27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕਿਸਾਨਾਂ ਵਲੋਂ ਸੁਨਾਮ ’ਚ 30 ਨੂੰ ਇਕ ਟ੍ਰੈਕਟਰ ਏਜੰਸੀ ਅੱਗੇ ਧਰਨਾ ਦੇਣ ਦਾ ਐਲਾਨ

ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵਲੋਂ ਸੁਨਾਮ ਵਿਖੇ ਇਕ ਟ੍ਰੈਕਟਰ ਏਜੰਸੀ ਅੱਗੇ 30 ਸਤੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਰਾਮਗੜ੍ਹ ਸੰਧੂਆਂ ਨੇ ਪ੍ਰੈੱਸ ਬਿਆਨ ਜਰੀਏ ਕਿਹਾ ਕਿ ਸੁਨਾਮ-ਲਹਿਰਾ ਰੋਡ ਸਥਿਤ ‘ਗੋਇਲ ਬ੍ਰਦਰਜ਼ ਟ੍ਰੈਕਟਰ ਏਜੰਸੀ’ ਦੇ ਗੇਟ ਅੱਗੇ 30 ਸਤੰਬਰ ਨੂੰ ਵਿਸ਼ਾਲ ਧਰਨਾ ਦਿੱਤਾ ਜਾਵੇਗਾ।

ਕਿਸਾਨ ਆਗੂ ਬਿੰਦਰ ਸਿੰਘ ਰਾਮਗੜ੍ਹ ਸੰਧੂਆਂ। 27-09-2026
ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵਲੋਂ ਸੁਨਾਮ ਵਿਖੇ ਇਕ ਟ੍ਰੈਕਟਰ ਏਜੰਸੀ ਅੱਗੇ 30 ਸਤੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਰਾਮਗੜ੍ਹ ਸੰਧੂਆਂ ਨੇ ਪ੍ਰੈੱਸ ਬਿਆਨ ਜਰੀਏ ਕਿਹਾ ਕਿ ਸੁਨਾਮ-ਲਹਿਰਾ ਰੋਡ ਸਥਿਤ ‘ਗੋਇਲ ਬ੍ਰਦਰਜ਼ ਟ੍ਰੈਕਟਰ ਏਜੰਸੀ’ ਦੇ ਗੇਟ ਅੱਗੇ 30 ਸਤੰਬਰ ਨੂੰ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਏਜੰਸੀ ਤੋਂ ਪਿੰਡ ਰਾਮਗੜ੍ਹ ਸੰਧੂਆਂ ਦੇ ਕਿਸਾਨ ਹਰਜਿੰਦਰ ਸਿੰਘ ਪੁੱਤਰ ਬਘੇਲ ਸਿੰਘ ਨੇ ਸਾਲ 2022 ਤੋਂ ਨਕਦ ਪੈਸੇ ਦੇ ਕੇ ਇੰਡੋਫਾਰਮ ਨਵਾਂ ਟ੍ਰੈਕਟਰ 2022- ਮਾਡਲ ਖਰੀਦ ਕੀਤਾ ਸੀ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਟ੍ਰੈਕਟਰ ਏਜੰਸੀ ਵਲੋਂ ਕਿਸਾਨ ਨੂੰ ਬਣਦੇ ਜ਼ਰੂਰੀ ਕਾਗਜ਼ਾਤ,ਦਸਤਾਵੇਜ਼ ਆਰ ਸੀ ਆਦਿ ਪੂਰੇ ਕਰਕੇ ਨਹੀਂ ਦਿੱਤੇ ਗਏ । ਜਿਸ ਕਾਰਨ ਕਿਸਾਨ ਖੱਜਲ-ਖੁਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਆਗੂਆਂ ਵਲੋਂ ਏਜੰਸੀ ਮਾਲਕਾਂ ਨਾਲ ਕਈ ਵਾਰ ਗੱਲਬਾਤ ਕਰਨ ਦੇ ਬਾਵਜੂਦ ਵੀ ਕਿਸਾਨ ਦਾ ਮਸਲਾ ਹੱਲ ਨਹੀਂ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਪਿਛਲੇ ਸੀਜਨ ਦੋਰਾਨ ਟ੍ਰੈਕਟਰ ਦਾ ਐਕਸੀਡੈਂਟ ਵੀ ਹੋ ਗਿਆ ਸੀ। ਜਿਸ ਨੂੰ ਸੁਲਝਾਉਣ ਲਈ ਕਿਸਾਨ ਦਾ ਕਰੀਬ 1 ਲੱਖ 30 ਹਜ਼ਾਰ ਰੁਪਏ ਖਰਚਾ ਹੋ ਗਿਆ ਕਿਉਂਕਿ ਟ੍ਰੈਕਟਰ ਨੂੰ ਚੋਰੀ ਦਾ ਦੱਸਿਆ ਗਿਆ। ਜਥੇਬੰਦੀ ਦੇ ਆਗੂ ਨੇ ਕਿਹਾ ਕਿ ਕਿਸਾਨ ਹਰਜਿੰਦਰ ਸਿੰਘ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਜਦੋਂ ਇਸ ਸਬੰਧੀ ਟ੍ਰੈਕਟਰ ਏਜੰਸੀ ਗੋਇਲ ਬ੍ਰਦਰਜ਼ ਸੁਨਾਮ ਦੇ ਮਾਲਕ ਹਰੀਸ਼ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 28 ਜੁਲਾਈ 2022 ਨੂੰ ਹੀ ਟ੍ਰੈਕਟਰ ਦੀ ਆਰ ਸੀ ਆਨਲਾਈਨ ਹੋ ਗਈ ਸੀ ਅਤੇ ਉਨ੍ਹਾਂ ਕੋਲ ਆਰ ਸੀ ਕਾਰਡ ਵੀ ਆ ਚੁੱਕਿਆ ਹੈ ਜੋ ਹਰਜਿੰਦਰ ਸਿੰਘ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਲਿਜਾ ਸਕਦੇ ਹਨ।
ਪਿਛਲੀ ਖ਼ਬਰ ਨਮੋ ਕ੍ਰਿਕਟ ਲੀਗ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜ ਰਹੀ ਹੈ - ਕਲੇਰ ਅਗਲੀ ਖ਼ਬਰ ਨਾਬਾਲਗ ਵਿਦਿਆਰਥਣ ­ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।