16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਰਾਜ ਪੁਰਸਕਾਰ ਮਿਲਣ ’ਤੇ ਮੁੱਖ ਅਧਿਆਪਕਾ ਰਾਜਵੀਰ ਕੌਰ ਨੂੰ ਗੱਜਣਮਾਜਰਾ ਨੇ ਕੀਤਾ ਸਨਮਾਨਿਤ

ਲੌਂਗੋਵਾਲ, 15 ਸਤੰਬਰ (ਵਿਨੋਦ, ਖੰਨਾ)– ਭਾਰਤ ਦੀ ਮੇਜ਼ਬਾਨੀ ਹੇਠ ਨਵੀਂ ਦਿੱਲੀ ਵਿਖੇ ਹਾਲ ਹੀ ਵਿਚ ਸੰਪੰਨ ਹੋਏ 18ਵੇਂ ਬ੍ਰਿਕਸ ਸ਼ਿਖਰ ਸੰਮੇਲਨ ਨੂੰ ਵਿਸ਼ਵ ਪੱਧਰ ’ਤੇ ਵਿਗਿਆਨ, ਤਕਨਾਲੋਜੀ, ਨਵੀਂ ਖੋਜ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਦਾ ਸਹਿਯੋਗ ਆਉਣ ਵਾਲੇ ਸਮੇਂ ’ਚ ਵਿਕਾਸਸ਼ੀਲ ਦੇਸ਼ਾਂ ਦੀਆਂ ਅਸਲ ਲੋੜਾਂ ਅਨੁਸਾਰ ਤਕਨਾਲੋਜੀ ਵਿਕਸਿਤ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ ।

ਅਜੀਤ ਡੈਸਕ 16-09-2026
ਲੌਂਗੋਵਾਲ, 15 ਸਤੰਬਰ (ਵਿਨੋਦ, ਖੰਨਾ)– ਭਾਰਤ ਦੀ ਮੇਜ਼ਬਾਨੀ ਹੇਠ ਨਵੀਂ ਦਿੱਲੀ ਵਿਖੇ ਹਾਲ ਹੀ ਵਿਚ ਸੰਪੰਨ ਹੋਏ 18ਵੇਂ ਬ੍ਰਿਕਸ ਸ਼ਿਖਰ ਸੰਮੇਲਨ ਨੂੰ ਵਿਸ਼ਵ ਪੱਧਰ ’ਤੇ ਵਿਗਿਆਨ, ਤਕਨਾਲੋਜੀ, ਨਵੀਂ ਖੋਜ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਦਾ ਸਹਿਯੋਗ ਆਉਣ ਵਾਲੇ ਸਮੇਂ ’ਚ ਵਿਕਾਸਸ਼ੀਲ ਦੇਸ਼ਾਂ ਦੀਆਂ ਅਸਲ ਲੋੜਾਂ ਅਨੁਸਾਰ ਤਕਨਾਲੋਜੀ ਵਿਕਸਿਤ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ । ਸੰਮੇਲਨ ਵਿੱਚ ਵਿਕਾਸ, ਤਕਨੀਕੀ ਸਹਿਯੋਗ ਅਤੇ ਗਲੋਬਲ ਸਾਊਥ ਦੀਆਂ ਤਰਜੀਹਾਂ ਨੂੰ ਮਨੁੱਖ-ਕੇਂਦਰਿਤ ਦ੍ਰਿਸ਼ਟੀਕੋਣ ਨਾਲ ਅੱਗੇ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਪ੍ਰੋ. ਪਾਸਵਾਨ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਵਲੋਂ ਦਿੱਤਾ ਗਿਆ ਸੁਨੇਹਾ ਸਪੱਸ਼ਟ ਹੈ ਕਿ ਭਵਿੱਖ ਵਿੱਚ ਰਾਸ਼ਟਰ ਸਿਰਫ਼ ਨਵੀਆਂ ਤਕਨਾਲੋਜੀਆਂ ਦੇ ਖਪਤਕਾਰ ਬਣ ਕੇ ਨਹੀਂ ਰਹਿਣਗੇ, ਸਗੋਂ ਆਪਸੀ ਸਹਿਯੋਗ ਰਾਹੀਂ ਗਿਆਨ ਦੀ ਸਿਰਜਣਾ, ਖੋਜ ਸੰਸਥਾਵਾਂ ਵਿਚਕਾਰ ਸਾਂਝ ਅਤੇ ਸਥਾਨਕ ਲੋੜਾਂ ਅਨੁਸਾਰ ਨਵੀਆਂ ਤਕਨਾਲੋਜੀਆਂ ਦੇ ਵਿਕਾਸ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਸਲਾਇਟ ਲੌਂਗੋਵਾਲ ਵਰਗੇ ਤਕਨੀਕੀ ਸੰਸਥਾਨਾਂ ਲਈ ਇਹ ਪਹਿਲ ਵਿਸ਼ੇਸ਼ ਮਹੱਤਵ ਰੱਖਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਏ. ਆਈ., ਕੁਆਂਟਮ ਤਕਨਾਲੋਜੀ, ਹਾਈ-ਪਰਫਾਰਮੈਂਸ ਕੰਪਿਊਟਿੰਗ ਅਤੇ ਟਿਕਾਊ ਊਰਜਾ ਵਰਗੇ ਖੇਤਰਾਂ ਵਿੱਚ ਖੋਜ ਅਤੇ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਪਿਛਲੀ ਖ਼ਬਰ ਪੰਜਾਬ ਸਟੇਟ ਪੈਨਸ਼ਨਰਜ਼ ਕੈਨਫੈਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ 18 ਨੂੰ - ਰਾਜ ਕੁਮਾਰ ਅਰੋੜਾ ਅਗਲੀ ਖ਼ਬਰ ਵਿਰੋਧੀ ਪਾਰਟੀਆਂ ਕੋਝੀ ਰਾਜਨੀਤੀ ਛੱਡ ਕੇ ਮੁੱਦਿਆਂ ਦੀ ਰਾਜਨੀਤੀ ਕਰਨ– ਈਲਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।