02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੁਰਮਤਿ ਸਮਾਗਮ ਦੀ ਹੋਈ ਸੰਪੂਰਨਤਾ

ਲੌਂਗੋਵਾਲ , 1 ਨਵੰਬਰ ( ਸ. ਸ.

ਅਜੀਤ ਡੈਸਕ 02-11-2026
ਲੌਂਗੋਵਾਲ , 1 ਨਵੰਬਰ ( ਸ.ਸ. ਖੰਨਾ, ਵਿਨੋਦ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਵਿਖੇ ਪਿਛਲੇ ਤਿੰਨ ਰੋਜ਼ ਤੋਂ ਲਗਾਤਾਰ ਗੁਰਮਤਿ ਸਮਾਗਮ ਚੱਲ ਰਹੇ ਸਨ ਜਿਨ ਦੀ ਅੱਜ ਸੰਪੂਰਨਤਾ ਹੋ ਚੁੱਕੀ ਹੈ । ਅੱਜ ਸਵੇਰੇ 10 ਵਜੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗ ਤੋਂ ਬਾਅਦ ਭਾਈ ਹਰਵਿੰਦਰ ਸਿੰਘ ਜੱਸੋਵਾਲ ਦੇ ਕੀਰਤਨੀ ਜਥੇ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ।ਭਾਈ ਮਨਦੀਪ ਸਿੰਘ ਲੁਧਿਆਣੇ ਵਾਲੇ ਅਤੇ ਬੀਬਾ ਸੁਖਪਾਲ ਕੌਰ ਬਾਡਰ ਦੇ ਢਾਡੀ ਜੱਥੇ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੀ ਸੰਪੂਰਨਤਾ ਬਾਅਦ ਦੁਪਹਿਰ ਤਿੰਨ ਵਜੇ ਹੋਈ। ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਸ਼੍ਰੋਮਣੀ ਕਮੇਟੀ ਮੈਂਬਰ ਇੰਦਰਮੋਹਨ ਸਿੰਘ ਲਖਮੀਰਵਾਲਾ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ,ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਿੰਦਰ ਸਿੰਘ ਬਿੰਦੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਪਰਮਿੰਦਰ ਕੌਰ ਬਰਾੜ,ਪਰਮਜੀਤ ਸਿੰਘ ਜੱਸੇਕਾ, ਕੋਰ ਕਮੇਟੀ ਮੈਂਬਰ ਰਣਜੀਤ ਸਿੰਘ ਕੁਕਾ, ਕਮਲ ਬਰਾੜ,ਸੁਖਵਿੰਦਰ ਸਿੰਘ ਚਹਿਲ ਸਰਕਲ ਪ੍ਰਧਾਨ,ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਿੰਦਰ ਸਿੰਘ ਬਿੰਦੀ, ਨੰਬਰਦਾਰ ਅਵਤਾਰ ਸਿੰਘ ਦੁਲਟ, ਕੁਲਦੀਪ ਸਿੰਘ ਦੂਲੋ, ਨਿਰਮਲ ਸਿੰਘ ਲਖਮੀਰਵਾਲਾ, ਪਵਿੱਤਰ ਸਿੰਘ ਸਾਹੋਕੇ, ਬਲੌਰ ਸਿੰਘ, ਬਲਵਿੰਦਰ ਸਿੰਘ ਪ੍ਰਚਾਰਕ, ਗਗਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਇੰਸਪੈਕਟਰ ਮਨਜੀਤ ਸਿੰਘ ਬਰਨਾਲਾ, ਰਾਜਵੀਰ ਗੋਲਡੀ, ਕੁਲਦੀਪ ਸਿੰਘ ਗਰੇਵਾਲ, ਜਗਸੀਰ ਸਿੰਘ ਗਾਂਧੀ, ਭੂਰੀ ਕੌਰ ਗੁਰਦੀਪ ਕੌਰ ਜਸਵਿੰਦਰ ਕੌਰ ਆਦਿ ਆਦਿ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ।
ਪਿਛਲੀ ਖ਼ਬਰ 4 ਦੀ ਇਨਸਾਫ਼ ਰੈਲੀ ਵਿੱਚ ਕਰਾਂਗੇ ਵੱਡੀ ਸ਼ਮੂਲੀਅਤ-ਕਮਲ ਧਾਲੀਵਾਲ ਅਗਲੀ ਖ਼ਬਰ ਅਕਾਲੀ ਦਲ (ਬ) ਵੱਲੋਂ ਬਰਾੜ ਜ਼ਿਲ੍ਹਾ ਪੀਏਸੀ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।