01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅਗਮਪ੍ਰੀਤ ਨੇ ਰਾਜ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚੋਂ ਜਿੱਤਿਆ ਕਾਂਸੀ ਤਗਮਾ

ਚੀਮਾ ਮੰਡੀ, 31 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀ ਹੋਣਹਾਰ ਵਿਦਿਆਰਥਣ ਅਗਮਪ੍ਰੀਤ ਕੌਰ ਨੇ ਕੇ ਸੀ ਟੀ ਕਾਲਜ ਫਤਿਹਗੜ੍ਹ ਵਿਖੇ ਹੋਈਆ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ । ਖਿਡਾਰਨ ਅਗਮਪ੍ਰੀਤ ਕੌਰ ਨੇ 14 ਸਾਲ ਤੋਂ ਘੱਟ ਉਮਰ ਵਰਗ (ਲੜਕੀਆਂ) ਦੇ ਇੰਡੀਅਨ ਰਾਊਂਡ ਮੁਕਾਬਲੇ ‘ਚ ਤੀਜਾ ਸਥਾਨ ਹਾਸਿਲ ਕਰਕੇ ਆਪਣੀ ਚੰਗੀ ਖੇਡ ਦੀ ਛਾਪ ਛੱਡੀ ਅਤੇ ਇਸ ਖਿਡਾਰਨ ਨੂੰ ਦਰੋਣਾਚਾਰੀਆ ਐਵਾਰਡੀ ਪੰਜਾਬ ਦੇ ਖੇਡ ਡਾਇਰੈਕਟਰ ਜੀਵਨਜੋਤ ਸਿੰਘ ਤੇਜਾ ਅਤੇ ਕੇ.

ਅਜੀਤ ਡੈਸਕ 01-11-2026
ਚੀਮਾ ਮੰਡੀ, 31 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀ ਹੋਣਹਾਰ ਵਿਦਿਆਰਥਣ ਅਗਮਪ੍ਰੀਤ ਕੌਰ ਨੇ ਕੇ ਸੀ ਟੀ ਕਾਲਜ ਫਤਿਹਗੜ੍ਹ ਵਿਖੇ ਹੋਈਆ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ । ਖਿਡਾਰਨ ਅਗਮਪ੍ਰੀਤ ਕੌਰ ਨੇ 14 ਸਾਲ ਤੋਂ ਘੱਟ ਉਮਰ ਵਰਗ (ਲੜਕੀਆਂ) ਦੇ ਇੰਡੀਅਨ ਰਾਊਂਡ ਮੁਕਾਬਲੇ ‘ਚ ਤੀਜਾ ਸਥਾਨ ਹਾਸਿਲ ਕਰਕੇ ਆਪਣੀ ਚੰਗੀ ਖੇਡ ਦੀ ਛਾਪ ਛੱਡੀ ਅਤੇ ਇਸ ਖਿਡਾਰਨ ਨੂੰ ਦਰੋਣਾਚਾਰੀਆ ਐਵਾਰਡੀ ਪੰਜਾਬ ਦੇ ਖੇਡ ਡਾਇਰੈਕਟਰ ਜੀਵਨਜੋਤ ਸਿੰਘ ਤੇਜਾ ਅਤੇ ਕੇ.ਸੀ. ਟੀ. ਕਾਲਜ ਦੇ ਚੇਅਰਮੈਨ ਮੌਂਟੀ ਗਰਗ ਨੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ । ਅਕੈਡਮੀ ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਖਿਡਾਰਨ ਅਗਮਪ੍ਰੀਤ ਕੌਰ, ਉਸ ਦੇ ਮਾਪਿਆਂ ਅਤੇ ਕੋਚ ਗਗਨਦੀਪ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਹਲਕਾ ਅਮਰਗੜ੍ਹ ਤੋਂ ਪ੍ਰੋ. ਗੱਜਣਮਾਜਰਾ ਨੂੰ ਟਿਕਟ ਮਿਲਣ ਨਾਲ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਪੰਜਾਬੀਆਂ ਨੂੰ ਲੜਾਈਆਂ ਲੜਨੀਆਂ ਨਾ ਸਿਖਾਓ-ਦਿਲਜੀਤ ਦੁਸਾਂਝ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।