21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮਸਤੂਆਣਾ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਜੈਕਾਰਿਆਂ ਦੀ ਗੂੰਜ ’ਚ ਸ਼ੁਰੂ ਸੰਤ ਬਾਬਾ ਅਤਰ ਸਿੰਘ ਵਲੋਂ ਵਰੋਸਾਈ ਧਰਤੀ ’ਤੇ ਵਗਿਆ ਸ਼ਰਧਾ ਦਾ ਦਰਿਆ

ਮਸਤੂਆਣਾ ਸਾਹਿਬ, 20 ਸਤੰਬਰ (ਦਮਦਮੀ) - ਸੰਤ ਬਾਬਾ ਅਤਰ ਸਿੰਘ ਦੀ 100 ਸਾਲਾ ਬਰਸੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਵਿੱਤਰ ਸਰੋਵਰ ’ਚੋਂ ਗਾਰ ਕੱਢਣ ਦੀ ਕਾਰ-ਸੇਵਾ ਅੱਜ ਪੰਜ ਪਿਆਰਿਆਂ ਵਲੋਂ ਟੱਕ ਲਗਾ ਕੇ ਸ਼ੁਰੂ ਕੀਤੀ ਗਈ। ਪੰਜ ਪਿਆਰਿਆਂ ’ਚ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਪ੍ਰਧਾਨ ਅਤੇ ਗੁਰਦੁਆਰਾ ਬੁੰਗਾ ਮਸਤੂਆਣਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਾਕਾ ਸਿੰਘ, ਬਾਬਾ ਸੁਖਦੇਵ ਸਿੰਘ ਮੁੱਖ ਗ੍ਰੰਥੀ ਗੁਰਸਾਗਰ ਸਾਹਿਬ, ਬਾਬਾ ਹਰਬੇਅੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਭੋਲੀ ਕੌਰ ਜੀ, ਬਾਬਾ ਜਗਜੀਤ ਸਿੰਘ ਕਾਕਾ ਵੀਰ ਜੀ ਚੀਮਾ ਸਾਹਿਬ ਤੋਂ , ਬਾਬਾ ਸੁਖਵਿੰਦਰ ਸਿੰਘ ਸੋਨੀ ਮੀਤ ਪ੍ਰਧਾਨ ਗੁਰਦੁਆਰਾ ਅੰਗੀਠਾ ਸਾਹਿਬ ਸ਼ਾਮਿਲ ਹੋਏ।

ਅਜੀਤ ਡੈਸਕ 21-09-2026
ਮਸਤੂਆਣਾ ਸਾਹਿਬ, 20 ਸਤੰਬਰ (ਦਮਦਮੀ) - ਸੰਤ ਬਾਬਾ ਅਤਰ ਸਿੰਘ ਦੀ 100 ਸਾਲਾ ਬਰਸੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਵਿੱਤਰ ਸਰੋਵਰ ’ਚੋਂ ਗਾਰ ਕੱਢਣ ਦੀ ਕਾਰ-ਸੇਵਾ ਅੱਜ ਪੰਜ ਪਿਆਰਿਆਂ ਵਲੋਂ ਟੱਕ ਲਗਾ ਕੇ ਸ਼ੁਰੂ ਕੀਤੀ ਗਈ। ਪੰਜ ਪਿਆਰਿਆਂ ’ਚ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਪ੍ਰਧਾਨ ਅਤੇ ਗੁਰਦੁਆਰਾ ਬੁੰਗਾ ਮਸਤੂਆਣਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਾਕਾ ਸਿੰਘ, ਬਾਬਾ ਸੁਖਦੇਵ ਸਿੰਘ ਮੁੱਖ ਗ੍ਰੰਥੀ ਗੁਰਸਾਗਰ ਸਾਹਿਬ, ਬਾਬਾ ਹਰਬੇਅੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਭੋਲੀ ਕੌਰ ਜੀ, ਬਾਬਾ ਜਗਜੀਤ ਸਿੰਘ ਕਾਕਾ ਵੀਰ ਜੀ ਚੀਮਾ ਸਾਹਿਬ ਤੋਂ , ਬਾਬਾ ਸੁਖਵਿੰਦਰ ਸਿੰਘ ਸੋਨੀ ਮੀਤ ਪ੍ਰਧਾਨ ਗੁਰਦੁਆਰਾ ਅੰਗੀਠਾ ਸਾਹਿਬ ਸ਼ਾਮਿਲ ਹੋਏ। ਇਸ ਮੌਕੇ ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਜਥੇਦਾਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ, ਹਰਜੀਤ ਸਿੰਘ ਸੰਜੂਮਾ, ਹਰਿੰਦਰਵੀਰ ਸਿੰਘ ਫਤਿਹਗੜ੍ਹ, ਕੇਵਲ ਸਿੰਘ ਜਲਾਨ, ਭੁਪਿੰਦਰ ਸਿੰਘ ਗਰੇਵਾਲ, ਬਾਬਾ ਜਸਵੰਤ ਸਿੰਘ ਜੋਤੀ ਸਰੂਪ ਵਾਲੇ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਬਾਬਾ ਦਰਸ਼ਨ ਸਿੰਘ ਗੁਰਦੁਆਰਾ ਅੰਗੀਠਾ ਸਾਹਿਬ, ਜਥੇਦਾਰ ਮੇਵਾ ਸਿੰਘ ਉੱਪਲੀ, ਮੈਨੇਜਰ ਮਲਕੀਤ ਸਿੰਘ ਚੀਮਾ, ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਚੱਠਾ, ਬਾਬਾ ਤੇਜੇਸ਼ਵਰ ਸਿੰਘ ਗੋਬਿੰਦ, ਬਾਬਾ ਭੋਲਾ ਸਿੰਘ, ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਮਲਕੀਤ ਸਿੰਘ ਚੰਗਾਲ, ਮੈਨੇਜਰ ਜਸਵੀਰ ਸਿੰਘ, ਜਥੇਦਾਰ ਗੁਰਮੀਤ ਸਿੰਘ ਦਮਦਮੀ ਟਕਸਾਲ ਸੇਵਕ ਜਥਾ ਮੀਡੀਆ ਅਤੇ ਕਾਨੂੰਨੀ ਸਲਾਹਕਾਰ ਪੰਜਾਬ ਅਤੇ ਹਰਿਆਣਾ, ਸ੍ਰੀ ਰਜਨੀਸ਼ ਮਾਥੂਰ ਗੁਰੂ ਗੋਬਿੰਦ ਸਿੰਘ ਰੀਫਾਈਨਰੀ ਐਚ.ਐਮ.ਈ.ਐਲ. ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਿਕ ਆਗੂ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਗੁਰਸਾਗਰ ਟਰੱਸਟ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਗਤਾਂ ’ਚ ਸਰੋਵਰ ਦੀ ਕਾਰ-ਸੇਵਾ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਸਮੂਹ ਸੰਗਤਾਂ ਅਤੇ ਆਏ ਮਹਾਂਪੁਰਖਾਂ ਦਾ ਇਸ ਮਹਾਨ ਕਾਰਜ ’ਚ ਹਿੱਸਾ ਪਾਉਣ ਲਈ ਧੰਨਵਾਦ ਕੀਤਾ। ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਬਾਬਾ ਕਾਕਾ ਸਿੰਘ ਨੇ ਪਵਿੱਤਰ ਸਰੋਵਰ ਦੇ ਇਤਿਹਾਸਕ ਮਹੱਤਵ ’ਤੇ ਚਾਨਣਾ ਪਾਇਆ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਤ ਅਤਰ ਸਿੰਘ ਵਲੋਂ ਧਾਰਮਿਕ ਅਤੇ ਵਿੱਦਿਅਕ ਖੇਤਰ ਵਿੱਚ ਪਾਏ ਯੋਗਦਾਨ ’ਤੇ ਚਾਨਣਾ ਪਾਉਂਦਿਆਂ ਸੰਤ ਬਾਬਾ ਅਤਰ ਸਿੰਘ ਦੀ 100ਵੀਂ ਬਰਸੀ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਕਾਲ ਕਾਲਜ ਕੌਂਸਲ ਵਲੋਂ ਸਮੂਹ ਸੰਪਰਦਾਵਾਂ, ਸੰਤ ਮਹਾਂਪੁਰਖਾਂ, ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਪਵਿੱਤਰ ਦਿਹਾੜੇ ‘ਤੇ ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਸੁਖਰਾਜ ਸਿੰਘ ਲੱਡਾ , ਮਾਤਾ ਚਰਨਕਮਲ ਕੌਰ, ਬਾਬਾ ਕਰਮਜੀਤ ਸਿੰਘ ਚੀਮਾ ਸਾਹਿਬ, ਬਾਬਾ ਅੰਗਰੇਜ਼ ਸਿੰਘ, ਗੁਰਜੰਟ ਸਿੰਘ ਦੀਦਾਰਗੜੀਆ, ਗੁਰਿੰਦਰ ਸਿੰਘ ਚੌਹਾਨ, ਹਾਕਮ ਸਿੰਘ ਬਹਾਦਰਪੁਰ, ਗਮਦੂਰ ਸਿੰਘ, ਮਨਜੀਤ ਸਿੰਘ ਬਾਲੀਆਂ, ਸਿਆਸਤ ਸਿੰਘ, ਡਾ. ਗੁਰਵੀਰ ਸਿੰਘ ਸੋਹੀ, ਜਸਵੀਰ ਸਿੰਘ ਜੱਸੀ ਖੰਨਾ, ਚਰਨਜੀਤ ਸਿੰਘ ਗੱਗੜਪੁਰ, ਸਰਪੰਚ ਲੱਕੀ ਭੂਰੇ, ਪਰਮਿੰਦਰ ਸਿੰਘ ਬਰੜਵਾਲ, ਡਾਕਟਰ ਦਰਸ਼ਨ ਸਿੰਘ ਬਹਾਦਰਪੁਰ, ਨਾਇਬ ਤਹਿਸੀਲਦਾਰ ਜਗਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਕਰਮਜੀਤ ਸਿੰਘ ਸਮੇਤ ਵੱਡੀ ਗ ਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਖਨੌਰੀ ’ਚ ਦਰਦਨਾਕ ਸੜਕ ਹਾਦਸੇ ’ਚ ਵਪਾਰੀ ਦੀ ਮੌਤ ਅਗਲੀ ਖ਼ਬਰ ਹਲਕਾ ਅਮਰਗੜ੍ਹ ਵਿਖੇ ਜਥੇਦਾਰ ਸਰੌਦ ਦੀ ਅਗਵਾਈ ’ਚ ਵਿਸ਼ਾਲ ਪੰਥਕ ਕਾਨਫ਼ਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।