਕ ਚੋਣ ਜਾਬਤਾ ਲੱਗਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕੀ ਨਸ਼ੇ ਦੇ ਖਿਲਾਫ ਬੋਲਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਇਸ ਦੀ ਤਾਜਾ ਉਦਾਹਰਣ ਹੈ । ਉਨ੍ਹਾਂ ਕਿਹਾ ਕੀ ਝੋਟੇ ਨੂੰ ਇਨਸਾਫ ਦਿਵਾਉਣ ਲਈ ਬਣਾਈ ਗਈ ਇਨਸਾਫ ਕਮੇਟੀ ਵੱਲੋਂ ਸੰਗਰੂਰ ਵਿੱਚ 5 ਨਵੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਲਗਾਏ ਜਾ ਰਹੇ ਧਰਨੇ ਵਿੱਚ ਉਨ੍ਹਾਂ ਦੀ ਪਾਰਟੀ ਪੂਰਨ ਤੌਰ ਤੇ ਸ਼ਮੂਲੀਅਤ ਕਰੇਗੀ। ਲਹਿਰਾ ਹਲਕੇ ਦੇ ਵਿਕਾਸ ਦੇ ਨਾਂ ਤੇ ਉਨ੍ਹਾਂ ਕਿਹਾ ਕੀ ਹਲਕੇ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ ਪਹਿਲਾਂ ਲਹਿਰੇ ਮੈਡੀਕਲ ਕਾਲਜ ਬਣਾਉਣ ਸਬੰਧੀ ਦਾਅਵੇ ਕੀਤੇ ਗਏ ਸਨ,। ਉਸੇ ਤਰ੍ਹਾਂ ਹੁਣ ਲਹਿਰੇ ਮੰਡੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂਂ ਕਿਹਾ ਕੀ ਜੇਕਰ ਮੰਡੀ ਬਣਾਉਣ ਦੀ ਗੱਲ ਸੱਚ ਹੈ ਤਾਂ ਇਸ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਦਿਖਾਇਆ ਜਾਵੇ। ਮੰਡੀ ਲਈ ਜ਼ਮੀਨ ਕਿੱਥੇ ਹੈ। ਕਿੰਨਾ ਬਜਟ ਜਾਰੀ ਹੋਇਆ ਹੈ। ਕਿਹੜੇ ਕੰਮ ਸ਼ੁਰੂ ਹੋਏ ਹਨ।ਲੋਕਾਂ ਨੂੰ ਇਨ੍ਹਾਂ ਸਵਾਲਾਂ ਦੇ ਸਪੱਸ਼ਟ ਜਵਾਬ ਦਿੱਤੇ ਜਾਣ।ਇਸ ਤੋਂ ਇਲਾਵਾ ਮੂਨਕ ਸ਼ਹਿਰ ਦੀ ਨਗਰ ਕਮੇਟੀ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਵਿਕਾਸ ਕਾਰਜਾਂ ਲਈ ਇੱਕ ਰੁਪਇਆ ਨਹੀਂ ਆਇਆ । ਉਨ੍ਹਾਂਂ ਕਿਹਾ ਕੀ ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਨਵੇਂ ਵਿਕਾਸ ਕਾਰਜਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕੀ ਲੋਕਾਂ ਨੂੰ ਦੱਸਿਆ ਜਾਵੇ ਕਿ ਸ਼ਹਿਰ ਵਿੱਚ ਕਿਹੜੀ ਨਵੀਂ ਸੜਕ ਬਣਾਈ ਗਈ ਹੈ। ਕਿਹੜਾ ਨਵਾਂ ਹਸਪਤਾਲ, ਸਕੂਲ ਜਾਂ ਹੋਰ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।ਆਮ ਆਦਮੀ ਕਲੀਨਿਕਾਂ ਦੇ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਮੌਜੂਦ ਸਿਹਤ ਕੇਂਦਰਾਂ ਦੇ ਹੀ ਨਾਮ ਬਦਲੇ ਗਏ ਹਨ।ਉਨ੍ਹਾਂ ਕਿਹਾ ਕੀ ਲੋਕਤੰਤਰ ਵਿੱਚ ਜਨਤਾ ਨੂੰ ਵਿਕਾਸ ਦੇ ਦਾਅਵਿਆਂ ਦਾ ਹਿਸਾਬ ਮੰਗਣ ਦਾ ਪੂਰਾ ਹੱਕ ਹੈ। ਸਿਰਫ਼ ਐਲਾਨਾਂ ਅਤੇ ਬਿਆਨਾਂ ਨਾਲ ਵਿਕਾਸ ਨਹੀਂ ਹੁੰਦਾ। ਵਿਕਾਸ ਜ਼ਮੀਨੀ ਪੱਧਰ ’ਤੇ ਦਿਖਾਈ ਦੇਣਾ ਚਾਹੀਦਾ ਹੈ। ਉਨ੍ਹਾਂਂ ਕਿਹਾ ਕੀ ਇਸ ਸਰਕਾਰ ਦਾ ਪੰਜਾਬ ਵਿੱਚੋਂ ਜਾਣਾ ਤੈਅ ਹੈ। ਸਵਾਲ ਦੇ ਜਵਾਬ ਵਿੱਚ ਉਨ੍ਹਾਂਂ ਕਿਹਾ ਕੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਪਾਰਟੀ ਨਾਲ ਸਾਂਝ ਪਾਵਾਂਗੇ ਪਰ ਉਹ ਪਾਰਟੀ ਲੀਡਰਸ਼ਿਪ ਤੈਅ ਕਰੇਗੀ। ਇਸ ਸਮੇ ਉਨ੍ਹਾਂਂ ਨਾਲ ਪਾਰਟੀ ਦੇ ਸੀਨੀਅਰ ਆਗੂ ਰਾਮਪਾਲ ਸਿੰਘ ਬਹਿਣੀਵਾਲ,ਪੀ ਏ ਹਰਜੋਤ ਸਿੰਘ, ਨਗਰ ਪੰਚਾਇਤ ਮੂਨਕ ਦੇ ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਕਸ਼ਿਸ਼ ਅਰੋੜਾ, ਕਾਬਲ ਸਿੰਘ ਸੇਖੋਂ, ਸੰਦੀਪ ਬੰਗਾਂ, ਸਾਬਕਾ ਸਰਪੰਚ ਗੁਰਸੇਵਕ ਸਿੰਘ ਮਨਿਆਣਾ ਤੇ ਹੋਰ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦਕ ਢਾਂਚੇ ਦਾ ਕੀਤਾ ਵਿਸਥਾਰ ਅਗਲੀ ਖ਼ਬਰ ਰਾਹੁਲ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਕੁਰੇਦੇ - ਸਰਜੀਵਨ ਜਿੰਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।