ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਦਰਜਨ ਤੋਂ ਵੱਧ ਕਿਸਾਨ ਪੁਲਿਸ ਹਿਰਾਸਤ ’ਚ
ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਮੌੜਾਂ ਪਿੰਡ ਦੇ ਦੌਰੇ ਦੌਰਾਨ ਸਵਾਲ ਪੁੱਛਣ ਜਾਣ ਲਈ ਮਹਿਲਾਂ ਚੌਂਕ ਵਿਖੇ ਇਕੱਠੇ ਹੋਏ ਇਕ ਦਰਜਨ ਤੋਂ ਵੀ ਵੱਧ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਸਮੇਤ ਕੇਵਲ ਸਿੰਘ ਜਵੰਧਾ, ਗੁਰਬਖਸ਼ੀਸ਼ ਸਿੰਘ ਬਾਲਦ ਕਲ੍ਹਾਂ, ਰਾਮਫਲ ਸਿੰਘ ਜਲੂਰ,ਮੇਜਰ ਸਿੰਘ ਸੁਰਜਣ ਭੈਣੀ, ਬਿੰਦਰ ਸਿੰਘ ਮਹਿਲਾਂ,ਦਰਸ਼ਨ ਸਿੰਘ ਮਹਿਲਾਂ, ਭਗਵੰਤ ਸਿੰਘ ਮੈਦੇਵਾਸ, ਭੋਲਾ ਸਿੰਘ ਨੀਲੋਵਾਲ, ਕਾਲਾ ਸਿੰਘ ਮਹਿਲਾਂ, ਗੁਰਪ੍ਰੀਤ ਸਿੰਘ ਚੱਠੇ ਨਨਹੇੜਾ, ਭੋਲਾ ਸਿੰਘ ਜਖੇਪਲ ਅਤੇ ਜਸਵੰਤ ਸਿੰਘ ਜਵੰਧਾ ਆਦਿ ਨੂੰ ਪੁਲਿਸ ਚੌਂਕੀ ਮਹਿਲਾਂ ਚੌਂਕ ਦੀ ਪੁਲਿਸ ਵਲੋਂ ਹਿਰਾਸਤ ਵਿਚ ਲੈ ਕੇ ਪੁਲਿਸ ਥਾਣਾ ਛਾਜਲੀ ਭੇਜ ਦਿੱਤਾ ਗਿਆ। ਇਸ ਸਮੇਂ ਹਿਰਾਸਤ ਵਿਚ ਲਏ ਗਏ ਕਿਸਾਨ ਆਗੂਆਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ।
ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਮੌੜਾਂ ਪਿੰਡ ਦੇ ਦੌਰੇ ਦੌਰਾਨ ਸਵਾਲ ਪੁੱਛਣ ਜਾਣ ਲਈ ਮਹਿਲਾਂ ਚੌਂਕ ਵਿਖੇ ਇਕੱਠੇ ਹੋਏ ਇਕ ਦਰਜਨ ਤੋਂ ਵੀ ਵੱਧ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਸਮੇਤ ਕੇਵਲ ਸਿੰਘ ਜਵੰਧਾ, ਗੁਰਬਖਸ਼ੀਸ਼ ਸਿੰਘ ਬਾਲਦ ਕਲ੍ਹਾਂ, ਰਾਮਫਲ ਸਿੰਘ ਜਲੂਰ,ਮੇਜਰ ਸਿੰਘ ਸੁਰਜਣ ਭੈਣੀ, ਬਿੰਦਰ ਸਿੰਘ ਮਹਿਲਾਂ,ਦਰਸ਼ਨ ਸਿੰਘ ਮਹਿਲਾਂ, ਭਗਵੰਤ ਸਿੰਘ ਮੈਦੇਵਾਸ, ਭੋਲਾ ਸਿੰਘ ਨੀਲੋਵਾਲ, ਕਾਲਾ ਸਿੰਘ ਮਹਿਲਾਂ, ਗੁਰਪ੍ਰੀਤ ਸਿੰਘ ਚੱਠੇ ਨਨਹੇੜਾ, ਭੋਲਾ ਸਿੰਘ ਜਖੇਪਲ ਅਤੇ ਜਸਵੰਤ ਸਿੰਘ ਜਵੰਧਾ ਆਦਿ ਨੂੰ ਪੁਲਿਸ ਚੌਂਕੀ ਮਹਿਲਾਂ ਚੌਂਕ ਦੀ ਪੁਲਿਸ ਵਲੋਂ ਹਿਰਾਸਤ ਵਿਚ ਲੈ ਕੇ ਪੁਲਿਸ ਥਾਣਾ ਛਾਜਲੀ ਭੇਜ ਦਿੱਤਾ ਗਿਆ। ਇਸ ਸਮੇਂ ਹਿਰਾਸਤ ਵਿਚ ਲਏ ਗਏ ਕਿਸਾਨ ਆਗੂਆਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਇਹੋ ਭਗਵੰਤ ਮਾਨ ਲੋਕਾਂ ਦੇ ਵੱਡੇ ਵੱਡੇ ਇਕੱਠਾੀਂ ਵਿਚ ਆਪ ਖੁਦ ਕਹਿੰਦਾ ਨਹੀਂ ਥੱਕਦਾ ਸੀ ਕਿ ਸਿਆਸੀ ਆਗੂਆਂ ਨੂੰ ਸਵਾਲ ਕਰਿਆ ਕਰੋ ਪਰ ਅੱਜ ਇਹ ਆਪਣੀ ਹੀ ਜੁਬਾਨ ਤੋਂ ਭੱਜ ਰਿਹਾ ਹੈ ਅਤੇ ਚੋਣ ਜਾਬਤੇ ਤੋਂ ਬਾਅਦ ਲੋਕਾਂ ਨੇ ਕਿਸੇ ਵੀ ਆਪ ਆਗੂ ਨੂੰ ਮੂੰਹ ਨਹੀ ਲਾਉਣਾ।