16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕਹਾਣੀ ਸੁਣਾਉਣ ਦੇ ਮੁਕਾਬਲੇ ਕਰਵਾਏ

ਮਲੇਰਕੋਟਲਾ, 15 ਸਤੰਬਰ (ਮੁਹੰਮਦ ਹਨੀਫ ਥਿੰਦ)-ਸਥਾਨਕ ਆਬਾਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ ਬੌਧਿਕ ਅਤੇ ਮਾਨਸਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਇਕ ਰੋਜ਼ਾ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਨੰਨੇ੍-ਮੁੰਨੇ ਬੱਚਿਆਂ ਨੇ ਇਖ਼ਲਾਕੀ (ਨੈਤਿਕ) ਕਦਰਾਂ-ਕੀਮਤਾਂ, ਦੇਸ਼ ਭਗਤੀ, ਸਮਾਜਿਕ ਸੁਧਾਰ ਅਤੇ ਸਿੱਖਿਆਦਾਇਕ ਵਿਸ਼ਿਆਂ ’ਤੇ ਆਧਾਰਿਤ ਕਹਾਣੀਆਂ ਪੇਸ਼ ਕੀਤੀਆਂ।

ਅਜੀਤ ਡੈਸਕ 16-09-2026
ਮਲੇਰਕੋਟਲਾ, 15 ਸਤੰਬਰ (ਮੁਹੰਮਦ ਹਨੀਫ ਥਿੰਦ)-ਸਥਾਨਕ ਆਬਾਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ ਬੌਧਿਕ ਅਤੇ ਮਾਨਸਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਇਕ ਰੋਜ਼ਾ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਨੰਨੇ੍-ਮੁੰਨੇ ਬੱਚਿਆਂ ਨੇ ਇਖ਼ਲਾਕੀ (ਨੈਤਿਕ) ਕਦਰਾਂ-ਕੀਮਤਾਂ, ਦੇਸ਼ ਭਗਤੀ, ਸਮਾਜਿਕ ਸੁਧਾਰ ਅਤੇ ਸਿੱਖਿਆਦਾਇਕ ਵਿਸ਼ਿਆਂ ’ਤੇ ਆਧਾਰਿਤ ਕਹਾਣੀਆਂ ਪੇਸ਼ ਕੀਤੀਆਂ। ਬੱਚਿਆਂ ਦੀ ਅਦਾਕਾਰੀ ਅਤੇ ਬੋਲਣ ਦੇ ਅੰਦਾਜ਼ ਨੇ ਉੱਥੇ ਮੌਜੂਦ ਸਾਰੇ ਅਧਿਆਪਕਾਂ ਅਤੇ ਜੱਜਾਂ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ/ਮੁੱਖ ਪ੍ਰਬੰਧਕ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਅੰਦਰ ਛਿਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਅਤੇ ਉਨ੍ਹਾਂ ਵਿਚ ਸਟੇਜ ਦੇ ਡਰ ਨੂੰ ਖ਼ਤਮ ਕਰਕੇ ਆਤਮ-ਵਿਸ਼ਾਵਾਸ ਵਧਾਉਣ ਵਿਚ ਬਹੁਤ ਸਹਾਈ ਸਿੱਧ ਹੁੰਦੇ ਹਨ । ਉਨ੍ਹਾਂ ਕਿਹਾ ਕਿ ਕਹਾਣੀਆਂ ਨਾ ਸਿਰਫ਼ ਮਨੋਰੰਜਨ ਕਰਦੀਆਂ ਹਨ, ਬਲਕਿ ਬੱਚਿਆਂ ਨੂੰ ਜੀਵਨ ਦੇ ਚੰਗੇ ਸੰਸਕਾਰ ਵੀ ਸਿਖਾਉਂਦੀਆਂ ਹਨ। ਮੁਕਾਬਲੇ ਦੇ ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਬੱਚੇ ਨਰਸਰੀ ਤੋਂ ਬਾਰਵੀਂ ਜਮਾਤ ਤੱਕ ਕ੍ਰਮਵਾਰ ਇਸ ਪ੍ਰਕਾਰ ਹਨ-ਫਾਤਿਮਾ, ਅਹਿਮਦ ਅਲੀ, ਅਜਬਾ, ਅਬਦੁੱਲਾਹ, ਜੁਨੈਦ, ਅਲੀਜ਼ਾ ਧਾਲੀਵਾਲ, ਆਲੀਆ, ਅਦਨ ਫਾਤਿਮਾ, ਮੁਹੰਮਦ ਮੁੂਸਾ, ਮੁਹੰਮਦ ਅਯਾਨ, ਮੁਹੰਮਦ ਸੁਫਿਆਨ, ਮੁਹੰਮਦ ਆਬਾਨ, ਆਸਿਫ, ਸਾਨੀਆ।
ਪਿਛਲੀ ਖ਼ਬਰ ਵਿਰੋਧੀ ਪਾਰਟੀਆਂ ਕੋਝੀ ਰਾਜਨੀਤੀ ਛੱਡ ਕੇ ਮੁੱਦਿਆਂ ਦੀ ਰਾਜਨੀਤੀ ਕਰਨ– ਈਲਵਾਲ ਅਗਲੀ ਖ਼ਬਰ ਤੂਰਬੰਜਾਰਾ ਖੁਦਕਸ਼ੀ ਮਾਮਲੇ ’ਚ ਘਟੀਆ ਰਾਜਨੀਤੀ ਕਰਨਾ ਮੰਦਭਾਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।