15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਾਮਲੀਲ੍ਹਾ ਦੇ ਮੰਚ ’ਤੇ ਸੀਤਾ ਸਵੰਬਰ ਅਤੇ ਪਰਸ਼ੂਰਾਮ ਸੰਵਾਦ ਨੇ ਦਰਸ਼ਕਾਂ ਦਾ ਮਨ ਮੋਹਿਆ ਸ਼ਿਵ ਸ਼ਕਤੀ ਕਾਲਜ ਵਿਖੇ ਚਾਰ ਰੋਜ਼ਾ ਖੇਤਰੀ ਯੁਵਕ ਮੇਲਾ ਸਫਲਤਾ ਪੂਰਵਕ ਸਮਾਪਤ

ਸੰਗਰੂਰ, 13 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸ਼੍ਰੀ ਰਾਮਲੀਲ੍ਹਾ ਵੈਲਫੇਅਰ ਕਮੇਟੀ ਸ਼ੇਖਪੁਰਾ ਵਲੋਂ ਆਯੋਜਿਤ ਰਾਮਲੀਲ੍ਹਾ ਦੇ ਮੰਚ ’ਤੇ ਬੀਤੀ ਰਾਤ ਸੀਤਾ ਸਵੰਬਰ ਅਤੇ ਲਕਸ਼ਮਣ-ਪਰਸ਼ੁਰਾਮ ਸੰਵਾਦ ਦੇ ਦ੍ਰਿਸ਼ ਸ਼ਾਨਦਾਰ ਢੰਗ ਨਾਲ ਪੇਸ਼ ਕੀਤੇ ਗਏ। ਸੀਤਾ ਸਵੰਬਰ ਦੇ ਸੁੰਦਰ ਦ੍ਰਿਸ਼ ਦੌਰਾਨ ਜਦੋਂ ਪ੍ਰਭੂ ਸ਼੍ਰੀ ਰਾਮ ਨੇ ਭਗਵਾਨ ਸ਼ਿਵ ਜੀ ਦਾ ਧਨੁਸ਼ ਤੋੜਿਆ ਤਾਂ ਸਾਰਾ ਰਾਮਲੀਲ੍ਹਾ ਮੈਦਾਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

ਰਾਮਲੀਲਾ ਮੰਚ ਉੱਤੇ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਰਾਜ ਕੁਮਾਰ ਅਰੋੜਾ ਅਤੇ ਨਰੇਸ਼ ਗਾਬਾ ਸਮੇਤ ਹੋਰ । ਤਸਵੀਰ- ਮੁਕੇਸ਼ ਕੁਮਾਰ 14-10-2026
ਸੰਗਰੂਰ, 13 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸ਼੍ਰੀ ਰਾਮਲੀਲ੍ਹਾ ਵੈਲਫੇਅਰ ਕਮੇਟੀ ਸ਼ੇਖਪੁਰਾ ਵਲੋਂ ਆਯੋਜਿਤ ਰਾਮਲੀਲ੍ਹਾ ਦੇ ਮੰਚ ’ਤੇ ਬੀਤੀ ਰਾਤ ਸੀਤਾ ਸਵੰਬਰ ਅਤੇ ਲਕਸ਼ਮਣ-ਪਰਸ਼ੁਰਾਮ ਸੰਵਾਦ ਦੇ ਦ੍ਰਿਸ਼ ਸ਼ਾਨਦਾਰ ਢੰਗ ਨਾਲ ਪੇਸ਼ ਕੀਤੇ ਗਏ। ਸੀਤਾ ਸਵੰਬਰ ਦੇ ਸੁੰਦਰ ਦ੍ਰਿਸ਼ ਦੌਰਾਨ ਜਦੋਂ ਪ੍ਰਭੂ ਸ਼੍ਰੀ ਰਾਮ ਨੇ ਭਗਵਾਨ ਸ਼ਿਵ ਜੀ ਦਾ ਧਨੁਸ਼ ਤੋੜਿਆ ਤਾਂ ਸਾਰਾ ਰਾਮਲੀਲ੍ਹਾ ਮੈਦਾਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਰਾਮਲੀਲ੍ਹਾ ਪ੍ਰਬੰਧਕ ਨਰੇਸ਼ ਗਾਬਾ ਨੇ ਕਿਹਾ ਕਿ ਪ੍ਰਭੂ ਰਾਮ ਦੇ ਜੀਵਨ ਅਤੇ ਆਦਰਸ਼ਾਂ ਤੋਂ ਸਾਨੂੰ ਸੱਚਾਈ, ਧੀਰਜ, ਸਹਿਣਸ਼ੀਲਤਾ, ਮਰਿਆਦਾ ਅਤੇ ਧਰਮ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਮਾਜ ਸੇਵੀ ਨਿਤਿਨ ਗੋਇਲ, ਰਮੇਸ਼ ਗਾਬਾ ਸ਼ੁਰੇਸ਼ ਅਤੇ ਭਗਵਾਨ ਵਾਲਮੀਕਿ ਰਮਾਇਣ ਭਵਨ ਸਰੋਵਰ ਆਸ਼ਰਮ ਦੇ ਪ੍ਰਧਾਨ ਰਵੀ ਚਾਵਲਾ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ। ਉਨ੍ਹਾਂ ਨੇ ਪ੍ਰਭੂ ਰਾਮ ਦੀ ਆਰਤੀ ਕੀਤੀ ਅਤੇ 26 ਤਾਰੀਖ਼ ਨੂੰ ਹੋਣ ਵਾਲੇ ਪ੍ਰਗਟ ਦਿਵਸ ਸਬੰਧੀ ਸੱਦਾ ਪੱਤਰ ਵੀ ਦਿੱਤਾ। ਰਾਮਲੀਲ੍ਹਾ ਦੌਰਾਨ ਪਰਸ਼ੂਰਾਮ ਦਾ ਕਿਰਦਾਰ ਕੁਲਦੀਪ ਦੇਹਰਾਨ ਨੇ, ਪ੍ਰਭੂ ਰਾਮ ਦਾ ਕਿਰਦਾਰ ਪ੍ਰਿੰਸ ਖੇਤਰਪਾਲ ਨੇ, ਲਕਸ਼ਮਣ ਦਾ ਕਿਰਦਾਰ ਰੰਗਾ ਨੇ, ਰਾਜਾ ਜਨਕ ਦਾ ਕਿਰਦਾਰ ਸੁਭਾਸ਼ ਪਾਸ਼ੀ ਨੇ ਅਤੇ ਭਾਈ ਭਾਟ ਦਾ ਕਿਰਦਾਰ ਵਿੱਕੀ ਨਾਗਪਾਲ ਨੇ ਬਾਖੂਬੀ ਨਿਭਾਇਆ। ਕਮੇਟੀ ਦੇ ਚੇਅਰਮੈਨ ਪ੍ਰਕਾਸ਼ ਚੰਦ, ਸਰਪ੍ਰਸਤ ਰਾਜ ਅਰੋੜਾ, ਐਮ.ਸੀ. ਜਯੋਤੀ ਗਾਬਾ ਅਤੇ ਡਾਇਰੈਕਟਰ ਰਮੇਸ਼ ਖੇਤਰਪਾਲ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਰਪ੍ਰਸਤ ਹਰੀਸ਼ ਅਰੋੜਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਹਾਜ਼ਰ ਹੋਰ ਸ਼ਖਸੀਅਤਾਂ ’ਚੋਂ ਨਿਪੁੰਨ ਕਾਤ, ਦਿਮਾਂਸ਼ੂ ਅਰੋੜਾ, ਵਿੱਕੀ ਨਾਗਪਾਲ, ਜਿੰਮੀ ਖੇਤਰਪਾਲ, ਰਵੀ ਗਾਬਾ ਸਮੇਤ ਹੋਰ ਪਤਵੰਤੇ ਅਤੇ ਰਾਮਲੀਲਾ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਧੂਰੀ ਵਿਖੇ ਸ੍ਰੀਮਦ ਭਾਗਵਤ ਕਥਾ ਰੂਹਾਨੀ ਸਕੂਨ ਦਾ ਕੇਂਦਰ ਬਣੀ ਇੰਦਰੇਸ਼ ਉਪਾਧਿਆਏ ਦੇ ਪ੍ਰਵਚਨਾਂ ਨੇ ਸੰਗਤਾਂ ਨੂੰ ਕੀਤਾ... ਅਗਲੀ ਖ਼ਬਰ ਰਾਮਲੀਲ੍ਹਾ ਸਮਾਗਮ ’ਚ ਸ਼ਾਮਿਲ ਹੋਏ ਅਮਨ ਅਰੋੜਾ ਗਿਆਨੀ ਨਿਰਮਲੇ ਵਲੋਂ ਛੇ ਹੱਥ ਲਿਖਤ ਪੁਸਤਕਾਂ ਅਤੇ ਸਾਹਿਤ ਰਾਹੀਂ ਮਨੁੱਖਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।