30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵੈਟਰਨ ਅਥਲੀਟ ਸੁਖਦੇਵ ਸ਼ਰਮਾ ਨੇ ਅਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ

ਚੀਮਾ ਮੰਡੀ, 29 ਸਤੰਬਰ (ਗੁਰਜੀਤ ਸਿੰਘ ਚਹਿਲ) - ਵੈਟਰਨ ਅਥਲੀਟ ਸੁਖਦੇਵ ਸ਼ਰਮਾ ਡਸਕਾ ਨੇ ਪੰਚਕੂਲਾ (ਹਰਿਆਣਾ) ਵਿਖੇ ਹੋਈ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 21 ਕਿੱਲੋਮੀਟਰ ਹਾਫ਼ ਮੈਰਾਥਨ ਦੌੜ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਇਲਾਕੇ, ਜ਼ਿਲ੍ਹਾ ਸੰਗਰੂਰ ਅਤੇ ਪੰਜਾਬ ਦਾ ਨਾਂਅ ਰੌਸ਼ਨ ਹੋਇਆ ਹੈ।

ਅਜੀਤ ਡੈਸਕ 30-09-2026
ਚੀਮਾ ਮੰਡੀ, 29 ਸਤੰਬਰ (ਗੁਰਜੀਤ ਸਿੰਘ ਚਹਿਲ) - ਵੈਟਰਨ ਅਥਲੀਟ ਸੁਖਦੇਵ ਸ਼ਰਮਾ ਡਸਕਾ ਨੇ ਪੰਚਕੂਲਾ (ਹਰਿਆਣਾ) ਵਿਖੇ ਹੋਈ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 21 ਕਿੱਲੋਮੀਟਰ ਹਾਫ਼ ਮੈਰਾਥਨ ਦੌੜ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਇਲਾਕੇ, ਜ਼ਿਲ੍ਹਾ ਸੰਗਰੂਰ ਅਤੇ ਪੰਜਾਬ ਦਾ ਨਾਂਅ ਰੌਸ਼ਨ ਹੋਇਆ ਹੈ। 66 ਸਾਲਾਂ ਦੇ ਸੁਖਦੇਵ ਸ਼ਰਮਾ ਨੇ ਉਮਰ ਨੂੰ ਮਾਤ ਦਿੰਦਿਆਂ ਆਪਣੀ ਖੇਡ ਪ੍ਰਤੀ ਲਗਨ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਉਹ ਆਸਟ੍ਰੇਲੀਆ ਦੀ ਧਰਤੀ ’ਤੇ ਵੀ ਹਾਫ਼ ਮੈਰਾਥਨ ਦੌੜ ਵਿੱਚ ਹਿੱਸਾ ਲੈ ਚੁੱਕੇ ਹਨ। ਇਸ ਤੋਂ ਇਲਾਵਾ ਅਥਲੈਟਿਕਸ ਦੇ ਖੇਤਰ ਵਿੱਚ ਉਹ ਰਾਜ ਪੱਧਰ ਅਤੇ ਕੌਮੀ ਪੱਧਰ ’ਤੇ ਕਈ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰ ਚੁੱਕੇ ਹਨ। ਸੁਖਦੇਵ ਸ਼ਰਮਾ ਦੀ ਇਸ ਪ੍ਰਾਪਤੀ ’ਤੇ ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ । ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਢਿੱਲੋਂ ਸਰਪੰਚ ਡਸਕਾ, ਯਾਦਵਿੰਦਰ ਸਿੰਘ ਮੰਡੇਰ ਸਰਪੰਚ ਕਣਕਵਾਲ ਭੰਗੂਆਂ, ਸਾਹਿਬ ਸਿੰਘ ਵਿਰਕ ਡਸਕਾ ਐਸ.ਐਚ.ਓ. ਪਾਤੜਾਂ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਡਸਕਾ, ਮਾਸਟਰ ਰਣਜੀਤ ਸਿੰਘ ਛਾਜਲਾ, ਕਾਕਾ ਹਰਿੰਦਰਵੀਰ ਸਿੰਘ ਫਤਹਿਗੜ੍ਹ ਮੈਬਰ ਅਕਾਲ ਕਾਲਜ ਕੌਸ਼ਲ ਮਸਤੂਆਣਾ, ਡਾ. ਰਾਮ ਲਾਲ ਗੋਇਲ ਮੋਹਾਲੀ, ਵਾਸੂਦੇਵ ਸ਼ਰਮਾ ਐਮ.ਡੀ. ਸੰਤ ਅਤਰ ਸਿੰਘ ਸਕੂਲ ਹਰਿਆਉ, ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈਸ ਕਲੱਬ ਧਰਮਗੜ੍ਹ, ਜਗਤਾਰ ਸਿੰਘ ਗੋਲੂ ਚੀਮਾ ਕੌਮਾਤਰੀ ਪਹਿਲਵਾਨ, ਵਿਨੋਦ ਗਰਗ ਚੀਮਾ, ਮੌਟੀ ਗਰਗ ਚੇਅਰਮੈਨ ਕੇ ਸੀ ਟੀ ਕਾਲਜ ਫਤਹਿਗੜ੍ਹ, ਜਸਵੰਤ ਸਿੰਘ ਵੜੈਚ ਖੰਡੇਬਾਦ ਪ੍ਰਧਾਨ ਕੇ ਸੀ ਟੀ, ਮਨੋਜ ਗੋਇਲ ਪ੍ਰਿੰਸੀਪਲ ਕੇ ਸੀ ਟੀ, ਕੁਲਦੀਪ ਸਿੰਘ ਸਾਬਕਾ ਪੰਚ ਡਸਕਾ, ਮੇਜਰ ਸਿੰਘ ਹਰਿਆਉ ਤੋਂ ਇਲਾਵਾ ਹੋਰਨਾਂ ਮੁਹਤਬਰ ਵਿਅਕਤੀਆਂ ਨੇ ਵੈਟਰਨ ਅਥਲੀਟ ਸੁਖਦੇਵ ਸ਼ਰਮਾ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਰਾਮਲੀਲ੍ਹਾ ਤੇ ਦੁਸਹਿਰੇ ਮੇਲੇ ਮੌਕੇ ਆਰਕੈਸਟਰਾ ਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਅਗਲੀ ਖ਼ਬਰ ਸਿਵਲ ਇੰਜੀਨੀਅਰਿੰਗ ਨਾਲ ਸੰਬੰਧਿਤ ਅਕਾਦਮਿਕ ਮਾਹਿਰਾਂ ਅਤੇ ਪੇਸ਼ੇਵਰਾਂ ਦੀ ਲੈਕਚਰ ਲੜੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।