ਬਾਬਾ ਅਮਨਦੀਪ ਕੌਰ ਖੰਗੂੜਾ ਨੇ ‘ਲੋੜਵੰਦ ਧੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦੀ ਜ਼ਿੰਮੇਵਾਰੀ ਸੰਭਾਲੀ
ਅਹਿਮਦਗੜ੍ਹ, 8 ਅਕਤੂਬਰ (ਰਣਧੀਰ ਸਿੰਘ ਮਹੌਲੀ)-ਧੀਆਂ ਨੂੰ ਸਿੱਖਿਅਤ ਕਰਨ ਦੇ ਉਦੇਸ਼ ਨਾਲ ਹਲਕਾ ਅਮਰਗੜ੍ਹ ’ਚ ਵੱਡੀ ਪੱਧਰ ’ਤੇ ਮੁਹਿੰਮ ਚਲਾ ਕੇ ਧੀਆਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰ ਰਹੀ ਬੀਬਾ ਅਮਨਦੀਪ ਕੌਰ ਖੰਗੂੜਾ ਵਲੋਂ ਚਲਾਈ ਜਾ ਰਹੀ ਲੋੜਵੰਦ ਧੀਆਂ ਦੀ ਸਿੱਖਿਆ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਬੀਬੀ ਖੰਗੂੜਾ ਨੇ ਦੱਸਿਆ ਕਿ ਧੀਆਂ ਨੂੰ ਸਿੱਖਿਅਤ ਕਰਨ ਦੀ ਮੁਹਿੰਮ ਤਹਿਤ ਹਲਕਾ ਅਮਰਗੜ੍ਹ ’ਚੋਂ ਪਹਿਲਾਂ ਵੀ ਕਈ ਧੀਆਂ ਨੂੰ ਸਿੱਖਿਅਤ ਕਰਨ ਦਾ ਜ਼ਿੰਮਾ ਲਿਆ ਗਿਆ ਹੈ ਅਤੇ ਇਕ ਹੋਰ ਧੀ ਸਾਨੀਆ ਦੀ ਸਿੱਖਿਆ ਦੀ ਜ਼ਿੰਮੇਵਾਰੀ ਸੰਭਾਲਦਿਆਂ ਉਸਦੀ ਪੜ੍ਹਾਈ ਨਾਲ ਸੰਬੰਧਿਤ ਲੋੜੀਂਦੇ ਖਰਚਿਆਂ ’ਚ ਸਹਿਯੋਗ ਦੇਣ ਦਾ ਉਪਰਾਲਾ ਕੀਤਾ ਗਿਆ।
ਬੀਬਾ ਅਮਨਦੀਪ ਕੌਰ ਖੰਗੂੜਾ ‘ਲੋੜਵੰਦ ਧੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦੀ’ ਚਲਾਈ ਮੁਹਿੰਮ ਤਹਿਤ ਬੱਚੀਆਂ ਨਾਲ। ਤਸਵੀਰ-ਰਣਧੀਰ ਸਿੰਘ ਮਹੋਲੀ
09-10-2026