09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਤਿਉਹਾਰਾਂ ਤੋਂ ਪਹਿਲਾਂ ਮਿੱਟੀ ਦੇ ਬਰਤਨ ਤਿਆਰ ਕਰਨ ਵਿੱਚ ਜੁਟਿਆ ਪਰਿਵਾਰ

ਮੂਨਕ, 8 ਅਕਤੂਬਰ (ਪ੍ਰਵੀਨ ਮਦਾਨ)-ਕਰਵਾ ਚੌਥ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੇ ਮੱਦੇਨਜ਼ਰ ਪਿੰਡ ਦੇਹਲਾ ਸ਼ੀਹਾਂ ਦੇ ਵਾਸੀ ਮੰਗੂ ਸਿੰਘ ਦਾ ਪਰਿਵਾਰ ਅੱਜ ਵੀ ਪੁਰਖਿਆਂ ਤੋਂ ਚੱਲੇ ਆ ਰਹੇ ਮਿੱਟੀ ਦੇ ਬਰਤਨ ਬਣਾਉਣ ਦੇ ਕਿੱਤੇ ਨੂੰ ਜਿਉਂਦਾ ਰੱਖਣ ਲਈ ਯਤਨਸ਼ੀਲ ਹੈ। ਮੰਗੂ ਸਿੰਘ ਆਪਣੇ ਚਾਚੇ ਨਾਲ ਮਿਲ ਕੇ ਦੀਵੇ , ਕਰਵੇ, ਚੂੰਗੜੀਆਂ, ਤਪਲੇ ਅਤੇ ਹੋਰ ਰਵਾਇਤੀ ਮਿੱਟੀ ਦੇ ਬਰਤਨ ਤਿਆਰ ਕਰ ਰਹੇ ਹਨ।

ਅਜੀਤ ਡੈਸਕ 09-10-2026
ਮੂਨਕ, 8 ਅਕਤੂਬਰ (ਪ੍ਰਵੀਨ ਮਦਾਨ)-ਕਰਵਾ ਚੌਥ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੇ ਮੱਦੇਨਜ਼ਰ ਪਿੰਡ ਦੇਹਲਾ ਸ਼ੀਹਾਂ ਦੇ ਵਾਸੀ ਮੰਗੂ ਸਿੰਘ ਦਾ ਪਰਿਵਾਰ ਅੱਜ ਵੀ ਪੁਰਖਿਆਂ ਤੋਂ ਚੱਲੇ ਆ ਰਹੇ ਮਿੱਟੀ ਦੇ ਬਰਤਨ ਬਣਾਉਣ ਦੇ ਕਿੱਤੇ ਨੂੰ ਜਿਉਂਦਾ ਰੱਖਣ ਲਈ ਯਤਨਸ਼ੀਲ ਹੈ। ਮੰਗੂ ਸਿੰਘ ਆਪਣੇ ਚਾਚੇ ਨਾਲ ਮਿਲ ਕੇ ਦੀਵੇ , ਕਰਵੇ, ਚੂੰਗੜੀਆਂ, ਤਪਲੇ ਅਤੇ ਹੋਰ ਰਵਾਇਤੀ ਮਿੱਟੀ ਦੇ ਬਰਤਨ ਤਿਆਰ ਕਰ ਰਹੇ ਹਨ।ਮੰਗੂ ਸਿੰਘ ਨੇ ਦੱਸਿਆ ਕਿ ਪਹਿਲਾਂ ਤਿਉਹਾਰਾਂ ਮੌਕੇ ਮਿੱਟੀ ਦੇ ਬਰਤਨਾਂ ਦੀ ਵੱਡੀ ਮੰਗ ਹੁੰਦੀ ਸੀ ਅਤੇ ਇਹ ਕਿੱਤਾ ਆਮਦਨ ਦਾ ਵਧੀਆ ਸਾਧਨ ਸੀ, ਪਰ ਆਧੁਨਿਕ ਸਾਮਾਨ ਅਤੇ ਬਿਜਲੀ ਵਾਲੀ ਸਜਾਵਟ ਦੇ ਵਧਦੇ ਰੁਝਾਨ ਕਾਰਨ ਇਹ ਰਵਾਇਤੀ ਕਿੱਤਾ ਲਗਾਤਾਰ ਘਟਦਾ ਜਾ ਰਿਹਾ ਹੈ। ਹੁਣ ਇਹ ਕੰਮ ਵੱਡੀ ਆਮਦਨ ਲਈ ਨਹੀਂ, ਸਗੋਂ ਪੁਰਖਿਆਂ ਦੀ ਪਰੰਪਰਾ ਅਤੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿਆਰ ਕੀਤੇ ਬਰਤਨ ਮੌਕੇ ਪਿੰਡ ਦੇ ਘਰਾਂ ਵਿੱਚ ਦਿੱਤੇ ਜਾਂਦੇ ਹਨ ਅਤੇ ਬਦਲੇ ਵਿੱਚ ਲੋਕ ਕਣਕ ਆਦਿ ਦੇ ਕੇ ਪੁਰਾਣੀ ਰਵਾਇਤ ਨੂੰ ਅੱਜ ਵੀ ਨਿਭਾਅ ਰਹੇ ਹਨ।
ਪਿਛਲੀ ਖ਼ਬਰ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੀ ਕਥਾ ਜਾਰੀ ਅਗਲੀ ਖ਼ਬਰ ਗੀਤ ਮੁਕਾਬਲਿਆਂ ’ਚ ਪਾਇਨੀਅਰ ਕਾਨਵੈਂਟ ਸਕੂਲ ਨੇ ਲਹਿਰਾਇਆ ਜਿੱਤ ਦਾ ਪ੍ਰਚਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।