22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬੁਲਟ ਮੋਟਰਸਾਈਕਲਾਂ ਨਾਲ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਭਾਜਪਾ ਮੰਡਲ ਵਲੋਂ ਥਾਣਾ ਮੁਖੀ ਨੂੰ ਮੰਗ ਪੱਤਰ

ਅਹਿਮਦਗੜ, 21 ਅਕਤੂਬਰ (ਸੁਖਜੀਤ ਸਿੰਘ ਖੇੜਾ)-ਭਾਰਤੀ ਜਨਤਾ ਪਾਰਟੀ ਮੰਡਲ ਅਹਿਮਦਗੜ੍ਹ ਵਲੋਂ ਮੰਡਲ ਪ੍ਰਧਾਨ ਅਮਿਤ ਕਰੀਰ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਮੁਖੀ ਐਸ. ਐਚ.

ਅਜੀਤ ਡੈਸਕ 22-10-2026
ਅਹਿਮਦਗੜ, 21 ਅਕਤੂਬਰ (ਸੁਖਜੀਤ ਸਿੰਘ ਖੇੜਾ)-ਭਾਰਤੀ ਜਨਤਾ ਪਾਰਟੀ ਮੰਡਲ ਅਹਿਮਦਗੜ੍ਹ ਵਲੋਂ ਮੰਡਲ ਪ੍ਰਧਾਨ ਅਮਿਤ ਕਰੀਰ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਮੁਖੀ ਐਸ.ਐਚ.ਓ. ਬਲੌਰ ਸਿੰਘ ਨੂੰ ਸ਼ਹਿਰ ਦੀ ਟਰੈਫਿਕ ਸਮੱਸਿਆ ਸਬੰਧੀ ਇੱਕ ਮੰਗ-ਪੱਤਰ ਦਿੱਤਾ ਗਿਆ। ਇਸ ਸਬੰਧੀ ਮੰਡਲ ਪ੍ਰਧਾਨ ਅਮਿਤ ਕਰੀਰ ਅਤੇ ਸੀਨੀਅਰ ਉਪ ਪ੍ਰਧਾਨ ਰਿਸ਼ੀ ਕੌਸ਼ਲ ਨੇ ਇਸ ਮੰਗ-ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਅੰਦਰ ਟਰੈਫਿਕ ਸਮੱਸਿਆ ਦਾ ਬੁਰਾ ਹਾਲ ਹੈ ਅਤੇ ਬੁਲਟ ਮੋਟਰਸਾਈਕਲਾਂ ਉੱਪਰ ਹੁੱਲੜਬਾਜ਼ ਸ਼ਰੇਆਮ ਪਟਾਕੇ ਮਾਰ ਕੇ ਸ਼ਹਿਰ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ, ਜਿਸ ਨਾਲ ਬਾਜ਼ਾਰ ਵਿੱਚੋਂ ਬਜ਼ੁਰਗ, ਬਿਮਾਰ ਅਤੇ ਬੱਚੇ ਅਤੇ ਖਾਸ ਕਰ ਕਰ ਗਰਭਵਤੀ ਔਰਤਾਂ ਭਾਰੀ ਦਹਿਸ਼ਤ ਵਿੱਚ ਹਨ। ਇਸ ਸਬੰਧੀ ਥਾਣਾ ਮੁਖੀ ਐਸ.ਐਚ.ਓ. ਬਲੌਰ ਸਿੰਘ ਨੇ ਮੰਡਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਇਸ ਸਮੱਸਿਆ ਸਬੰਧੀ ਕਾਰਵਾਈ ਅਮਲ ’ਚ ਲਿਆਉਣਗੇ । ਇਸ ਮੌਕੇ ਮੰਡਲ ਪ੍ਰਧਾਨ ਅਮਿਤ ਕਰੀਰ, ਸੀਨੀਅਰ ਉਪ ਪ੍ਰਧਾਨ ਰਿਸ਼ੀ ਕੌਸ਼ਲ ਤੋਂ ਇਲਾਵਾ ਹਨੀ ਅਰੋੜਾ ਜਨਰਲ ਸਕੱਤਰ ਅਤੇ ਰੋਹਿਤ ਬਾਲਮੀਕੀ ਐਸ.ਸੀ. ਪ੍ਰਧਾਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਚਾਇਤ ਨੇ ਸਰਕਾਰੀ ਸਕੂਲ ਨੂੰ ਦਿੱਤਾ 80 ਲੀਟਰ ਦਾ ਵਾਟਰ ਕੂਲਰ ਤੇ ਫ਼ਿਲਟਰ ਅਗਲੀ ਖ਼ਬਰ ਹਰਿਆਊ ਸਕੂਲ ਦੇ ਹੋਣਹਾਰ ਖਿਡਾਰੀ ਹਰਕੀਰਤ ਨੇ ਰਾਜ ਪੱਧਰੀ ਖੇਡਾਂ ’ਚੋਂ ਜਿੱਤਿਆ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।